ਸੀਐਮ ਭਗਵੰਤ ਮਾਨ
ਸੀਐਮ ਭਗਵੰਤ ਮਾਨਸਰੋਤ: ਸੋਸ਼ਲ ਮੀਡੀਆ

ਪੰਜਾਬ ਦੀ ਖੇਡਾਂ ਰਾਹੀਂ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ੁਰੂਆਤ

ਰਗਬੀ ਵਿਸ਼ਵ ਕਪੱ ਗੇਂਦਾਂ ਦੇ ਟ੍ਰਕ ਨੂੰ ਸੀਐਮ ਮਾਨ ਦੇ ਵਿੱਖਾਈ ਹਰੀ ਝੰਡੀ
Published on

ਰਗਬੀ ਵਿਸ਼ਵ ਕੱਪ ਖੇਡਣ ਲਈ ਪੰਜਾਬ ਤੋ ਭੇਜੀ ਜਾ ਰਹੀ ਹੈ ਗੇਂਦਾਂ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਰਗਬੀ ਵਿਸ਼ਵ ਕਪ ਖੇਡਣ ਲਈ ਭੇਜੀ ਜਾਣ ਵਾਲੀ ਗੇਂਦਾ ਦੇ ਟ੍ਰਕ ਨੂੰ ਹਰੀ ਝੰਡੀ ਦੇ ਦਿੱਤੀ ਹੈ, ਮਾਨ ਨੇ ਕਿਹਾ ਕਿ ਪੰਜਾਬ ਦੀ ਖੇਡਾਂ ਦੇ ਰਾਹੀ ਨਸ਼ੇ ਦੇ ਵਿਰੁਧ ਇਕ ਵੱਡੀ ਪਹਿਲ ਹੈ। ਪੰਜਾਬ ਸਰਕਾਰ ਨੇ ਕਿਹਾ ਕਿ ਖੇਡ ਦੇ ਰਾਹੀ ਪੰਜਾਬ ਤੇ ਲਗੇ ਨਸ਼ੇ ਦੇ ਕਲੰਕ ਨੂੰ ਹਟਾ ਦਿਤਾ ਜਾਵੇਗਾ। ਅੱਜ 25,000 ਰਗਬੀ ਗੇਂਦਾਂ ਦੀ ਖੇਪ ਜਲੰਧਰ ਤੋਂ ਲੰਡਨ ਭੇਜੀ ਗਈ ਹੈ। ਰਗਬੀ ਵਿਸ਼ਵ ਕੱਪ ਜਲੰਧਰ ਵਿੱਚ ਬਣੀਆਂ ਰਗਬੀ ਗੇਂਦਾਂ ਨਾਲ ਖੇਡਿਆ ਜਾਵੇਗਾ। ਕ੍ਰਿਕਟ ਵਿਸ਼ਵ ਕੱਪ ਜਲੰਧਰ ਵਿੱਚ ਬਣੇ ਬੱਲੇ ਅਤੇ ਗੇਂਦਾਂ ਨਾਲ ਖੇਡਿਆ ਗਿਆ ਹੈ। ਚੋਣ ਪ੍ਰਚਾਰ ਦੌਰਾਨ ਵੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਜਲੰਧਰ ਨੂੰ ਖੇਡਾਂ ਦਾ ਕੇਂਦਰ ਬਣਾਇਆ ਜਾਣਾ ਚਾਹੀਦਾ ਹੈ।

ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਖੇਡ ਉਪਕਰਣ ਜਲੰਧਰ ਵਿੱਚ ਵੱਡੇ ਪੱਧਰ 'ਤੇ ਤਿਆਰ ਕੀਤੇ ਜਾਂਦੇ ਸਨ, ਪਰ ਨਸ਼ਿਆਂ ਦੀ ਲਤ ਅਤੇ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਕਾਰਨ ਇਹ ਉਦਯੋਗ ਕਮਜ਼ੋਰ ਹੋ ਗਿਆ ਹੈ। 'ਆਪ' ਸਰਕਾਰ ਇਸ ਉਦਯੋਗ ਨੂੰ ਮੁੜ ਸੁਰਜੀਤ ਕਰਨ ਲਈ ਯਤਨਸ਼ੀਲ ਹੈ।

 ਸੀਐਮ ਭਗਵੰਤ ਮਾਨ
ਸੀਐਮ ਭਗਵੰਤ ਮਾਨਸਰੋਤ: ਸੋਸ਼ਲ ਮੀਡੀਆ

ਕੇਜਰੀਵਾਲ ਨੇ ਕਿਹਾ ਕਿ ਅਸੀਂ ਇੰਗਲੈਂਡ ਵਿੱਚ ਹੋਣ ਵਾਲੇ ਰਗਬੀ ਵਿਸ਼ਵ ਕੱਪ ਲਈ 25,000 ਰਗਬੀ ਗੇਂਦਾਂ ਵਾਲੇ ਟਰੱਕ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਪੰਜਾਬ ਅਤੇ ਜਲੰਧਰ ਲਈ ਬਹੁਤ ਮਾਣ ਵਾਲੀ ਗੱਲ ਹੈ। ਹੁਣ ਸਾਡੀ ਕੋਸ਼ਿਸ਼ ਹੈ ਕਿ ਉਨ੍ਹਾਂ ਸਾਰੇ ਉਦਯੋਗਾਂ ਨੂੰ ਵਾਪਸ ਲਿਆਂਦਾ ਜਾਵੇ ਅਤੇ ਇੱਥੇ ਮੌਜੂਦ ਉਦਯੋਗਾਂ ਅਗੇ ਵਧਾ ਦਿੱਤਾ ਜਾਵੇ।

 ਸੀਐਮ ਭਗਵੰਤ ਮਾਨ
ਬੁਮਰਾਹ ਦੀ ਫਿੱਟਨੈੱਸ 'ਤੇ BCCI ਦੀ ਵੱਡੀ ਅਪਡੇਟ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਹੈ। ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਜਾਰੀ ਰਹੇਗੀ। ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ, ਭਾਵੇਂ ਉਹ ਰਾਜਨੀਤਿਕ ਤੌਰ 'ਤੇ ਸ਼ਕਤੀਸ਼ਾਲੀ ਕਿਉਂ ਨਾ ਹੋਵੇ। ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਭ੍ਰਿਸ਼ਟਾਚਾਰ ਵਿਰੁੱਧ ਸਾਡੀ ਜ਼ੀਰੋ ਟਾਲਰੈਂਸ ਨੀਤੀ ਹੈ। ਇਸ ਰਾਹੀਂ, ਕਿਸੇ ਨੂੰ ਵੀ ਗੈਰ-ਕਾਨੂੰਨੀ ਤੌਰ 'ਤੇ ਜਾਂ ਬਦਲੇ ਦੀ ਭਾਵਨਾ ਨਾਲ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ। ਪਰ ਜੇਕਰ ਕਿਸੇ ਵਿਰੁੱਧ ਸਬੂਤ ਮਿਲਦੇ ਹਨ, ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ।

Summary

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਗਬੀ ਵਿਸ਼ਵ ਕੱਪ ਲਈ ਜਲੰਧਰ ਤੋਂ 25,000 ਗੇਂਦਾਂ ਦੇ ਟਰੱਕ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਪਹਿਲ ਖੇਡਾਂ ਰਾਹੀਂ ਨਸ਼ਿਆਂ ਦੇ ਵਿਰੁੱਧ ਹੈ। 'ਆਪ' ਸਰਕਾਰ ਜਲੰਧਰ ਨੂੰ ਖੇਡਾਂ ਦਾ ਕੇਂਦਰ ਬਣਾਉਣ ਲਈ ਯਤਨਸ਼ੀਲ ਹੈ।

Related Stories

No stories found.
logo
Punjabi Kesari
punjabi.punjabkesari.com