Redmi K80 Pro ਜਾਂ Oppo Reno 13 Pro: ਕਿਹੜਾ ਸਮਾਰਟਫੋਨ ਹੈ ਤੁਹਾਡੇ ਲਈ ਬਿਹਤਰ?
ਸ਼ਾਓਮੀ ਨੇ ਹਾਲ ਹੀ 'ਚ Redmi K80 Pro ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਹੈ। ਇਸ ਫੋਨ ਦੀ ਤੁਲਨਾ Oppo Reno 13 Pro ਨਾਲ ਕੀਤੀ ਜਾ ਰਹੀ ਹੈ। ਦਰਅਸਲ, ਦੋਵਾਂ ਸਮਾਰਟਫੋਨਜ਼ ਦੇ ਫੀਚਰਸ ਕਾਫੀ ਮਿਲਦੇ-ਜੁਲਦੇ ਹਨ। Oppo Reno 13 Pro 'ਚ 6.83 ਇੰਚ ਦੀ ਫੁਲ ਐਚਡੀ ਪਲੱਸ ਡਿਸਪਲੇਅ ਦਿੱਤੀ ਗਈ ਹੈ। Redmi K80 Pro 'ਚ 6.67 ਇੰਚ ਦੀ TCL M9 OLED 2K ਫਲੈਟ ਡਿਸਪਲੇਅ ਹੈ। Redmi K80 Pro 12GB RAM ਨਾਲ ਲੈਸ ਹੈ। 256 ਜੀਬੀ ਵੇਰੀਐਂਟ ਦੀ ਕੀਮਤ 43,000 ਰੁਪਏ ਹੈ। ਜਦਕਿ 16 ਜੀਬੀ ਰੈਮ ਅਤੇ 1 ਟੀਬੀ ਸਟੋਰੇਜ ਵੇਰੀਐਂਟ ਦੀ ਕੀਮਤ 55,900 ਰੁਪਏ ਹੈ।
Oppo Reno 13 Pro ਦੇ 12 ਜੀਬੀ ਰੈਮ ਅਤੇ 256 ਜੀਬੀ ਸਟੋਰੇਜ ਵੇਰੀਐਂਟ ਨੂੰ 39,300 ਰੁਪਏ 'ਚ ਲਾਂਚ ਕੀਤਾ ਗਿਆ ਹੈ। 24 ਜੀਬੀ ਰੈਮ + 1 ਟੀਬੀ ਸਟੋਰੇਜ ਵੇਰੀਐਂਟ ਦੀ ਕੀਮਤ 52,400 ਰੁਪਏ ਹੈ। ਕਲਰ ਆਪਸ਼ਨ ਦੀ ਗੱਲ ਕਰੀਏ ਤਾਂ ਓਪੋ ਦਾ ਫੋਨ ਬਲੈਕ, ਗਲੇਸ਼ੀਅਰ ਸਿਲਵਰ, ਬੈਂਬੂ ਮੂਨ ਬਲੂ ਅਤੇ ਲਾਈਟ ਪਰਪਲ 'ਚ ਆ ਰਿਹਾ ਹੈ। ਰੈੱਡਮੀ ਦਾ ਇਹ ਸਮਾਰਟਫੋਨ ਸਨੋ ਰਾਕ ਵ੍ਹਾਈਟ, ਮਾਊਂਟੇਨ ਗ੍ਰੀਨ, ਮਿਡਨਾਈਟ ਬਲੈਕ ਕਲਰਸ 'ਚ ਆ ਰਿਹਾ ਹੈ।
ਦੋਵਾਂ ਸਮਾਰਟਫੋਨ ਦੇ ਪ੍ਰੋਸੈਸਰ 'ਚ ਕੀ ਫਰਕ ਹੈ?
Oppo Reno 13 Pro'ਚ ਆਕਟਾ-ਕੋਰ ਮੀਡੀਆਟੈਕ ਡਾਇਮੇਨਸਿਟੀ 8350 ਪ੍ਰੋਸੈਸਰ ਦਿੱਤਾ ਗਿਆ ਹੈ। Redmi K80 Pro 'ਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 8 ਐਲੀਟ ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਸਮਾਰਟਫੋਨ ਐਂਡਰਾਇਡ ਕਲਰਓਐਸ 15 'ਤੇ ਚੱਲਦਾ ਹੈ। ਉਥੇ ਹੀ ਰੈੱਡਮੀ ਸਮਾਰਟਫੋਨ ਐਂਡਰਾਇਡ ਹਾਈਪਰਓਐਸ 2 'ਤੇ ਆਧਾਰਿਤ ਹੈ।
ਰੈਮ ਅਤੇ ਸਟੋਰੇਜ ਦੀ ਤੁਲਨਾ
Reno 13 Pro ਵਿੱਚ 16 ਜੀਬੀ LPDDR5X ਰੈਮ ਅਤੇ 1 ਟੀਬੀ ਯੂਐਫਐਸ 3.1 ਇਨਬਿਲਟ ਸਟੋਰੇਜ ਹੈ। ਦੂਜੇ ਪਾਸੇ, Redmi K80 Pro16 ਜੀਬੀ ਰੈਮ ਅਤੇ 1TB ਤੱਕ ਦੀ ਇਨਬਿਲਟ ਸਟੋਰੇਜ ਦੇ ਨਾਲ ਆਉਂਦਾ ਹੈ।
ਕੀ ਹੈ ਕੈਮਰਾ ਸੈੱਟਅਪ ?
ਰੇਨੋ 13 ਪ੍ਰੋ ਦੇ ਰੀਅਰ 'ਚ ਓਆਈਐਸ ਸਪੋਰਟ ਨਾਲ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ। ਜਦਕਿ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਕੈਮਰਾ ਅਤੇ 50 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਸੈੱਟਅਪ ਹੈ। ਫਰੰਟ 'ਚ 50 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਉਥੇ ਹੀ ਰੈੱਡਮੀ ਕੇ80 ਪ੍ਰੋ ਦੇ ਰੀਅਰ 'ਚ ਓਆਈਐੱਸ ਸਪੋਰਟ ਸਪੋਰਟ ਦੇ ਨਾਲ 50 ਮੈਗਾਪਿਕਸਲ ਦਾ ਪ੍ਰਾਇਮਰੀ, 32 ਮੈਗਾਪਿਕਸਲ ਦਾ ਅਲਟਰਾਵਾਈਡ ਕੈਮਰਾ ਹੈ। ਇਸ ਦੇ ਨਾਲ ਹੀ 50 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਵੀ ਹੈ। ਫਰੰਟ 'ਚ 20 ਮੈਗਾਪਿਕਸਲ ਦਾ ਕੈਮਰਾ ਹੈ।
ਰੈੱਡਮੀ ਸਮਾਰਟਫੋਨ ਦੀ ਬੈਟਰੀ ਮਜ਼ਬੂਤ
ਓਪੋ ਦੇ ਇਸ ਸਮਾਰਟਫੋਨ 'ਚ 5800 ਐੱਮਏਐੱਚ ਦੀ ਬੈਟਰੀ ਦਿੱਤੀ ਗਈ ਹੈ। ਇਹ 80 ਵਾਟ ਵਾਇਰਡ ਅਤੇ 50 ਵਾਟ ਵਾਇਰਲੈੱਸ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਰੈੱਡਮੀ ਕੇ80 ਪ੍ਰੋ 'ਚ 6000 ਐੱਮਏਐੱਚ ਦੀ ਬੈਟਰੀ ਹੈ ਜੋ 120 ਵਾਟ ਵਾਇਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਫਿੰਗਰਪ੍ਰਿੰਟ ਸੈਂਸਰ- ਸਕੈਨਰ ਫੀਚਰ
ਰੇਨੋ 13 ਪ੍ਰੋ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੈ। ਫੋਨ ਆਈਪੀ69 ਰੇਟਿੰਗ ਨਾਲ ਲੈਸ ਹੈ। ਦੂਜੇ ਪਾਸੇ, ਰੈੱਡਮੀ ਕੇ 80 ਪ੍ਰੋ ਵਿੱਚ ਅਲਟਰਾਸੋਨਿਕ ਫਿੰਗਰਪ੍ਰਿੰਟ ਸਕੈਨਰ ਹੈ।