ਅਮਰੀਕਾ
ਅਮਰੀਕਾਸਰੋਤ: ਸੋਸ਼ਲ ਮੀਡੀਆ

ਅਮਰੀਕਾ ਦੇ ਲਾਸ ਏਂਜਲਸ ਵਿੱਚ ਸਰਕਾਰ ਖਲਾਫ ਪ੍ਰਦਸ਼ਣ, ਟਰੰਪ ਨੇ ਏਂਜਲਸ ਵਿੱਚ 2000 ਸੈਨਿਕ ਕੀਤੇ ਤੈਨਾਤ

ਟਰੰਪ ਨੇ ਏਂਜਲਸ ਵਿੱਚ 2000 ਸੈਨਿਕ ਕੀਤੇ ਤੈਨਾਤ
Published on

ਅਮਰੀਕਾ ਵਿੱਚ ਲੋਕਾ ਵਲੋ ਟਰੰਪ ਸਰਕਾਰ ਦੇ ਖਿਲਾਫ ਪ੍ਰਦਸ਼ਣ ਕੀਤਾ ਗਿਆ ਸੀ। ਇਹ ਪ੍ਰਦਸ਼ਣ ਲਾਸ ਏਂਜਲਸ ਵਿੱਚ ਕੀਤਾ ਗਿਆ ਸੀ, ਇਸ ਤੋ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਾਸ ਏਂਜਲਸ ਵਿੱਚ ਪ੍ਰਦਸ਼ਣਕਾਰੀਆਂ ਨੂੰ ਰੋਕਣ ਲਈ 'ਕੈਲੀਫੋਰਨੀਆ ਨੈਸ਼ਨਲ ਗਾਰਡ' ਦੇ 2,000 ਸੈਨਕਾਂ ਨੂੰ ਤੈਨਾਤ ਕੀਤਾ ਗਿਆ ਸੀ। ਟਰੰਪ ਦੇ ਇਸ ਆਦੇਸ਼ ਤੇ ਗਵਰਨਰ ਨੇ ਵਿਰੋਧ ਕੀਤਾ। ਲਾਸ ਏਂਜਲਸ ਵਿੱਚ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਰਨ ਦੇ ਆਰੋਪ ਵਿੱਚ 44 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਦੋ ਪ੍ਰਦਸ਼ਣ ਨਹੀਂ ਰੁਕਿਆ ਤੇ ਲੋਕਾ ਦੇ ਉਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ। ਇਸਦੇ ਜਵਾਬ ਵਿੱਚ ਪ੍ਰਦਰਸ਼ਨਕਾਰੀਆਂ ਨੇ ਪੱਥਰਬਾਜ਼ੀ ਕੀਤੀ।

ਵ੍ਹਾਈਟ ਹਾਊਸ ਤੋ ਆਇਆ ਬਿਆਨ

ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਤ ਨਿਵਾਸ ਅਤੇ ਦਫ਼ਤਰ ਵ੍ਹਾਈਟ ਹਾਊਸ ਤੋ ਸ਼ਨੀਵਾਰ ਨੂੰ ਇੱਕ ਬਿਆਨ ਆਇਆ ਕਿਹਾ ਕੈਲੀਫੋਰਨੀਆ ਵਿੱਚ ਵੱਧ ਰਹੀ ਹਫੜਾ-ਦਫੜੀ ਦੇ ਨਿਪਟਾਰੇ ਲਈ ਕੈਲੀਫੋਰਨੀਆ ਨੈਸ਼ਨਲ ਗਾਰਡ ਦੇ ਜਵਾਨ ਤਾਇਨਾਤ ਕਰ ਰਹੇ ਹਨ।

ਅਮਰੀਕਾ
ਅਮਰੀਕਾਸਰੋਤ: ਸੋਸ਼ਲ ਮੀਡੀਆ

ਗਵਰਨਰ ਨੇ ਕੀਤਾ ਇਤਰਾਜ਼

ਕੈਲੀਫੋਰਨੀਆ ਦੇ ਗਵਰਨਰ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਗੈਵਿਨ ਨਿਊਸਮ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਤੇ ਕਿਹਾ ਕਿ ਇਹ ਜਾਣਬੁੱਝ ਕੇ ਭੜਕਾਇਆ ਗਿਆ ਸੀ ਅਤੇ ਇਸ ਨਾਲ ਸਿਰਫ ਤਣਾਅ ਵਧੇਗਾ। ਗਵਰਨਰ ਨੇ ਬਾਅਦ ਵਿੱਚ ਕਿਹਾ ਕਿ ਸੰਘੀ ਸਰਕਾਰ ਇੱਕ ਤਮਾਸ਼ਾ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਹਿੰਸਕ ਕਾਰਵਾਈ ਤੋਂ ਬਚਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ, ਨੌਰਥਈਸਟਰਨ ਯੂਨੀਵਰਸਿਟੀ ਲਾਅ ਸਕੂਲ ਦੇ ਪ੍ਰੋਫੈਸਰ ਡੈਨੀਅਲ ਉਰਮਨ ਨੇ ਕਿਹਾ ਕਿ ਟਰੰਪ ਨੂੰ 'ਬਗਾਵਤ' ਵਰਗੀ ਸਥਿਤੀ ਵਿੱਚ ਨੈਸ਼ਨਲ ਗਾਰਡ ਤਾਇਨਾਤ ਕਰਨ ਦਾ ਕਾਨੂੰਨੀ ਅਧਿਕਾਰ ਹੈ ਜਦੋਂ ਵਿਆਪਕ ਅਸ਼ਾਂਤੀ ਹੁੰਦੀ ਹੈ ਪਰ ਲਾਸ ਏਂਜਲਸ ਵਿੱਚ ਵਿਰੋਧ ਪ੍ਰਦਰਸ਼ਨ ਉਸ ਪੱਧਰ ਤੱਕ ਨਹੀਂ ਪਹੁੰਚੇ ਹਨ।

ਅਮਰੀਕਾ
ਯੂਕਰੇਨ ਦੇ ਹਮਲੇ ਤੋਂ ਬਾਅਦ ਪੁਤਿਨ ਨੇ ਟਰੰਪ ਨਾਲ ਕੀਤੀ ਗੱਲਬਾਤ

ਸ਼ਕਤੀ ਦਾ ਸੰਤੁਲਨ ਵਿਗੜ ਸਕਦਾ ਹੈ

ਪ੍ਰੋਫੈਸਰ ਉਰਮਨ ਨੇ ਚੇਤਾਵਨੀ ਦਿੱਤੀ ਕਿ ਰਾਜ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਫੌਜ ਤਾਇਨਾਤ ਕਰਨ ਨਾਲ ਸੰਘੀ ਅਤੇ ਰਾਜ ਸਰਕਾਰਾਂ ਵਿਚਕਾਰ ਸ਼ਕਤੀ ਸੰਤੁਲਨ ਵਿਗੜ ਸਕਦਾ ਹੈ। ਉਨ੍ਹਾਂ ਕਿਹਾ, 'ਇਹ ਸੰਘੀ ਸਰਕਾਰ ਨੂੰ ਰਾਜ ਅਤੇ ਸਥਾਨਕ ਸਰਕਾਰਾਂ ਨਾਲੋਂ ਵਧੇਰੇ ਸ਼ਕਤੀ ਦਿੰਦਾ ਹੈ, ਜਦੋਂ ਕਿ ਅਮਰੀਕੀ ਸੰਵਿਧਾਨ ਸੀਮਤ ਅਤੇ ਨਿਰਧਾਰਤ ਸ਼ਕਤੀਆਂ ਵਾਲੀ ਸੰਘੀ ਪ੍ਰਣਾਲੀ ਦੀ ਗੱਲ ਕਰਦਾ ਹੈ।'

Summary

ਅਮਰੀਕਾ ਦੇ ਲਾਸ ਏਂਜਲਸ ਵਿੱਚ ਟਰੰਪ ਸਰਕਾਰ ਵਿਰੁੱਧ ਪ੍ਰਦਸ਼ਣ ਹੋਏ। ਟਰੰਪ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ 2,000 ਸੈਨਿਕ ਤਾਇਨਾਤ ਕੀਤੇ। ਗਵਰਨਰ ਨੇ ਇਸ ਫੈਸਲੇ ਦਾ ਵਿਰੋਧ ਕੀਤਾ। ਹਫੜਾ-ਦਫੜੀ ਦੇ ਦੌਰਾਨ 44 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪੱਥਰਬਾਜ਼ੀ ਕੀਤੀ, ਜਿਸ ਨਾਲ ਤਣਾਅ ਵਧਿਆ।

Related Stories

No stories found.
logo
Punjabi Kesari
punjabi.punjabkesari.com