ਇਜ਼ਰਾਈਲ 'ਤੇ ਹਮਲੇ ਰੋਕਣ ਵਿੱਚ ਮਦਦ ਕਰਨ 'ਤੇ ਈਰਾਨ ਨੇ ਅਮਰੀਕਾ ਅਤੇ ਬ੍ਰਿਟੇਨ ਨੂੰ ਦਿੱਤੀ ਚੇਤਾਵਨੀ
ਇਜ਼ਰਾਈਲ ਵੱਲੋਂ ਈਰਾਨ ਦੇ ਪ੍ਰਮਾਣੂ ਥਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਤੋਂ ਬਾਅਦ ਤਣਾਅ ਵਧ ਗਿਆ ਹੈ। ਜਾਣਕਾਰੀ ਅਨੁਸਾਰ, ਇਸ ਹਮਲੇ ਵਿੱਚ ਈਰਾਨ ਦੇ 78 ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ 320 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਈਰਾਨ ਦੇ ਜਵਾਬੀ ਹਮਲੇ 'ਤੇ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਹਮਲਾ ਉਨ੍ਹਾਂ ਵੱਲੋਂ ਜਾਰੀ ਰਹੇਗਾ ਅਤੇ ਈਰਾਨ ਦੇ ਪ੍ਰਮਾਣੂ ਥਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਦਸਿਆ ਜਾ ਰਿਹਾ ਹੈ ਕਿ ਇਜ਼ਰਾਈਲ ਨੇ ਇਸਫਾਹਨ ਵਿੱਚ ਈਰਾਨੀ ਪ੍ਰਮਾਣੂ ਥਾਂ 'ਤੇ ਹਮਲਾ ਕੀਤਾ ਹੈ। ਈਰਾਨ ਨੇ ਵੀ ਇਸ ਹਮਲੇ ਦਾ ਜਵਾਬ ਦਿੱਤਾ ਅਤੇ ਈਰਾਨ ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਵਿੱਚ ਦੋ ਇਜ਼ਰਾਈਲੀ ਲੋਕਾਂ ਦੀ ਮੌਤ ਹੋ ਗਈ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਵਿਰੁੱਧ ਵੱਡੇ ਪੱਧਰ 'ਤੇ ਫੌਜੀ ਹਮਲੇ ਦੀ ਇਜਾਜ਼ਤ ਛੇ ਮਹੀਨੇ ਪਹਿਲਾਂ ਨਵੰਬਰ 2024 ਵਿੱਚ ਦਿੱਤੀ ਗਈ ਸੀ ਅਤੇ ਸ਼ੁਰੂ ਵਿੱਚ ਅਪ੍ਰੈਲ 2025 ਲਈ ਤਹਿ ਕੀਤੀ ਗਈ ਸੀ। ਇਨ੍ਹਾਂ ਹਮਲਿਆਂ ਨੂੰ 'ਆਪ੍ਰੇਸ਼ਨ ਰਾਈਜ਼ਿੰਗ ਲਾਇਨ' ਦਾ ਨਾਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਈਰਾਨ ਤੋਂ ਕੁਝ ਵੀਡੀਓ ਵੀ ਸਾਹਮਣੇ ਆ ਰਹੇ ਹਨ, ਜਿਸ ਵਿੱਚ ਈਰਾਨ ਦੀ ਹਵਾਈ ਰੱਖਿਆ ਪ੍ਰਣਾਲੀ ਇਜ਼ਰਾਈਲ ਦੇ ਹਮਲਿਆਂ ਨੂੰ ਰੋਕਦੀ ਦਿਖਾਈ ਦੇ ਰਹੀ ਹੈ।
ਇਸ ਦੇ ਨਾਲ ਹੀ, ਈਰਾਨ ਦੇ ਮਿਜ਼ਾਈਲ ਹਮਲੇ ਤੋਂ ਬਾਅਦ, ਪੂਰੇ ਇਜ਼ਰਾਈਲ ਵਿੱਚ ਹਵਾਈ ਹਮਲੇ ਦੇ ਸਾਇਰਨ ਵੱਜਣੇ ਸ਼ੁਰੂ ਹੋ ਗਏ ਹਨ। ਪੂਰੇ ਯਰੂਸ਼ਲਮ ਵਿੱਚ ਧਮਾਕਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ ਅਤੇ ਇਜ਼ਰਾਈਲੀ ਟੀਵੀ ਸਟੇਸ਼ਨਾਂ ਨੇ ਮਿਜ਼ਾਈਲ ਹਮਲੇ ਤੋਂ ਬਾਅਦ ਤੇਲ ਅਵੀਵ ਵਿੱਚ ਧੂੰਏਂ ਦੇ ਬੱਦਲ ਉੱਠਦੇ ਦਿਖਾਏ ਹਨ।
ਟਰੰਪ ਨੇ ਸ਼ੇਅਰ ਕੀਤਾ ਟਰੁਥ ਸੋਸ਼ਲ ਮੀਡਿਆ ਬਿਆਨ
ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਦੋ ਮਹਿਨੇ ਪਹਿਲੇ ਈਰਾਨ ਨੂੰ ਪਰਮਾਣੂ ਸਮਝੌਤਾ ਕਰਨ ਲਈ 60 ਦਿਨਾ ਦਾ ਅਲਟੀਮੇਟਮ ਦਿੱਤਾ ਸੀ, ਪਰ ਈਰਾਨ ਨੇ ਇਸਦੀ ਪਾਲਣਾ ਨਹੀਂ ਕੀਤੀ। ਟਰੰਪ ਨੇ ਆਪਣੇ ਟਰੁਥ ਸੋਸ਼ਲ ਮੀਡਿਆ ਪਲੇਟਫੌਰਮ ਤੇ ਕਿਹਾ ਕਿ, ਆਜ 61 ਵਾਂ ਦਿਨ ਹੈ। ਮੈਂ ਉਸ ਨੂੰ ਦਸਿਆ ਸੀ ਕਿ ਕੀ ਕਰਨਾ, ਪਰ ਉਹ ਉਥੇ ਤਕ ਨਹੀਂ ਗਏ। ਹੁਣ ਉਨ੍ਹਾਂ ਕੋਲ ਦੂਜਾ ਮੌਕਾ ਹੈ। ਦੱਸ ਦੇਈਏ ਕਿ ਟਰੰਪ ਨੇ ਈਰਾਨ ਨੂੰ ਗੱਲਬਾਤ ਦੀ ਮੇਜ਼ 'ਤੇ ਵਾਪਸ ਲਿਆਉਣ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਈਰਾਨ ਕੋਲ ਪ੍ਰਮਾਣੂ ਹਥਿਆਰ ਨਹੀਂ ਹੋ ਸਕਦੇ।
ਇਜ਼ਰਾਈਲ ਦੇ ਹਮਲੇ ਤੋਂ ਬਾਅਦ, ਈਰਾਨ ਨੇ ਵੀ ਜਵਾਬੀ ਕਾਰਵਾਈ ਕੀਤੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਪਰਮਾਣੂ ਥਾਵਾਂ 'ਤੇ ਹਮਲੇ ਜਾਰੀ ਰੱਖਣ ਦਾ ਐਲਾਨ ਕੀਤਾ। ਟਰੰਪ ਨੇ ਈਰਾਨ ਨੂੰ ਪਰਮਾਣੂ ਸਮਝੌਤੇ ਲਈ 60 ਦਿਨਾਂ ਦਾ ਅਲਟੀਮੇਟਮ ਦਿੱਤਾ ਸੀ, ਜਿਸ 'ਤੇ ਈਰਾਨ ਨੇ ਪਾਲਣਾ ਨਹੀਂ ਕੀਤੀ।