ਐਕਸੀਓਮ-4 ਮਿਸ਼ਨ
ਐਕਸੀਓਮ-4 ਮਿਸ਼ਨਸਰੋਤ: ਸੋਸ਼ਲ ਮੀਡੀਆ

ਐਕਸੀਓਮ-4 ਮਿਸ਼ਨ: ਇਸਰੋ ਮੁਖੀ ਨੇ ਨਵੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ

ਨਾਰਾਇਣਨ ਨੇ ਐਕਸੀਓਮ-4 ਮਿਸ਼ਨ 'ਤੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ
Published on

ਭਾਰਤ ਵਾਸੀ ਐਕਸੀਓਮ-4 ਪੁਲਾੜ ਮਿਸ਼ਨੇ ਦੀ ਉਡਾਣ ਭਰਨ ਦੀ ਉ਼ਡੀਕ ਕਰ ਰਿਹਾ ਸੀ, ਪਰ 11 ਜੂਨ ਨੂੰ ਲਾਂਚ ਕੀਤੇ ਜਾਣ ਵਾਲੇ ਮਿਸ਼ਨ ਨੂੰ ਮੁਲਤਵੀ ਕਰਨਾ ਪਿਆ। ਹਾਲਾਂਕਿ, ਇਹ ਚੌਥੀ ਵਾਰ ਸੀ ਜਦੋਂ ਮਿਸ਼ਨ ਦੀ ਲਾਂਚਿੰਗ ਮਿਤੀ ਬਦਲੀ ਦਿੱਤੀ ਗਈ। ਭਾਰਤੀ ਅੰਤਰਿਕਸ਼ ਏਜੰਸੀ ਇਸਰੋ ਦੇ ਮੁਖੀ ਵੀ. ਨਾਰਾਇਣਨ ਨੇ ਐਕਸੀਓਮ-4 ਮਿਸ਼ਨ ਵਿੱਚ ਦੇਰੀ ਦਾ ਕਾਰਨ ਦੱਸਿਆ ਹੈ। ਇਸਰੋ ਨੇ ਮੁਖੀ ਵੀ. ਨਾਰਾਇਣਨ ਦੇ ਹਵਾਲੇ ਨਾਲ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ, "ਇਸਰੋ, ਨਾਸਾ, ਐਕਸੀਓਮ ਸਪੇਸ ਅਤੇ ਸਪੇਸਐਕਸ ਦੇ ਨਾਲ, ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਦੇ ਜ਼ਵੇਜ਼ਦਾ ਮਾਡਿਊਲ ਵਿੱਚ ਦੇਖੀ ਗਈ ਸਮੱਸਿਆ ਨੂੰ ਜ਼ਿੰਮੇਵਾਰੀ ਨਾਲ ਹੱਲ ਕਰਨ ਲਈ ਕੰਮ ਕਰ ਰਿਹਾ ਹੈ, ਜਿਸ ਕਾਰਨ ਐਕਸੀਓਮ ਮਿਸ਼ਨ 4 (X-4) ਵਿੱਚ ਦੇਰੀ ਹੋਈ ਹੈ। ਸੁਰੱਖਿਆ ਅਤੇ ਮਿਸ਼ਨ ਦੀ ਅਖੰਡਤਾ ਸਾਡੀਆਂ ਪ੍ਰਮੁੱਖ ਤਰਜੀਹਾਂ ਹਨ।"

11 ਜੂਨ ਨੂੰ ਮਿਸ਼ਨ ਨੂੰ ਮੁਲਤਵੀ ਕਰਨ ਦਾ ਐਲਾਨ ਕਰਦੇ ਹੋਏ, ਇਸਰੋ ਨੇ ਜਾਣਕਾਰੀ ਦਿੱਤੀ ਸੀ ਕਿ ਲਾਂਚ ਤੋਂ ਪਹਿਲਾਂ ਟੈਸਟਿੰਗ ਦੌਰਾਨ ਪ੍ਰੋਪਲਸ਼ਨ ਬੇ ਵਿੱਚ LOX ਲੀਕੇਜ ਦਾ ਪਤਾ ਲੱਗਿਆ ਸੀ। ਇਸਰੋ ਨੇ "X" ਪੋਸਟ 'ਤੇ ਲਿਖਿਆ, "11 ਜੂਨ, 2025 ਨੂੰ ਪਹਿਲੀ ਭਾਰਤੀ ਗਗਨਯਾਤਰੀ ਨੂੰ ISS ਭੇਜਣ ਲਈ ਲਾਂਚ ਕੀਤੇ ਜਾਣ ਵਾਲੇ Axiom 4 ਮਿਸ਼ਨ ਮੁਲਤਵੀ ਕਰ ਦਿੱਤਾ ਗਿਆ ਹੈ। ਲਾਂਚ ਵਾਹਨ ਦੀ ਤਿਆਰੀ ਦੇ ਹਿੱਸੇ ਵਜੋਂ, ਫਾਲਕਨ-9 ਰਾਕੇਟ ਦੇ ਬੂਸਟਰ ਪੜਾਅ ਦੀ ਕਾਰਗੁਜ਼ਾਰੀ ਦੀ ਜਾਂਚ ਕਰਨ ਲਈ ਲਾਂਚ ਪੈਡ 'ਤੇ 7 ਸਕਿੰਟ ਦੀ ਗਰਮ ਜਾਂਚ ਕੀਤੀ ਗਈ।

ਇਸ ਟੈਸਟਿੰਗ ਦੇ ਦੌਰਾਨ, ਪ੍ਰੋਪਲਸ਼ਨ ਬੇ ਵਿੱਚ LOX ਦਾ ਲੀਕ ਹੋਣ ਬਾਰੇ ਪਤਾ ਲੱਗਿਆ। ਇਸ ਤਕਨੀਕੀ ਸਮੱਸਿਆ 'ਤੇ ISRO, Axiom ਸਪੇਸ ਅਤੇ SpaceX ਦੇ ਮਾਹਿਰਾਂ ਵਿਚਕਾਰ ਚਰਚਾ ਕੀਤੀ ਗਈ, ਜਿਸ ਤੋਂ ਬਾਅਦ ਲੀਕੇਜ ਨੂੰ ਠੀਕ ਕਰਨ ਅਤੇ ਜ਼ਰੂਰੀ ਟੈਸਟਾਂ ਨੂੰ ਦੁਹਰਾਉਣ ਦਾ ਫੈਸਲਾ ਲਿਆ ਗਿਆ। ਇਸ ਕਾਰਨ ਕਰਕੇ, ਪਹਿਲੇ ਭਾਰਤੀ ਗਗਨਯਾਤਰੀ ਨੂੰ ਪੁਲਾੜ ਵਿੱਚ ਭੇਜਣ ਲਈ Axiom-04 ਮਿਸ਼ਨ, ਜੋ ਕਿ 11 ਜੂਨ, 2025 ਨੂੰ ਲਾਂਚ ਕੀਤਾ ਜਾਣਾ ਸੀ, ਨੂੰ ਮੁਲਤਵੀ ਕਰ ਦਿੱਤਾ ਗਿਆ।"

ਐਕਸੀਓਮ-4 ਮਿਸ਼ਨ
ਅਹਿਮਦਾਬਾਦ ਜਹਾਜ਼ ਹਾਦਸੇ 'ਤੇ ਮੁੱਖ ਮੰਤਰੀ ਪਟੇਲ ਦੀ ਅਮਿਤ ਸ਼ਾਹ ਨਾਲ ਗੱਲਬਾਤ

ਇਸ ਤੋਂ ਪਹਿਲਾਂ, ਐਕਸੀਓਮ-4 ਮਿਸ਼ਨ ਦੀ ਲਾਂਚਿੰਗ 29 ਮਈ ਨੂੰ ਹੋਈ ਸੀ। ਉਸ ਸਮੇਂ ਵੀ ਪੁਲਾੜ ਏਜੰਸੀਆਂ ਨੂੰ ਤਕਨੀਕੀ ਖਾਮੀਆਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਨਤੀਜੇ ਵਜੋਂ, ਇਸ ਮਿਸ਼ਨ ਵਿੱਚ ਦੇਰੀ ਹੋ ਗਈ। ਐਕਸੀਓਮ 4 ਮਿਸ਼ਨ ਦੇ ਤਹਿਤ, ਚਾਰ ਦੇਸ਼ਾਂ ਦੇ ਚਾਰ ਪੁਲਾੜ ਯਾਤਰੀਆਂ ਨੂੰ 14 ਦਿਨਾਂ ਲਈ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਭੇਜਿਆ ਜਾਣਾ ਹੈ। ਇਸ ਵਿੱਚ ਸ਼ੁਭਾਂਸ਼ੂ ਸ਼ੁਕਲਾ ਭਾਰਤ ਤੋਂ ਜਾਣਗੇ। ਭਾਰਤ ਸਰਕਾਰ ਨੇ ਇਸ ਇਤਿਹਾਸਕ ਮਿਸ਼ਨ ਵਿੱਚ ਭਾਗੀਦਾਰੀ ਲਈ 550 ਕਰੋੜ ਰੁਪਏ ਮਨਜ਼ੂਰ ਕੀਤੇ ਸਨ।

Summary

ਐਕਸੀਓਮ-4 ਮਿਸ਼ਨ ਦੀ ਲਾਂਚ 11 ਜੂਨ ਨੂੰ ਮੁਲਤਵੀ ਹੋ ਗਈ ਹੈ। ਇਸਰੋ ਮੁਖੀ ਨੇ ਦੱਸਿਆ ਕਿ ISS ਦੇ ਜ਼ਵੇਜ਼ਦਾ ਮਾਡਿਊਲ ਵਿੱਚ ਸਮੱਸਿਆ ਕਾਰਨ ਮਿਸ਼ਨ ਵਿੱਚ ਦੇਰੀ ਹੋਈ। ਸੁਰੱਖਿਆ ਅਤੇ ਮਿਸ਼ਨ ਦੀ ਅਖੰਡਤਾ ਨੂੰ ਮੁੱਖ ਤਰਜੀਹ ਦਿੱਤੀ ਜਾ ਰਹੀ ਹੈ।

Related Stories

No stories found.
logo
Punjabi Kesari
punjabi.punjabkesari.com