ਮਾਰੂਤੀ ਸੁਜ਼ੂਕੀ ਬ੍ਰੇਜ਼ਾ ਦੇ ਨਵੇਂ ਮਾਡਲ ਲਾਂਚ, ਕੀਮਤ 8.69 ਲੱਖ ਤੋਂ ਸ਼ੁਰੂ
ਮਾਰੂਤੀ ਸੁਜ਼ੂਕੀ ਨੇ ਆਪਣੀ ਸ਼ਕਤੀਸ਼ਾਲੀ ਕਾਰ ਬ੍ਰੇਜ਼ਾ ਨੂੰ ਅਪਡੇਟ ਕੀਤਾ ਹੈ। ਬ੍ਰੇਜ਼ਾ ਦੇ ਨਵੇਂ ਅਪਡੇਟ 'ਚ ਕਈ ਨਵੇਂ ਫੀਚਰ ਸ਼ਾਮਲ ਕੀਤੇ ਗਏ ਹਨ ਅਤੇ ਨਾਲ ਹੀ ਕੀਮਤ 'ਚ ਵੀ ਵਾਧਾ ਕੀਤਾ ਗਿਆ ਹੈ। ਪਹਿਲਾਂ ਬ੍ਰੇਜ਼ਾ ਦੇ ਟਾਪ ਮਾਡਲ ਨੂੰ ਹੀ ਸੁਰੱਖਿਆ ਲਈ 6 ਏਅਰ ਬੈਗ ਮਿਲਦੇ ਸਨ ਪਰ ਹੁਣ ਬ੍ਰੇਜ਼ਾ ਦੇ ਸਾਰੇ ਵੇਰੀਐਂਟ 'ਚ 6 ਏਅਰ ਬੈਗ ਦਿੱਤੇ ਗਏ ਹਨ। ਬ੍ਰੇਜ਼ਾ ਦੇ ਨਵੇਂ ਅਪਡੇਟਡ ਮਾਡਲ ਦੀ ਸ਼ੁਰੂਆਤੀ ਕੀਮਤ 8.69 ਲੱਖ ਰੁਪਏ (ਐਕਸ-ਸ਼ੋਅਰੂਮ) ਹੈ।
ਬ੍ਰੇਜ਼ਾ ਵਿਸ਼ੇਸ਼ਤਾਵਾਂ ਅਤੇ ਇੰਜਣ
ਬ੍ਰੇਜ਼ਾ ਦੇ ਨਵੇਂ ਮਾਡਲ 'ਚ 1.5 ਲੀਟਰ ਦਾ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 103 ਬੀਐਚਪੀ ਦੀ ਪਾਵਰ ਅਤੇ 137 ਐਨਐਮ ਦਾ ਟਾਰਕ ਪੈਦਾ ਕਰਨ ਦੇ ਸਮਰੱਥ ਹੈ। ਕੰਪਨੀ ਦਾ ਦਾਅਵਾ ਹੈ ਕਿ ਮੈਨੂਅਲ ਇੰਜਣ 20.15 ਕਿਲੋਮੀਟਰ ਪ੍ਰਤੀ ਲੀਟਰ ਦਾ ਮਾਈਲੇਜ ਦੇਵੇਗਾ। ਪੈਟਰੋਲ ਇੰਜਣ ਦੇ ਨਾਲ-ਨਾਲ ਬ੍ਰੇਜ਼ਾ ਦਾ ਸੀਐਨਜੀ ਵੇਰੀਐਂਟ ਵੀ ਭਾਰਤੀ ਬਾਜ਼ਾਰ 'ਚ ਮੌਜੂਦ ਹੈ। ਨਵੀਂ ਬ੍ਰੇਜ਼ਾ 'ਚ ਸੁਰੱਖਿਆ 'ਤੇ ਖਾਸ ਧਿਆਨ ਦਿੱਤਾ ਗਿਆ ਹੈ, ਜਿਸ 'ਚ ਕਾਰ ਦੇ ਸਾਰੇ ਵੇਰੀਐਂਟ 'ਚ 6 ਏਅਰਬੈਗ, 360 ਡਿਗਰੀ ਕੈਮਰਾ, ਪਾਰਕਿੰਗ ਸੈਂਸਰ ਅਤੇ ਵਾਇਰਲੈੱਸ ਚਾਰਜਿੰਗ ਦਿੱਤੀ ਗਈ ਹੈ।
ਬ੍ਰੇਜ਼ਾ ਵੇਰੀਐਂਟ ਅਤੇ ਕੀਮਤ
ਬ੍ਰੇਜ਼ਾ ਵਿੱਚ ਪੈਟਰੋਲ ਦੇ ਨਾਲ ਸੀਐਨਜੀ ਦਾ ਵਿਕਲਪ ਵੀ ਹੈ। ਬੇਸ ਪੈਟਰੋਲ ਮਾਡਲ ਐਲਐਕਸਆਈ ਦੀ ਐਕਸ-ਸ਼ੋਅਰੂਮ ਕੀਮਤ 8.69 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਜ਼ੈੱਡਐਕਸਆਈ ਪਲੱਸ ਦੀ ਸ਼ੁਰੂਆਤੀ ਕੀਮਤ 13.98 ਲੱਖ ਰੁਪਏ (ਐਕਸ-ਸ਼ੋਅਰੂਮ) ਹੈ। ਸੀਐਨਜੀ ਵੇਰੀਐਂਟ ਦੀ ਗੱਲ ਕਰੀਏ ਤਾਂ ਬੇਸ ਮਾਡਲ ਦੀ ਐਕਸ-ਸ਼ੋਅਰੂਮ ਕੀਮਤ 9.64 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਟਾਪ ਮਾਡਲ ਦੀ ਐਕਸ-ਸ਼ੋਅਰੂਮ ਕੀਮਤ 12.21 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।