ਹਥਿਆਰ ਤਸਕਰਾ
ਹਥਿਆਰ ਤਸਕਰਾਸਰੋਤ- ਸੋਸ਼ਲ ਮੀਡੀਆ

ਪੁਲਿਸ ਨੇ ਕੀਤੀ ਹਥਿਆਰ ਤਸਕਰਾ ਤੇ ਵੱਡੀ ਕਾਰਵਾਈ

ਹਥਿਆਰਾਂ ਦੀ ਤਸਕਰੀ 'ਤੇ ਪੁਲਿਸ ਦੀ ਵੱਡੀ ਜਾੜੂ
Published on

ਅੰਮ੍ਰਿਤਸਰ ਵਿੱਚ ਪੁਲਿਸ ਨੇ ਅੱਜ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਤੋਂ ਦੋ ਗਲੌਕ ਪਿਸਤੌਲ, ਮੈਗਜ਼ੀਨ ਅਤੇ ਇੱਕ ਪਿਆਜੀਓ ਆਟੋ ਬਰਾਮਦ ਕੀਤਾ ਹੈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਜੈ ਸਿੰਘ ਅਤੇ ਅਰਸ਼ਦੀਪ ਸਿੰਘ ਵਜੋਂ ਹੋਈ ਹੈ। ਦੋਵੇਂ ਨਵੀਂ ਆਬਾਦੀ, ਨਿੱਕਾ ਅੱਡਾ, ਅਟਾਰੀ ਦੇ ਰਹਿਣ ਵਾਲੇ ਹਨ। ਸੀਨੀਅਰ ਪੁਲਿਸ ਸੁਪਰਡੈਂਟ ਮਨਿੰਦਰ ਸਿੰਘ ਦੇ ਅਨੁਸਾਰ, ਮੁਲਜ਼ਮ ਪਾਕਿਸਤਾਨ ਤੋਂ ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰ ਰਹੇ ਸਨ।

ਹਥਿਆਰ ਤਸਕਰਾ
SSOC ਨੇ ਬੱਬਰ ਖਾਲਸਾ ਇੰਟਰਨੈਸ਼ਨਲ ਅੱਤਵਾਦੀ ਨੂੰ ਹਥਿਆਰਾ ਨਾਲ ਕੀਤਾ ਗ੍ਰਿਫ਼ਤਾਰ

ਸੀਆਈਏ ਇੰਚਾਰਜ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ। ਪੁਲਿਸ ਨੇ ਮੁਲਜ਼ਮਾਂ ਵਿਰੁੱਧ ਥਾਣਾ ਘਰਿੰਡਾ ਵਿਖੇ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਹੁਣ ਮੁਲਜ਼ਮਾਂ ਦੇ ਹੋਰ ਸਾਥੀਆਂ ਦੀ ਭਾਲ ਕਰ ਰਹੀ ਹੈ। ਜਾਂਚ ਵਿੱਚ ਸ਼ਾਮਲ ਪਾਏ ਗਏ ਸਾਰੇ ਮੁਲਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related Stories

No stories found.
logo
Punjabi Kesari
punjabi.punjabkesari.com