ਕੇਂਦਰ ਮੰਤਰੀ ਹਰਦੀਪ ਸਿੰਘ ਪੁਰੀ ਨੇ ਮਾਨ ਸਰਕਾਰ ਤੇ ਕੀਤਾ ਹਮਲਾ, ਕਿਹਾ ਪੰਜਾਬ ਨੂੰ ਭਾਜਪਾ ਸਰਕਾਰ ਦੀ ਲੋੜ
ਐਨਡੀਏ ਸਰਕਾਰ ਦੇ 11 ਸਾਲ ਪੂਰੇ ਹੋਣ 'ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀਰਵਾਰ ਨੂੰ ਪੰਜਾਬ ਦੇ ਲੁਧਿਆਣਾ ਵਿੱਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਇੱਕ ਵੀਡੀਓ ਦਿਖਾਈ, ਜਿਸ ਵਿੱਚ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਅਤੇ ਉਪਲਭਧਿਆਂ ਬਾਰੇ ਦੱਸਿਆ ਗਿਆ ਸੀ। ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਪੰਜਾਬ ਸਰਕਾਰ ਕਾਰਨ ਹੀ ਮਾੜੇ ਹਨ।
ਇੱਥੇ ਭਾਜਪਾ ਸਰਕਾਰ ਦਾ ਗਠਨ ਸਮੇਂ ਦੀ ਲੋੜ ਹੈ। ਮੋਦੀ ਸਰਕਾਰ ਨੇ ਪਿਛਲੇ 11 ਸਾਲਾਂ ਵਿੱਚ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਹਨ, ਜਿਸ ਵਿੱਚ ਔਰਤਾਂ ਦੇ ਵਿਕਾਸ ਲਈ ਮੁਦਰਾ ਯੋਜਨਾ ਤੋਂ ਇਲਾਵਾ ਡਰੋਨ ਦੀਦੀ ਯੋਜਨਾ, ਬਿਜਲੀ ਯੋਜਨਾਵਾਂ ਤਹਿਤ ਕੀਤੇ ਗਏ ਕੰਮ ਸ਼ਾਮਲ ਹਨ।
ਪੰਜਾਬ ਦੇ ਹਾਲਾਤਾਂ ਬਾਰੇ ਉਨ੍ਹਾਂ ਕਿਹਾ ਕਿ ਸੂਬੇ ਵਿੱਚ 'ਡਬਲ ਇੰਜਣ' ਸਰਕਾਰ ਦੀ ਲੌੜ ਹੈ। ਜਿੱਥੇ 'ਡਬਲ ਇੰਜਣ' ਸਰਕਾਰ ਹੈ, ਉੱਥੇ ਵੱਡੇ ਪੱਧਰ 'ਤੇ ਕੰਮ ਹੋ ਰਿਹਾ ਹੈ। ਇੱਥੋਂ ਦੀ ਸਰਕਾਰ ਨੇ ਆਯੁਸ਼ਮਾਨ ਦਾ ਆਪਣਾ ਹਿੱਸਾ ਵੀ ਨਹੀਂ ਦਿੱਤਾ। ਉਨ੍ਹਾਂ ਦੋਸ਼ ਲਾਇਆ, "ਇੱਥੇ ਸਰਕਾਰ ਦੀ ਤਰਜੀਹ ਵਿਕਾਸ ਕਾਰਜ ਨਹੀਂ ਹੈ, ਸਗੋਂ ਸਿਰਫ਼ ਡੈੱਡਲਾਕ ਪੈਦਾ ਕਰਕੇ ਵਿਕਾਸ ਕਾਰਜਾਂ ਨੂੰ ਰੋਕਣਾ ਹੈ। ਮੈਂ ਸੂਬੇ ਦੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਾਉਣ। ਜਦੋਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਸਰਕਾਰ ਬਣੇਗੀ, ਤਾਂ ਹੀ ਪੰਜਾਬ ਦੀ ਸਥਿਤੀ ਦੂਜੇ ਰਾਜਾਂ ਵਾਂਗ ਸੁਧਰੇਗੀ। ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਲਈ ਕਈ ਵੱਡੇ ਕੰਮ ਕੀਤੇ ਹਨ ਅਤੇ ਸਾਡੀ ਸਰਕਾਰ ਸੂਬੇ ਦੇ ਵਿਕਾਸ ਪ੍ਰਤੀ ਗੰਭੀਰ ਹੈ।"
ਕੇਂਦਰ ਮੰਤਰੀ ਪੁਰੀ ਨੇ ਏਅਰ ਇੰਡਿਆ ਜਹਾਜ਼ ਦੀ ਹੋਈ ਘਟਨਾ ਦੇ ਲਈ ਵੀ ਸੋਗ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ,ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਉਨ੍ਹਾਂ ਸਾਰਿਆਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਵੇ। ਉਨ੍ਹਾਂ ਕਿਹਾ ਕਿ ਅੱਜ ਸਾਡਾ ਦੇਸ਼ ਜਾਪਾਨ ਨੂੰ ਪਿੱਛੇ ਛੱਡ ਕੇ ਵਿਸ਼ਵ ਅਰਥਵਿਵਸਥਾ ਵਿੱਚ ਪੰਜਵੇਂ ਸਥਾਨ 'ਤੇ ਪਹੁੰਚ ਗਿਆ ਹੈ। ਅਸੀਂ ਜਲਦੀ ਹੀ ਜਰਮਨੀ ਨੂੰ ਵੀ ਪਿੱਛੇ ਛੱਡ ਦਵਾਂਗੇ। ਪੈਟਰੋਲੀਅਮ ਕੀਮਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੀਮਤਾਂ ਨਿੱਜੀ ਖੇਤਰ ਵਿੱਚ ਤੈਅ ਕੀਤੀਆਂ ਜਾਂਦੀਆਂ ਹਨ। ਪੈਟਰੋਲ-ਡੀਜ਼ਲ ਅਤੇ ਪੈਟਰੋਲੀਅਮ ਉਤਪਾਦਾਂ ਲਈ ਨਿੱਜੀ ਕੰਪਨੀਆਂ ਜ਼ਿੰਮੇਵਾਰ ਹਨ।
ਪੁਰੀ ਨੇ ਲੁਧਿਆਣਾ ਵਿੱਚ ਮਾਨ ਸਰਕਾਰ 'ਤੇ ਹਮਲਾ ਕੀਤਾ, ਕਿਹਾ ਕਿ 'ਡਬਲ ਇੰਜਣ' ਸਰਕਾਰ ਦੀ ਲੋੜ ਹੈ। ਉਨ੍ਹਾਂ ਨੇ ਮੋਦੀ ਸਰਕਾਰ ਦੇ ਵਿਕਾਸ ਕਾਰਜਾਂ ਦੀ ਸਲਾਹ ਦਿੱਤੀ ਅਤੇ ਭਾਜਪਾ ਸਰਕਾਰ ਲਈ ਅਪੀਲ ਕੀਤੀ।