ਕੀ ਬਿਨਾਂ ਦੱਸੇ ਖਾਤੇ ਤੋਂ ਕੱਟੇ ਜਾ ਰਹੇ ਹਨ Netflix ਅਤੇ Disney Hotstar ਦੇ ਪੈਸੇ ?
Automatic Payment: ਅੱਜ ਦੇ ਸਮੇਂ ਵਿੱਚ, Netflix ਅਤੇ Disney Hotstar ਤੋਂ ਇਲਾਵਾ, ਬਹੁਤ ਸਾਰੇ ਹੋਰ ਵਧੀਆ OTT ਪਲੇਟਫਾਰਮ ਆ ਚੁੱਕੇ ਹਨ। ਜਿੱਥੇ ਉਪਭੋਗਤਾਵਾਂ ਨੂੰ ਮੁਫਤ ਅਤੇ ਟਰਾਇਲ ਬੇਸਡ ਕੰਟੈਂਟ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ 'ਚ ਕਈ ਯੂਜ਼ਰਸ ਨੈੱਟਫਲਿਕਸ ਅਤੇ ਡਿਜ਼ਨੀ ਹੌਟਸਟਾਰ ( Disney Hotstar ) ਦਾ ਸਬਸਕ੍ਰਿਪਸ਼ਨ ਲੈ ਕੇ ਵੀ ਨਹੀਂ ਦੇਖਦੇ ਹਨ।
Netflix ਅਤੇ Disney Hotstar ਤੋਂ ਪੈਸੇ
Netflix Hotstar Subscription: ਜੇਕਰ ਤੁਸੀਂ ਐਂਟਰਟੇਨਮੈਂਟ ਲਵਰ ਹੋ ਤਾਂ ਤੁਸੀ Netflix ਅਤੇ Disney Hotstar ਦਾ ਸਬਸਕ੍ਰਿਪਸ਼ਨ ਜਰੂਰ ਲੀਤਾ ਹੋਵੇਗਾ। ਪਰ ਕਈ ਵਾਰ, ਸਮੇਂ ਦੀ ਕਮੀ ਦੇ ਕਾਰਨ, ਤੁਸੀਂ ਇਸਦੀ ਜ਼ਿਆਦਾ ਵਰਤੋਂ ਨਹੀਂ ਕਰਦੇ ਅਤੇ ਪੈਸੇ ਵੀ ਖਾਤੇ ਤੋਂ ਕੱਟੇਦੇ ਰਹਿੰਦੇ ਹਨ। ਅਜਿਹੀ ਸਥਿਤੀ ਵਿੱਚ ਤੁਹਾਡੀ ਮਿਹਨਤ ਦੀ ਕਮਾਈ ਖਤਮ ਹੋ ਜਾਂਦੀ ਹੈ। ਅਜਿਹਾ ਉਹਦੋਂ ਹੁੰਦਾ ਹੈ ਜਦੋਂ ਤੁਹਾਡਾ ਸਬਸਕ੍ਰਿਪਸ਼ਨ ਆਟੋ-ਰੀਨਿਊ ਮੋਡ ਵਿੱਚ ਹੁੰਦਾ ਹੈ। ਪਰ ਹੁਣ ਇਸ ਨੂੰ ਕਾਬੂ ਕਰਨਾ ਬਹੁਤ ਆਸਾਨ ਹੋ ਗਿਆ ਹੈ। ਇਸਦੇ ਲਈ ਤੁਹਾਨੂੰ ਆਪਣੇ ਸਬਸਕ੍ਰਿਪਸ਼ਨ ਨੂੰ ਮੈਨੂਅਲੀ ਤੋਰ ਤੇ ਕੈਂਸਲ ਕਰਨਾ ਹੋਵੇਗਾ। ਆਓ, ਅਸੀਂ ਤੁਹਾਨੂੰ ਕੁਝ ਟ੍ਰਿਕਸ ਦੱਸਦੇ ਹਾਂ ਜਿਸ ਨਾਲ ਤੁਸੀਂ ਆਪਣੇ ਪੈਸੇ ਨੂੰ ਕੱਟਣ ਤੋਂ ਰੋਕ ਸਕਦੇ ਹੋ।
ਕਿਵੇਂ ਬੰਦ ਕਰੀਏ ਆਟੋ-ਰੀਨਿਊ ਦੇ ਆਪਸ਼ਨ ਨੂੰ ?
. ਸਭ ਤੋਂ ਪਹਿਲਾਂ Netflix ਅਤੇ Disney Hotstar 'ਤੇ ਲਾਗਇਨ ਕਰੋ।
. ਇੱਥੇ ਪ੍ਰੋਫਾਈਲ 'ਤੇ ਜਾਓ ਅਤੇ Subscription ਜਾਂ Account ਵਿਕਲਪ ਨੂੰ ਚੁਣੋ।
. ਫਿਰ ਆਟੋ-ਰੀਨਿਊ ਵਿਕਲਪ ਨੂੰ ਬੰਦ ਕਰ ਦਿਓ, ਜਿਸ ਨਾਲ ਤੁਹਾਡਾ ਸਬਸਕ੍ਰਿਪਸ਼ਨ ਅਗਲੀ ਵਾਰ ਰੀਨਿਊ ਨਹੀਂ ਹੋਵੇਗਾ ਅਤੇ ਪੈਸੇ ਵੀ ਨਹੀਂ ਕੱਟੇ ਜਾਣਗੇ।
ਸਬਸਕ੍ਰਿਪਸ਼ਨ ਨੂੰ ਕੈਂਸਲ ਕਿਵੇਂ ਕਰੀਏ ?
ਸਭ ਤੋਂ ਪਹਿਲਾਂ, ਆਪਣੇ ਅਕਾਊਂਟ ਵਿੱਚ ਲੌਗਇਨ ਕਰੋ ਅਤੇ ਫਿਰ ਮੈਨੇਜ ਸਬਸਕ੍ਰਿਪਸ਼ਨ (Manage Subscription) ਵਿਕਲਪ 'ਤੇ ਜਾਓ। ਇੱਥੇ Cancel Subscription 'ਤੇ ਕਲਿੱਕ ਕਰੋ। ਦੱਸ ਦਈਏ ਕਿ ਤੁਸੀਂ ਇਸਦੀ ਵਰਤੋਂ ਉਦੋਂ ਤੱਕ ਕਰ ਸਕਦੇ ਹੋ ਜਦੋਂ ਤੱਕ ਤੁਹਾਡਾ ਸਬਸਕ੍ਰਿਪਸ਼ਨ ਖਤਮ ਨਹੀਂ ਹੋ ਜਾਂਦਾ।
ਸੈੱਟ ਕਰੋ ਬੈਂਕ ਅਲਰਟ
. ਤੁਸੀਂ ਆਪਣੇ ਬੈਂਕ ਖਾਤੇ 'ਤੇ ਅਲਰਟ ਵੀ ਸੈੱਟ ਕਰ ਸਕਦੇ ਹੋ। ਇਸ ਨਾਲ ਜੇਕਰ ਅਣਚਾਹੇ ਪੈਸੇ ਕੱਟੇ ਜਾਂਦੇ ਹਨ ਤਾਂ ਤੁਸੀਂ ਤੁਰੰਤ ਕਾਰਵਾਈ ਕਰ ਸਕਦੇ ਹੋ।
. ਸਾਂਝੀ ਨਾ ਕਰੋ ਆਪਣੀ ਡੈਬਿਟ/ਕ੍ਰੈਡਿਟ ਕਾਰਡ ਦੀ ਜਾਣਕਾਰੀ
. ਤੁਸੀਂ ਸਬਸਕ੍ਰਿਪਸ਼ਨ ਤੋਂ ਡੈਬਿਟ/ਕ੍ਰੈਡਿਟ ਕਾਰਡ ਦੀ ਜਾਣਕਾਰੀ ਨੂੰ ਹਟਾ ਸਕਦੇ ਹੋ। ਇਹ ਤੁਹਾਨੂੰ ਕਿਸੇ ਵੀ ਅਣਚਾਹੇ ਸਬਸਕ੍ਰਿਪਸ਼ਨ ਖਰਚਿਆਂ ਤੋਂ ਬਚਣ ਵਿੱਚ ਮਦਦ ਕਰੇਗਾ ਅਤੇ ਤੁਹਾਡੀ ਸਹਿਮਤੀ ਤੋਂ ਬਿਨਾਂ ਪੈਸੇ ਵੀ ਨਹੀਂ ਕੱਟੇ ਜਾਣਗੇ।