ਇਸ ਦਿਨ ਆਵੇਗੀ ਭਾਰਤ ਕਿਸਾਨ ਸਮਮਾਨ ਨਿਧਿ ਯੋਜਨਾ ਦੀ 20ਵੀਂ ਕਿਸਤ!
ਭਾਰਤ ਸਰਕਾਰ ਵਲੋ ਕਿਸਾਨਾਂ ਨੂੰ ਆਰਥਿਕ ਸਹਾਇਤਾ ਦੇਣ ਵਾਸਤੇ ਭਾਰਤ ਸਰਕਾਰ ਅਤੇ ਕਿਸਾਨ ਕਲਿਆਣ ਮੰਤਰਾਲੇ ਨੇ ਕਿਸਾਨ ਸਨਮਾਨ ਨਿਧੀ ਦੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਦੇ ਚਲਦੇ ਜੂਰਤਮੰਦ ਕਿਸਾਨਾਂ ਨੂੰ ਹਰ ਸਾਲ 6 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਂਦੀ ਹੈ। ਸਰਕਾਰ ਵਲੋ ਇਸ ਯੋਜਨਾ ਵਿੱਚ ਹਰ 4 ਮਹਿਨੇ ਵਿੱਚ 2 ਹਜ਼ਾਰ ਦਿੱਤੇ ਜਾਂਦੇ ਹਨ। ਪੀਐਮ ਕਿਸਾਨ ਸਮਮਾਨ ਨਿਧਿ ਯੋਜਨਾ ਵਿੱਚ ਸਰਕਾਰ ਨੇ ਸਾਫ਼ ਕਿਹਾ ਕਿ ਇਸ ਯੋਜਨਾ ਦਾ ਲਾਭ ਸਿਰਫ਼ ਉਹ ਕਿਸਾਨਾਂ ਨੂੰ ਮਿਲੇਗਾ, ਜਿਨ੍ਹਾਂ ਨੇ ਸਮੇਂ ਤੇ ਰਜਿਸਟ੍ਰੇਸ਼ਨ ਅਤੇ eKYC ਪੁਰੀ ਕਰ ਲਈ ਹੈ।
ਕਈ ਰਿਪੋਟਾਂ ਦੇ ਮੁਤਾਬਕ ਕਿਹਾ ਗਿਆ ਕਿ ਇਸ ਦੀ 20ਵੀਂ ਕਿਸਤ 20 ਜੂਨ ਨੂੰ ਜਾਰੀ ਕੀਤੀ ਜਾਵੇਗੀ, ਜੋ ਸਿੱਧੇ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਆਵੇਗੀ। ਜਿਹੜੇ ਕਿਸਾਨ ਆਪਣੀ ਰਜਿਸਟ੍ਰੇਸ਼ਨ ਜਾਂ eKYC ਅਪਡੇਟ ਨਹੀਂ ਕਰਦੇ, ਉਨ੍ਹਾਂ ਨੂੰ ਇਸ ਕਿਸ਼ਤ ਦੇ ਪੈਸੇ ਨਹੀਂ ਮਿਲਣਗੇ।
ਇਸ ਤਰਿਕੇ ਨਾਲ ਹੋਵੇਗਾ ਰਜਿਸਟ੍ਰੇਸ਼ਨ
- PM-kisan ਦੀ ਅਧਿਕਾਰਿਕ ਵੇਬਸਾਇਟ https://pmkisan.gov.in ਤੇ ਜਾਉ।
- Farmer Registry UP ਮੋਬਾਇਲ ਐਪ ਦੇ ਜਰਿਏ ਹੋਵੇਗਾ।
- ਨੇੜੇ ਕਿਸੇ ਜਨ ਸੇਵਾ ਕੇਂਦਰ (CSC) ਤੇ ਜਾਉ।
eKYC ਦੀ ਪ੍ਰੀਕਿਰਿਆ ?
ਪੀਐਮ ਕਿਸਾਨ ਸਮਮਾਨ ਨਿਧਿ ਯੋਜਨਾ ਦਾ ਲਾਭ ਲੈਣ ਲਈ eKYC ਜਰੂਰੀ ਹੈ। eKYC ਤੋ ਬਿਨਾ ਇਸ ਯੋਜਨਾ ਦਾ ਲਾਭ ਨਹੀਂ ਦਿੱਤਾ ਜਾਵੇਗਾ। ਤੁਸੀਂ ਕੁਝ ਆਸਾਨ ਕਦਮਾਂ ਦੀ ਪਾਲਣਾ ਕਰਕੇ ਘਰ ਬੈਠੇ ਹੀ eKYC ਕਰ ਸਕਦੇ ਹੋ...
- ਵੈੱਬਸਾਈਟ https://pmkisan.gov.in 'ਤੇ ਜਾਓ।
- ਕਿਸਾਨ ਕਾਰਨਰ ਸੈਕਸ਼ਨ 'ਤੇ ਜਾਓ ਅਤੇ eKYC ਵਿਕਲਪ ਚੁਣੋ।
- ਮੋਬਾਈਲ 'ਤੇ ਪ੍ਰਾਪਤ OTP ਦਰਜ ਕਰੋ ਅਤੇ eKYC ਪ੍ਰਕਿਰਿਆ ਨੂੰ ਪੂਰਾ ਕਰੋ।
- ਕਿਹੜੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ?
- ਆਧਾਰ ਕਾਰਡ
- ਜ਼ਮੀਨ ਦੇ ਦਸਤਾਵੇਜ਼/ ਖਸਰਾ-ਖਤੌਣੀ
- ਬੈਂਕ ਖਾਤਾ (ਆਧਾਰ ਨਾਲ ਲਿੰਕ ਕੀਤਾ ਗਿਆ)
- ਮੋਬਾਈਲ ਨੰਬਰ
ਕਿਵੇਂ ਪਤਾ ਕਰੀਏ ਕਿ 20ਵੀਂ ਕਿਸ਼ਤ ਮਿਲੇਗੀ ਜਾਂ ਨਹੀਂ?
1 ਸਟੇਪ - ਸਭ ਤੋਂ ਪਹਿਲਾਂ ਤੁਹਾਨੂੰ ਅਧਿਕਾਰਤ ਵੈੱਬਸਾਈਟ pmkisan.gov.in 'ਤੇ ਕਲਿੱਕ ਕਰਨਾ ਹੋਵੇਗਾ।
2 ਸਟੇਪ - ਇੱਥੇ ਤੁਹਾਨੂੰ ਕਿਸਾਨ ਕਾਰਨਰ 'ਤੇ ਲਾਭਪਾਤਰੀ ਸਥਿਤੀ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ।
3 ਸਟੇਪ - ਤੁਹਾਡੀ ਸਕ੍ਰੀਨ 'ਤੇ ਇੱਕ ਨਵੀਂ ਵਿੰਡੋ ਖੁੱਲ੍ਹੇਗੀ। ਤੁਹਾਨੂੰ ਇਸ ਵਿੱਚ ਆਪਣਾ ਆਧਾਰ ਜਾਂ ਬੈਂਕ ਖਾਤਾ ਨੰਬਰ ਦਰਜ ਕਰਨਾ ਹੋਵੇਗਾ।
4 ਸਟੇਪ - ਹੁਣ ਤੁਸੀਂ ਆਪਣੇ ਭੁਗਤਾਨ ਇਤਿਹਾਸ ਅਤੇ ਯੋਗਤਾ ਦੋਵਾਂ ਦੀ ਜਾਂਚ ਕਰ ਸਕਦੇ ਹੋ।
ਭਾਰਤ ਸਰਕਾਰ ਵਲੋਂ ਕਿਸਾਨਾਂ ਨੂੰ ਆਰਥਿਕ ਸਹਾਇਤਾ ਲਈ ਕਿਸਾਨ ਸਮਮਾਨ ਨਿਧੀ ਯੋਜਨਾ ਦੀ 20ਵੀਂ ਕਿਸਤ 20 ਜੂਨ ਨੂੰ ਜਾਰੀ ਕੀਤੀ ਜਾਵੇਗੀ। ਇਹ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਜਾਵੇਗੀ। ਯੋਜਨਾ ਦਾ ਲਾਭ ਸਿਰਫ਼ ਉਹਨਾਂ ਕਿਸਾਨਾਂ ਨੂੰ ਮਿਲੇਗਾ ਜਿਨ੍ਹਾਂ ਨੇ ਸਮੇਂ ਤੇ ਰਜਿਸਟ੍ਰੇਸ਼ਨ ਅਤੇ eKYC ਪੂਰੀ ਕੀਤੀ ਹੈ।