ਪੰਜਾਬ ਦੇ ਲੋਕਾਂ ਲਈ ਰਾਸ਼ਨ ਕਾਰਡ ਨੂੰ ਲੇ ਕੇ ਵੱਡੀ ਚੀਜ਼ ਸਾਮਣੇ ਆਈ ਹਨ। ਜਿਨ੍ਹਾਂ ਲੋਕਾਂ ਦੇ ਨੀਲੇ ਕਾਰਡ (ਰਾਸ਼ਨ ਕਾਰਡ) ਕਟ ਦਿੱਤੇ ਗਏ ਸਨ, ਹੁਣ ਓਹ ਫ਼ਿਰ ਤੋ ਚਾਲੂ ਹੋਣਗੇ ਅਤੇ ਲੋਕੀ ਆਪਣਾ ਰਾਸ਼ਨ ਡੀਪੂ ਤੋਂ ਲੇ ਸਕਦੇ ਹਨ। ਇਸ ਗਲ ਦੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਵਲੋ ਦਿੱਤੀ ਗਈ।
ਇਸ ਦੀ ਜਾਣਕਾਰੀ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਜਮਾਬੰਦੀ ਪੋਰਟਲ ਲਾਂਚ ਕਰਦੇ ਮਸੇਂ ਕਿਹਾ ਸੀ, ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਆਈ ਤਾ ਕਈ ਲੋਕਾਂ ਨੇ ਝੋਲ-ਮੋਲ ਕਰ ਕੇ ਕਈ ਲੋਕਾਂ ਦੇ ਰਾਸ਼ਨ ਕਾਰਡ ਕਟਾ ਦਿੱਤੇ ਸਨ। ਪਰ ਹੁਣ ਨਿਲੇ ਕਾਰਡ ਜੋੜ ਦਿੱਤੇ ਗਏ ਹਨ। ਜਿਨ੍ਹਾਂ ਦੇ ਕਾਰਡ ਜੁੜੇ ਹਨ, ਉਨ੍ਹਾਂ ਦੇ ਘਰ ਸਰਕਾਰ ਵਲੋਂ ਇਕ ਚਿੱਠੀ ਭੇਜੀ ਜਾਵੇਗੀ ਅਤੇ ਉਸਦੇ ਤਹਿਤ ਲੋਕੀ ਆਪਣਾ ਰਾਸ਼ਨ ਲੇ ਸਕਦੇ ਹਨ, ਅਤੇ ਲੋਕਾਂ ਨੂੰ ਪਹਿਲਾ ਵਾਂਗ ਸਰਕਾਰੀ ਦਫ਼ਤਰ ਦੇ ਚਕਰ ਨਹੀਂ ਕਟਣੇ ਪੈਂਣਗੇ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਈਜ਼ੀ ਜਮਾਬੰਦੀ ਪੋਰਟਲ ਦੀ ਪਹਿਲ ਕਿਸੇ ਕਰਾਂਤੀ ਤੋ ਘੱਟ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾ ਇਹ ਸਾਰੇ ਕੰਮ ਕਰਵਾਉਂਣ ਲਈ ਪੈਸੇ ਦੇ ਕੇ ਸਰਕਾਰੀ ਦਫ਼ਤਰਾ ਦੇ ਚਕਰ ਕਟਨੇ ਪੈਂਦੇ ਸਨ, ਪਰ ਫ਼ਿਰ ਵੀ ਕੰਮ ਨਹੀਂ ਸੀ ਹੁੰਦਾ। ਕੇਜਰੀਵਾਲ ਨੇ ਕਿਹਾ ਜੋ ਕੰਮ ਅਸੀਂ ਕੀਤਾ ਓਹ 75 ਸਾਲ ਪਹਿਲਾ ਹੋਣਾ ਚਾਹਿਦਾ ਸੀ।
ਇਸ ਰਜਿਸਟ੍ਰੇਸ਼ਨ ਦੇ ਚਲਦੇ ਲੋਕਾਂ ਦਾ ਕਾਫ਼ੀ ਸਮਾਂ, ਪੈਸਾ ਬੱਚਿਆ ਹੈ। ਹੁਣ ਆਮ ਨਾਗਰਿਕ ਘਰ ਬੈਠੇ ਡੀਡ ਆਪ ਲਿਖ ਸਕਦਾ ਹੈ। ਇਸ ਰਜਿਸਟ੍ਰੇਸ਼ਨ ਦੀ ਵਿਧੀ ਕਾਫ਼ੀ ਅਸਾਨ ਹਨ ਜੋ ਕੀ ਇਕ ਆਮ ਨਾਗਰਿਕ ਘਰ ਬੈਠੇ ਕਰ ਸਕਦਾ ਹੈ। ਜਿਸ ਕੰਮ ਲਈ ਪਹਿਲਾ ਕਈ ਮਹਿਨੇ ਲਗ ਜਾਂਦੇ ਸਨ, ਹੁਣ ਉਹ ਕੰਮ 20 ਮਿੰਟਾ ਵਿੱਚ ਰਜਿਸਟ੍ਰੀ ਹੋ ਜਾਂਦਾ ਹੈ। ਇਸਦੇ ਨਾਲ ਕੇਜਰੀਵਾਲ ਨੇ ਦੱਸਿਆ ਕਿ ਹੁਣ ਪੰਜਾਬ ਵਿੱਚ 19000 ਕਿਲੋਮੀਟਰ ਗ੍ਰਾਮੀਣ ਖੇਤਰ ਵਿੱਚ ਲੰਮੀ ਸੜਕ ਬਣਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਇੰਨੇ ਵੱਡੇ ਪੱਧਰ 'ਤੇ ਸੜਕਾਂ ਕਦੇ ਨਹੀਂ ਬਣਾਈਆਂ ਗਈਆਂ। ਸੜਕ ਦੀ ਗੁਣਵੱਤਾ ਵੀ ਸ਼ਾਨਦਾਰ ਹੋਵੇਗੀ ਅਤੇ ਇਹ ਪਹਿਲੀ ਵਾਰ ਹੈ ਜਦੋਂ ਠੇਕੇਦਾਰ ਨੂੰ 5 ਸਾਲਾਂ ਦੀ ਗਰੰਟੀ ਦੇਣੀ ਪਵੇਗੀ। ਜੇਕਰ ਸੜਕ ਟੁੱਟ ਜਾਂਦੀ ਹੈ ਜਾਂ ਖਰਾਬ ਹੋ ਜਾਂਦੀ ਹੈ, ਤਾਂ ਠੇਕੇਦਾਰ ਨੂੰ ਇਸਦੀ ਮੁਫਤ ਮੁਰੰਮਤ ਕਰਨੀ ਪਵੇਗੀ। ਜਿਸ ਕਾਰਨ ਠੇਕੇਦਾਰ ਵੀ ਹੁਣ ਬਿਹਤਰ ਕੰਮ ਕਰਣਗੇ।
ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ ਕਿ ਕੱਟੇ ਗਏ ਨੀਲੇ ਰਾਸ਼ਨ ਕਾਰਡ ਮੁੜ ਚਾਲੂ ਕੀਤੇ ਜਾਣਗੇ, ਜਿਸ ਨਾਲ ਲੋਕਾਂ ਨੂੰ ਰਾਸ਼ਨ ਡੀਪੂ ਤੋਂ ਰਾਸ਼ਨ ਲੈਣ ਦੀ ਸਹੂਲਤ ਮਿਲੇਗੀ। ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਮੁੱਖ ਮੰਤਰੀ ਮਾਨ ਦੇ ਨਾਲ ਇਸ ਦੀ ਘੋਸ਼ਣਾ ਕੀਤੀ।