ਰਾਜਾ ਰਘੁਵੰਸ਼ੀ ਮਡਰ ਕੇਸ: ਘਰਵਾਲੀ ਸੋਨ ਰਘੁਵੰਸ਼ੀ ਫੜੀ ਗਈ
ਮੇਘਾਲਿਆ ਵਿੱਚ ਹੋਏ ਰਾਜਾ ਰਘੁਵੰਸ਼ੀ ਮਡਰ ਕੇਸ ਦਾ ਪਰਦਾਫਾਸ ਹੋ ਗਿਆ ਹੈ। ਮੇਘਾਲਿਆ ਪੁਲਿਸ ਨੇ ਇਸ ਮਾਮਲੇ ਵਿੱਚ ਘਰਵਾਲੀ ਸੋਨਮ ਰਘੁਵੰਸ਼ੀ ਦੇ ਨਾਲ-ਨਾਲ 4 ਆਰੋਪਿਆਂ ਨੂੰ ਗ੍ਰਿਫਤਾਰ ਕੀਤਾ ਹੈ। ਮੇਘਾਲਿਆ ਪੁਲਿਸ ਡੀਜੀਪੀ ਨੋਂਗਰੰਗ ਨੇ ਆਪ ਇਸ ਮਾਮਲੇ ਬਾਰੇ ਦਸਿਆ ਹੈ। ਇਸ ਮਾਮਲੇ ਵਿੱਚ ਦਸਿਆ ਜਾ ਰਿਹਾ ਹੈ ਕਿ ਇੰਦੌਰ ਦੇ ਰਹਿਣ ਵਾਲੇ ਰਾਜਾ ਰਘੁਵੰਸ਼ੀ ਆਪਣੀ ਘਰਵਾਲੀ ਸੋਨਮ ਨਾਲ ਹਨਿਮੁਨ ਤੇ ਮੇਘਾਲਿਆ ਗਏ ਸਨ।
ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਇਸ ਕਤਲ ਕੇਸ ਨੂੰ ਸੁਲਝਾਉਣ ਲਈ ਪੁਲਿਸ ਨੂੰ ਵਧਾਈ ਦਿੱਤੀ। ਸੀਐਮ ਕੋਨਰਾਜ ਸੰਗਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕਰਦੇ ਹੋਏ ਕਿਹਾ, 'ਮੇਘਾਲਿਆ ਪੁਲਿਸ ਨੂੰ ਰਾਜਾ ਕਤਲ ਮਾਮਲੇ ਵਿੱਚ 7 ਦਿਨਾਂ ਦੇ ਅੰਦਰ ਵੱਡੀ ਸਫਲਤਾ ਮਿਲੀ ਹੈ... ਮੱਧ ਪ੍ਰਦੇਸ਼ ਦੇ 3 ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਔਰਤ ਨੇ ਆਤਮ ਸਮਰਪਣ ਕਰ ਦਿੱਤਾ ਹੈ ਅਤੇ 1 ਹੋਰ ਹਮਲਾਵਰ ਨੂੰ ਫੜਨ ਲਈ ਕਾਰਵਾਈ ਅਜੇ ਵੀ ਜਾਰੀ ਹੈ।
ਇਸ ਮਾਮਲੇ ਦੀ ਜਿਆਦਾ ਜਾਣਕਾਰੀ ਦਿੰਦੇ ਹੋਏ ਮੇਘਾਲਿਆ ਪੁਲਿਸ ਦੇ ਡੀਜੀਪੀ ਆਈ ਨੋਂਰੰਗ ਨੇ ਦਸਿਆ ਕਿ ਰਾਜਾ ਰਘੁਵੰਸ਼ੀ ਇੰਦੌਰ ਦਾ ਰਹਿਣ ਵਾਲਾ ਸੀ ਅਤੇ ਉਸਦੀ ਪਤਨੀ ਨੇ ਤਿੰਨ ਲੋਕਾ ਨਾਲ ਮਿਲ ਕੇ ਇਸ ਮਡਰ ਨੂੰ ਅੰਜ਼ਾਮ ਦਿੱਤਾ ਸੀ। ਇਹ ਵੀ ਦਸਿਆ ਗਿਆ ਹੈ ਕਿ ਸੋਨਮ ਨੇ ਆਪਣੇ ਘਰਵਾਲੇ ਨੂੰ ਮਾਰਣ ਲਈ ਲੋਕਾ ਨੂੰ ਸੁਪਾਰੀ ਦਿੱਤੀ ਸੀ।
ਮੇਘਾਲਿਆ ਪੁਲਿਸ ਨੇ ਕੀ ਕਿਹਾ?
ਡੀਜੀਪੀ ਨੇ ਕਿਹਾ ਕਿ ਐਸਆਈਟੀ ਨੇ ਇਸ ਮਾਮਲੇ ਵਿੱਚ ਦੇਰ ਰਾਤ ਇੰਦੌਰ ਤੋਂ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਸੋਨਮ ਦੇ ਟਿਕਾਣੇ ਦਾ ਖੁਲਾਸਾ ਹੋਇਆ। ਇਸ ਤੋਂ ਬਾਅਦ ਮੇਘਾਲਿਆ ਪੁਲਿਸ ਨੇ ਤੁਰੰਤ ਗਾਜ਼ੀਪੁਰ ਪੁਲਿਸ ਨਾਲ ਸੰਪਰਕ ਕੀਤਾ, ਜਿਸਨੇ ਕਾਸ਼ੀ ਪਾਨ ਜ਼ਾਇਕਾ ਨਾਮ ਇੱਕ ਢਾਬੇ 'ਤੇ ਛਾਪਾ ਮਾਰਿਆ। ਸੋਨਮ ਉੱਥੇ ਲੁਕੀ ਹੋਈ ਮਿਲੀ, ਜਿਸਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਇੱਕ ਹੋਰ ਹਮਲਾਵਰ ਜੋ ਉਸਦੇ ਨਾਲ ਸੀ, ਉਸਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਸੋਨਮ ਦੇ ਪਿਤਾ ਨੇ ਪੁਲਿਸ ਕਾਰਵਾਈ ਤੇ ਚੁਕਿਆ ਸਵਾਲ?
ਸੋਨਮ ਦੇ ਪਿਤਾ ਨੇ ਇਸ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ਤੇ ਚੁਕਿਆ ਸਵਾਲ ਅਤੇ ਕਿਹਾ ਕਿ ਮੇਰੀ ਕੁੱਡੀ ਢਾਬੇ ਦੇ ਲਾਗੇ ਪਹੁੰਚੀ ਸੀ ਤੇ ਉਸਨੇ ਉਥੋ ਫੋਨ ਕੀਤਾ... ਤੇ ਉਹ ਰੋ ਰਹਿ ਸੀ ਅਤੇ ਪੁਲਿਸ ਉਸ ਨੂੰ ਢਾਬੇ ਤੋ ਲੇ ਗਈ। ਇਸ ਦੇ ਨਾਲ ਹੀ, ਉਨ੍ਹਾਂ ਨੇ ਕਿਹਾ, 'ਪੁਲਿਸ ਝੂਠ ਬੋਲ ਰਹੀ ਹੈ। ਮੇਰੀ ਧੀ ਅਜਿਹਾ ਕਿਉਂ ਕਰੇਗੀ... ਜੇ ਮੇਰੀ ਧੀ ਅਜਿਹਾ ਕਰਨਾ ਚਾਹੁੰਦੀ ਸੀ, ਤਾਂ ਉਹ (ਮੇਘਾਲਿਆ) ਘੁਮਣ ਹੀ ਕਿਉ ਜਾਂਦੀ?'
ਮੇਘਾਲਿਆ ਵਿੱਚ ਰਾਜਾ ਰਘੁਵੰਸ਼ੀ ਦੇ ਕਤਲ ਮਾਮਲੇ ਦਾ ਪਰਦਾਫਾਸ ਹੋ ਗਿਆ ਹੈ। ਪੁਲਿਸ ਨੇ ਘਰਵਾਲੀ ਸੋਨਮ ਰਘੁਵੰਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਨੇ ਤਿੰਨ ਲੋਕਾਂ ਨਾਲ ਮਿਲ ਕੇ ਕਤਲ ਦੀ ਯੋਜਨਾ ਬਣਾਈ ਸੀ। ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ਦੀ ਸਫਲਤਾ 'ਤੇ ਮੁੱਖ ਮੰਤਰੀ ਨੇ ਵਧਾਈ ਦਿੱਤੀ।