ਪੰਜਾਬ ਵਾਹਨ ਚਾਲਕਾਂ ਲਈ ਵੱਡੀ ਖ਼ਬਰ! ਹਰ ਜਿਲ੍ਹਿਆਂ ਵਿੱਚ ਖੁਲਣਗੇ ਸਕ੍ਰੈਪ ਸੈਂਟਰ
ਪੰਜਾਬ ਵਿੱਚ ਵਾਹਨ ਨੂੰ ਲੇ ਕੇ ਵੱਡੀ ਜਾਣਕਾਰੀ ਸਾਮਨੇ ਆਈ ਹਨ। ਹੁਣ ਤੋ ਪੰਜਾਬ ਵਿੱਚ ਪੁਰਾਣੇ ਵਾਹਰ ਨੂੰ ਸਕ੍ਰੈਪ ਕਰਨ ਵਿੱਚ ਕੋਈ ਪਰੇਸ਼ਾਨੀ ਨਹੀਂ ਆਵੇਗੀ। ਸਕ੍ਰੈਪ ਕਰਨ ਲਈ ਵਾਹਨਾਂ ਨੂੰ ਹਰ ਇਕ ਜਿਲ੍ਹੇ ਵਿੱਚ ਸਕ੍ਰੈਪ ਸੈਂਟਰ ਖੋਲੇ ਜਾਣਗੇ, ਇਸ ਵਿੱਚ 20 ਸਕ੍ਰੈਪ ਸੈਂਟਰ ਖੋਲਣ ਦੀ ਯੋਜਨਾ ਬਣਾਈ ਗਈ ਹਨ। ਜੇ ਇਸਦਾ ਵਧਿਆ ਪ੍ਰਭਾਵ ਪਿਆ ਤੇ ਇਸਦੀ ਸੰਖਿਆ ਵਿੱਚ ਵਾਧਾ ਵੀ ਹੋ ਸਕਦਾ ਹੈ। ਹਾਲੇ ਸਿਰਫ਼ ਮੋਹਾਲੀ, ਪਟਿਆਲਾ ਅਤੇ ਮਾਨਸਾ ਵਿੱਚ ਹੀ ਸਕ੍ਰੈਪ ਸੈਂਟਰ ਹਨ।
ਪੁਰਾਣੇ ਵਾਹਨ ਸਕ੍ਰੈਪ ਕਰਨ ਤੋ ਬਆਦ ਇਲੇਕਟ੍ਰਿਕ ਵਾਹਨਾਂ ਦੀ ਖਰੀਦਾਰੀ ਤੇ ਰਜਿਸਟ੍ਰੇਸ਼ਨ ਅਤੇ ਮੋਟਰ ਵਾਈਕਲ ਦੇ ਟੈਕਸ ਵਿੱਚ ਛੁਟ ਦਿੱਤੀ ਜਾਵੇਗੀ। ਹਾਲੇ ਤਕ ਸਕ੍ਰੈਪ ਸੈਂਟਰਾ ਤੋ 8 ਜਿਲ੍ਹਿਆਂ ਦੇ ਲੋਕਾਂ ਨੇ ਇਸ ਦਾ ਫਾਇਦਾ ਚੁੱਕਿਆ ਹੈ, ਜਿਨ੍ਹਾਂ ਵਿੱਚ ਮੋਹਾਲੀ, ਪਟਿਆਲਾ, ਮਾਨਸਾ, ਫਤੇਹਗੜ੍ਹ ਸਾਹਿਬ, ਸੰਗਰੂਰ, ਬਰਨਾਲਾ, ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਸ਼ਾਮਿਲ ਹਨ।
ਹੋਰ ਵੀ ਕਈ ਜਿਲ੍ਹਿਆਂ ਵਿੱਚ ਵਾਹਨ ਸਕ੍ਰੈਪ ਸੈਂਟਰ ਦੀ ਸੁਵਿਧਾ ਦੇਣ ਤੇ ਕੰਮ ਚਲ ਰਿਹਾ ਹੈ। ਦੱਸਿਆ ਗਿਆ ਹੈ, ਕਿ ਤਿਉਹਾਰਾ ਦੇ ਸਿਜ਼ਨ ਤੋ ਪਹਿਲਾ 20 ਸਕ੍ਰੈਪ ਸੈਂਟਰ ਚਾਲੂ ਕਰ ਦਿੱਤੇ ਜਾਣਗੇ। ਮਰਿੰਡਾ ਅਤੇ ਲੁਧਿਆਣਾ ਵਿੱਚ ਸਕ੍ਰੈਪ ਸੈਂਟਰ ਪਹਿਲਾ ਤੋ ਹੀ ਚਲ ਰਹੇ ਨੇ, ਪਰ ਸੈਂਟਰਾ ਦੀ ਕਮੀ ਦੇ ਚਲਦੇ ਇਨ੍ਹਾਂ ਦੋਵਾਂ ਤੇ ਵੱਧ ਦਬਾਵ ਹਨ।
ਸੂਬੇ ਵਿੱਚ 1.39 ਕਰੋੜ ਵਾਹਨ ਨੇ ਰਜਿਸਟਰ
ਸੂਬੇ ਵਿੱਚ ਪਿੱਛਲੇ ਕਈ ਸਾਲਾਂ ਤੋ ਵਾਹਨਾਂ ਵਿੱਚ ਵੱਡਾ ਇਜਾਫ਼ਾ ਹੋਇਆ ਹੈ। ਹੁਣ ਤੱਕ 1.39 ਕਰੋੜ ਤੋ ਵੱਧ ਵਾਹਨ ਰਜਿਸਟਰ ਹੋਏ ਹਨ, ਜਿਆਦਾ ਵਾਹਨ 12 ਤੋ 15 ਸਾਲ ਪਹਿਲਾ ਰਜਿਸਟ੍ਰ ਹੋਏ ਸਨ। ਹਰ ਸਾਲ 6 ਤੋ 7 ਲੱਖ ਨਵੇਂ ਵਾਹਨ ਰਜਿਸਟ੍ਰ ਹੋ ਰਹੇ ਹਨ। ਵਾਹਨ ਰਜਿਸਟਰ ਵਿੱਚ 2023 ਚ 6.40 ਲੱਖ ਅਤੇ 2024 ਵਿੱਚ ਇਸਦੀ ਸੰਖਿਆ 7.06 ਲੱਖ ਸਨ। ਇਸ ਲਈ ਲੋਕਾਂ ਨੂੰ ਇਲੇਕਟ੍ਰਿਕ ਵਾਹਨ ਖਰੀਦਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਅਤੇ ਇਕ ਕਾਰਨ ਵਾਹਨ ਸਕ੍ਰੈਪ ਸੁਵਿਧਾ ਦਿੱਤੀ ਜਾ ਰਹੀ ਹੈ।
ਪੰਜਾਬ ਵਿੱਚ ਵਾਹਨ ਸਕ੍ਰੈਪ ਕਰਨ ਲਈ ਹਰ ਜਿਲ੍ਹੇ ਵਿੱਚ ਸਕ੍ਰੈਪ ਸੈਂਟਰ ਖੋਲਣ ਦੀ ਯੋਜਨਾ ਹੈ। ਇਸ ਨਾਲ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਨ ਵਿੱਚ ਆਸਾਨੀ ਹੋਵੇਗੀ ਅਤੇ ਇਲੇਕਟ੍ਰਿਕ ਵਾਹਨਾਂ ਦੀ ਖਰੀਦਾਰੀ ਤੇ ਛੁਟ ਮਿਲੇਗੀ। ਮੋਹਾਲੀ, ਪਟਿਆਲਾ ਅਤੇ ਮਾਨਸਾ ਵਿੱਚ ਪਹਿਲਾਂ ਹੀ ਸੈਂਟਰ ਹਨ।