Pritpal Singh
ਪਿਆਜ਼ 'ਚ ਕਈ ਗੁਣ ਹੁੰਦੇ ਹਨ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਜੇਕਰ ਸਬਜ਼ੀਆਂ ਜਾਂ ਦਾਲ 'ਚ ਪਿਆਜ਼ ਦਾ ਸੇਵਨ ਨਾ ਕੀਤਾ ਜਾਵੇ ਤਾਂ ਸਵਾਦ ਨਹੀਂ ਆਉਂਦਾ ਪਰ ਪਿਆਜ਼ ਕੱਟਦੇ ਸਮੇਂ ਹੰਝੂ ਆ ਜਾਂਦੇ ਹਨ।
ਜਾਣੋ ਉਹ ਨੁਕਤੇ ਜੋ ਪਿਆਜ਼ ਕੱਟਦੇ ਸਮੇਂ ਅੱਖਾਂ ਵਿੱਚ ਹੰਝੂ ਅਤੇ ਜਲਣ ਦਾ ਕਾਰਨ ਨਹੀਂ ਬਣਨਗੇ।
ਪਿਆਜ਼ 'ਚ ਸਲਫਰ ਗੈਸ ਹੁੰਦੀ ਹੈ, ਜਿਸ ਕਾਰਨ ਇਸ ਨੂੰ ਕੱਟਦੇ ਸਮੇਂ ਅੱਖਾਂ 'ਚੋਂ ਹੰਝੂ ਆ ਜਾਂਦੇ ਹਨ।
ਪਿਆਜ਼ ਕੱਟਣ ਤੋਂ 30 ਮਿੰਟ ਪਹਿਲਾਂ ਪਿਆਜ਼ ਦਾ ਛਿਲਕਾ ਕੱਢ ਕੇ ਪਾਣੀ 'ਚ ਰੱਖ ਦਿਓ, ਇਸ ਨਾਲ ਹੰਝੂ ਨਹੀਂ ਆਉਣਗੇ।
ਪਿਆਜ਼ ਕੱਟਣ ਤੋਂ ਅੱਧਾ ਘੰਟਾ ਪਹਿਲਾਂ ਇਸ ਨੂੰ ਫਰਿੱਜ 'ਚ ਰੱਖੋ, ਇਸ ਨਾਲ ਸਲਫਰ ਗੈਸ ਘੱਟ ਹੋ ਜਾਂਦੀ ਹੈ।
ਪਿਆਜ਼ ਕੱਟਣ ਤੋਂ ਪਹਿਲਾਂ ਚਾਕੂ 'ਤੇ ਨਿੰਬੂ ਦਾ ਰਸ ਲਗਾਓ, ਇਸ ਨਾਲ ਹੰਝੂ ਨਹੀਂ ਆਉਣਗੇ।