ਮੱਕਾ ਪਾਯਲਟ ਪਰਿਯੋਜਨਾ
ਮੱਕਾ ਪਾਯਲਟ ਪਰਿਯੋਜਨਾਸਰੋਤ-ਸੋਸ਼ਲ ਮੀਡੀਆ

ਖੁਸ਼ਖ਼ਬਰੀ! ਸਰਕਾਰ ਕਿਸਾਨਾਂ ਨੂੰ ਇਨ੍ਹਾਂ ਫ਼ਸਲਾ ਤੇ ਦੇ ਰਹੀ ਹੈ ਵੱਧ MSP ਅਤੇ ਸਬਸੀਡੀ

ਕਿਸਾਨਾਂ ਲਈ ਵੱਡੀ ਖੁਸ਼ੀ, MSP 'ਚ ਵਾਧਾ
Published on

ਸੂਬਾ ਸਰਕਾਰ ਵਲੋ ਫ਼ਸਲ ਵਿਭਿੰਨਤਾ ਨੂੰ ਵਧਾਵਾ ਦੇਣ ਲਈ ਮੱਕਾ ਪਾਯਲਟ ਪਰਿਯੋਜਨਾ ਦੇ ਤਹਿਤ ਸੰਗਰੂਰ ਜਿਲ੍ਹੇ ਦੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਦੋਰਾਨ ਡੀਪਟੀ ਕਮਿਸ਼ਨਰ ਨੇ ਬੱਲਕ ਸੰਗਰੂਰ ਪਿੰਡ ਲੋਹਾਖੇੜਾ ਖੇਤਾਂ ਦਾ ਦੋਰਾ ਕੀਤਾ, ਜਿੱਥੇ 5 ਏਕੜ ਭੂਮਿ ਵਿੱਚ ਖਰਿਫ਼ ਮੱਕੇ ਦੀ ਬੀਜਾਈ ਕੀਤੀ ਜਾ ਰਹੀ ਸੀ।

ਡੀਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਸਾਉਣੀ ਮੱਕਾ ਬੀਜਣ ਲਈ ਪ੍ਰੇਰਿਤ ਕੀਤਾ ਹੈ। ਸੰਦੀਪ ਰਿਸ਼ੀ ਨੇ ਕਿਸਾਨਾਂ ਨੂੰ ਦੱਸਿਆ ਕਿ ਸਰਕਾਰ ਵੱਲੋਂ ਕੀਤੇ ਐਲਾਨ ਅਨੁਸਾਰ, ਸਾਉਣੀ ਦੀ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਸਰਕਾਰ ਤੋ ਪ੍ਰਤੀ ਹੈਕਟੇਅਰ 17500 ਰੁਪਏ ਦੀ ਵਿੱਤੀ ਮਦਦ ਕੀਤੀ ਜਾਵੇਗੀ ਅਤੇ ਮੱਕੀ ਦੀ ਫਸਲ ਦਾ ਘੱਟੋ-ਘੱਟ ਸਮਰਥਨ ਮੁੱਲ 2400 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਮੱਕੇ ਦੀ ਫਸਲ ਕਿਸਾਨਾਂ ਲਈ ਫਾਈਦੇਮੰਦ ਹੋਵੇਗੀ, ਅਤੇ ਇਸ ਦੇ ਬੀਜਣ ਨਾਲ ਝੋਨੇ ਦੇ ਬੀਜਾਈ ਤੋ ਬੱਚਿਆ ਜਾ ਸਕਦਾ ਹੈ। ਮੱਕੇ ਦੀ ਫਸਲ ਦੇ ਚਲਦੇ ਕਿਸਾਨਾਂ ਦੀ ਆਮਦਨ ਵਧੇਗੀ ਅਤੇ ਵਾਤਾਵਰਣ ਦੀ ਰੱਖਿਆ ਹੋਵੇਗੀ।

ਮੱਕਾ ਪਾਯਲਟ ਪਰਿਯੋਜਨਾ
ਪੰਜਾਬ ਸਰਕਾਰ ਕਿਸਾਨਾਂ ਨੂੰ ਕਪਾਹ ਬੀਜ ਤੇ ਦੇ ਰਹੀ 33% ਸਬਸਿਡੀ

ਇਸ ਮੋਕੇ ਤੇ ਮੁੱਖ ਕਿਸਾਨ ਅਧਿਕਾਰੀ ਨੇ ਕਿਹਾ ਕਿ ਕਿਸਾਨ ਵਿਭਾਗ ਦੇ ਕਰਮਚਾਰੀ ਨਾਲ ਉਹ ਹਰ ਵੇਲੇ ਸੰਪਰ ਵਿੱਚ ਹਨ, ਅਤੇ ਉਨ੍ਹਾਂ ਨੂੰ ਵੱਧ ਤੋ ਵੱਧ ਮੱਕੇ ਦੀ ਬੀਜਾਈ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਾਉਣੀ ਮੱਕੀ ਦੀ ਬਿਜਾਈ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਚੋਣ, ਨਦੀਨਾਂ ਦੀ ਰੋਕਥਾਮ ਅਤੇ ਖਾਦਾਂ ਦੀ ਸਹੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਕਿਸਾਨਾਂ ਦੀ ਮੱਕੀ ਫ਼ਸਲ ਨੂੰ ਯਕੀਨੀ ਬਨਾਉਣ ਲਈ ਹਰ ਇਕ ਲੋੜੀਂਦੀ ਤਕਨੀਕੀ ਸਹਾਇਤਾ ਅਤੇ ਜਾਣਕਾਰੀ ਉਪਲਬਧ ਕੀਤੀ ਜਾਵੇਗੀ। ਈਥਾਨੌਲ ਫੈਕਟਰੀਆਂ ਵਿੱਚ ਮੱਕੀ ਦੀ ਖਪਤ ਲਗਾਤਾਰ ਵੱਧ ਰਹੀ ਹਨ, ਜਿਸਦੇ ਕਰਕੇ ਕਿਸਾਨਾਂ ਦੀ ਆਮਦਨ ਨੂੰ ਮੁਨਾਫ਼ਾ ਹੋ ਸਰਦਾ ਹੈ, ਅਤੇ ਇਸ ਵਿੱਚ ਮੰਡੀਕਰਨ ਵਿੱਚ ਕੋਈ ਮੁਸ਼ਕਲਾ ਦਾ ਸਾਮਣਾ ਨਹੀਂ ਕਰਨਾ ਪਵੇਗਾ।

Summary

ਸਰਕਾਰ ਨੇ ਮੱਕਾ ਫਸਲ ਲਈ 17500 ਰੁਪਏ ਪ੍ਰਤੀ ਹੈਕਟੇਅਰ ਸਬਸੀਡੀ ਅਤੇ 2400 ਰੁਪਏ ਪ੍ਰਤੀ ਕੁਇੰਟਲ MSP ਦਾ ਐਲਾਨ ਕੀਤਾ ਹੈ। ਇਹ ਪਾਇਲਟ ਪਰਿਯੋਜਨਾ ਸੰਗਰੂਰ ਵਿੱਚ ਚਲ ਰਹੀ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਅਤੇ ਵਾਤਾਵਰਣ ਦੀ ਰੱਖਿਆ ਹੋਵੇਗੀ।

Related Stories

No stories found.
logo
Punjabi Kesari
punjabi.punjabkesari.com