ਅਰਸ਼ਪ੍ਰੀਤ ਸਿੰਘ
ਅਰਸ਼ਪ੍ਰੀਤ ਸਿੰਘਸਰੋਤ-ਸੋਸ਼ਲ ਮੀਡੀਆ

ਆਸਟ੍ਰੇਲੀਆ 'ਚ ਟਰੱਕ ਹਾਦਸੇ 'ਚ ਅਰਸ਼ਪ੍ਰੀਤ ਸਿੰਘ ਦੀ ਮੌਤ

ਆਸਟ੍ਰੇਲੀਆ 'ਚ ਭਿਆਨਕ ਹਾਦਸੇ 'ਚ ਅਰਸ਼ਪ੍ਰੀਤ ਦੀ ਮੌਤ
Published on

ਪਰਥ : ਆਸਟ੍ਰੇਲੀਆ ਦੇ ਪੱਛਮੀ ਹਿੱਸੇ 'ਚ ਮੰਗਲਵਾਰ ਨੂੰ ਇਕ ਭਿਆਨਕ ਸੜਕ ਹਾਦਸੇ 'ਚ 23 ਸਾਲਾ ਭਾਰਤੀ ਵਿਦਿਆਰਥੀ ਅਰਸ਼ਪ੍ਰੀਤ ਸਿੰਘ ਖਾਹਰਾ ਦੀ ਮੌਤ ਹੋ ਗਈ। ਇਹ ਹਾਦਸਾ ਪਰਥ ਦੇ ਉੱਤਰ-ਪੂਰਬੀ ਇਲਾਕੇ ਵੂਰੋਲੂ 'ਚ ਗ੍ਰੇਟ ਈਸਟਰਨ ਹਾਈਵੇਅ 'ਤੇ ਓਲਡ ਨਾਰਥਮ ਰੋਡ ਦੇ ਚੌਰਾਹੇ ਨੇੜੇ ਵਾਪਰਿਆ।

ਅਰਸ਼ਪ੍ਰੀਤ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਸੀ ਅਤੇ ਪੜ੍ਹਾਈ ਦੇ ਨਾਲ-ਨਾਲ ਟਰੱਕ ਡਰਾਈਵਰ ਵਜੋਂ ਵੀ ਕੰਮ ਕਰਦਾ ਸੀ। ਸਥਾਨਕ ਮੀਡੀਆ 7 ਨਿਊਜ਼ ਆਸਟਰੇਲੀਆ ਦੀ ਰਿਪੋਰਟ ਮੁਤਾਬਕ ਅਰਸ਼ਪ੍ਰੀਤ ਸਵੇਰੇ ਕਰੀਬ 8:15 ਵਜੇ ਚਿੱਟੇ ਰੰਗ ਦਾ ਵੋਲਵੋ ਟਰੱਕ ਚਲਾ ਰਿਹਾ ਸੀ ਕਿ ਅਚਾਨਕ ਉਸ ਦਾ ਟਰੱਕ ਸੜਕ ਤੋਂ ਉਤਰ ਗਿਆ, ਬੈਰੀਅਰ ਤੋੜ ਕੇ ਇਕ ਸਾਈਡ ਨਾਲ ਟਕਰਾ ਗਿਆ ਅਤੇ ਪਲਟ ਗਿਆ।

ਟੱਕਰ ਤੋਂ ਬਾਅਦ ਟਰੱਕ ਨੂੰ ਲੱਗੀ ਅੱਗ, ਮੌਕੇ 'ਤੇ ਹੀ ਮੌਤ

ਹਾਦਸੇ ਕਾਰਨ ਟਰੱਕ ਨੂੰ ਅੱਗ ਲੱਗ ਗਈ ਅਤੇ ਅਰਸ਼ਪ੍ਰੀਤ ਟਰੱਕ ਦੇ ਅੰਦਰ ਫਸ ਗਿਆ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਟੀਮ ਦੇ ਮੌਕੇ 'ਤੇ ਪਹੁੰਚਣ ਤੋਂ ਪਹਿਲਾਂ ਹੀ ਟਰੱਕ ਸੜ ਕੇ ਸੁਆਹ ਹੋ ਗਿਆ। ਮੈਡੀਕਲ ਸਟਾਫ ਨੇ ਅਰਸ਼ਪ੍ਰੀਤ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਨੇ ਦੱਸਿਆ ਕਿ ਟਰੱਕ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਮੌਕੇ 'ਤੇ ਪੂਰੀ ਤਰ੍ਹਾਂ ਸੜਿਆ ਹੋਇਆ ਮਿਲਿਆ। ਹਾਦਸੇ ਦਾ ਸਹੀ ਕਾਰਨ ਅਜੇ ਸਪੱਸ਼ਟ ਨਹੀਂ ਹੈ ਅਤੇ ਜਾਂਚ ਜਾਰੀ ਹੈ। ਪੁਲਿਸ ਨੇ ਜਾਂਚ ਵਿੱਚ ਟਰੱਕ ਦੇ ਬਲੈਕ ਬਾਕਸ ਅਤੇ ਕੈਮਰੇ ਦੀ ਫੁਟੇਜ ਨੂੰ ਸ਼ਾਮਲ ਕੀਤਾ ਹੈ।

ਅਰਸ਼ਪ੍ਰੀਤ ਸਿੰਘ
ਪੰਜਾਬ ਵਿੱਚ 4591 ਐਫਆਈਆਰਜ਼ ਦੀ ਜਾਂਚ: ਸਭ ਤੋ ਵੱਧ 1338 ਮਾਮਲੇ ਅੰਮ੍ਰਿਤਸਰ ਵਿੱਚ

ਅਰਸ਼ਪ੍ਰੀਤ ਪੰਜਾਬ ਦੇ ਤਰਨ ਤਾਰਨ ਦਾ ਰਹਿਣ ਵਾਲਾ ਸੀ

ਅਰਸ਼ਪ੍ਰੀਤ ਸਿੰਘ ਖਾਹਰਾ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਪੜ੍ਹਾਈ ਲਈ ਆਸਟ੍ਰੇਲੀਆ ਗਿਆ ਸੀ। ਉਨ੍ਹਾਂ ਦੀ ਬੇਵਕਤੀ ਮੌਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਪਰਿਵਾਰ 'ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ। ਪਰਿਵਾਰ ਨੇ ਭਾਰਤ ਸਰਕਾਰ ਅਤੇ ਆਸਟਰੇਲੀਆ ਦੇ ਅਧਿਕਾਰੀਆਂ ਨੂੰ ਅਰਸ਼ਪ੍ਰੀਤ ਦੀ ਲਾਸ਼ ਜਲਦੀ ਭਾਰਤ ਭੇਜਣ ਦੀ ਅਪੀਲ ਕੀਤੀ ਹੈ।

Summary

ਆਸਟ੍ਰੇਲੀਆ ਦੇ ਪਰਥ ਵਿੱਚ ਇੱਕ ਭਿਆਨਕ ਟਰੱਕ ਹਾਦਸੇ ਵਿੱਚ 23 ਸਾਲਾ ਭਾਰਤੀ ਵਿਦਿਆਰਥੀ ਅਰਸ਼ਪ੍ਰੀਤ ਸਿੰਘ ਦੀ ਮੌਤ ਹੋ ਗਈ। ਹਾਦਸਾ ਵੂਰੋਲੂ ਵਿੱਚ ਵਾਪਰਿਆ ਜਿੱਥੇ ਟਰੱਕ ਸੜਕ ਤੋਂ ਉਤਰ ਗਿਆ ਅਤੇ ਅੱਗ ਲੱਗਣ ਨਾਲ ਅਰਸ਼ਪ੍ਰੀਤ ਦੀ ਮੌਤ ਹੋ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰ ਨੇ ਲਾਸ਼ ਨੂੰ ਭਾਰਤ ਭੇਜਣ ਦੀ ਅਪੀਲ ਕੀਤੀ ਹੈ।

Related Stories

No stories found.
logo
Punjabi Kesari
punjabi.punjabkesari.com