ਹਰਿਆਣਾ ਵਿੱਚ 7 ਕਰੋੜ ਦੀ ਸਾਈਬਰ ਧੋਖਾਧੜੀ, ਬਿਹਾਰ ਤੋਂ ਆਰੋਪੀ ਗ੍ਰਿਫ਼ਤਾਰ
ਹਰਿਆਣਾ ਪੁਲਿਸ ਨੇ ਫੜਿਆ 7 ਕਰੋੜ ਦੀ ਸਾਈਬਰ ਠਗੀ ਵਾਲਾ ਆਰੋਪੀ। ਹਰਿਆਣਾ ਪੁਲਿਸ ਨੇ ਇਸ ਅਰੋਪੀ ਨੂੰ ਬਿਹਾਰ ਦੇ ਗੋਪਾਲਗੰਜ ਤੋ ਗਿਰਫ਼ਤਾਰ ਕੀਤਾ। ਹਰਿਆਣਾ ਪੁਲਿਸ ਨੇ ਆਰੋਪੀ ਨੂੰ ਗੋਪਾਲਗੰਜ ਪੁਲਿਸ ਦੀ ਮਦਦ ਰਾਹਿ ਫੜਿਆ, ਪੁਲਿਸ ਨੇ ਮੀਰਗੰਜ ਥਾਨਾ ਖੇਤਰ ਦੇ ਖਰਗੀ ਛਾਪ ਪਿੰਡ ਵਿੱਚ ਛਾਪੇ ਮਾਰੀ ਕਰ ਵਿਸ਼ਾਲ ਸਿੰਘ ਉਰਫ਼ ਵਿਵੇਕ ਸਿੰਘ ਨੂੰ ਗਿਰਫ਼ਤਾਰ ਕਿੱਤਾ। ਪੁਲਿਸ ਦੇ ਇਕ ਅਧਿਕਾਰੀ ਨੇ ਜਾਣਕਾਰੀ ਦੇਂਦੇ ਹੋਏ ਦਸਿਆ ਕਿ ਆਰੋਪੀ ਤੇ ਫਰੋਡ ਠਗੀ ਦਾ ਅਰੋਪ ਹੈ। ਦੱਸਿਆ ਗਿਆ ਕਿ ਆਰੋਪੀ ਨੇ ਗੁਰੂਗ੍ਰਾਮ ਸਥਿਤ ਨਾਮਵਰ ਰੀਅਲ ਅਸਟੇਟ ਕੰਪਨੀ ਐਮ 3 ਐਮ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਫਰਜ਼ੀ ਮਾਲਕ ਬਣ ਪੇਸ਼ ਹੋ ਕੇ ਇਹ ਧੋਖਾਧੜੀ ਕੀਤੀ ਅਤੇ ਲਗਭਗ 7 ਕਰੋੜ ਰੁਪਏ ਦੀ ਠੱਗੀ ਮਾਰੀ।
ਬਿਹਾਰ ਦੇ ਗੋਪਾਲਗੰਜ ਪਹੁੰਚੀ ਹਰਿਆਣਾ ਪੁਲਿਸ ਦੇ ਅਨੁਸਾਰ, ਦੋਸ਼ੀ ਨੇ ਆਪ ਨੂੰ ਕੰਪਨੀ ਦਾ ਮਾਲਕ ਹੋਣ ਦਾ ਦਾਅਵਾ ਕਰਦੇ ਹੋਏ, ਕੰਪਨੀ ਦੇ ਇੱਕ ਅਧਿਕਾਰੀ ਨੂੰ ਵਟਸਐਪ 'ਤੇ ਇੱਕ ਫਰਜ਼ੀ ਨੰਬਰ ਤੋਂ ਸੁਨੇਹਾ ਭੇਜਿਆ ਅਤੇ 19 ਮਈ, 2025 ਤੋਂ 27 ਮਈ, 2025 ਤੱਕ ਵੱਖ-ਵੱਖ ਬੈਂਕ ਖਾਤਿਆਂ ਵਿੱਚ ਕੁੱਲ 6.96 ਕਰੋੜ ਰੁਪਏ ਟ੍ਰਾਂਸਫਰ ਕੀਤੇ। ਇਹ ਰਕਮ ਕੰਪਨੀ ਦੇ ਉਸੇ ਬੈਂਕ ਖਾਤੇ ਤੋਂ ਕਈ ਕਿਸ਼ਤਾਂ ਵਿੱਚ ਟ੍ਰਾਂਸਫਰ ਕੀਤੀ ਗਈ। ਸ਼ਿਕਾਇਤ ਮਿਲਣ ਤੋਂ ਬਾਅਦ, ਸਾਈਬਰ ਪੁਲਿਸ ਸਟੇਸ਼ਨ ਦੱਖਣੀ ਗੁਰੂਗ੍ਰਾਮ ਵਿਖੇ ਮਾਮਲਾ ਦਰਜ ਕੀਤਾ ਗਿਆ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਮਾਮਲੇ ਵਿੱਚ ਪੁਲਿਸ ਸਟੇਸ਼ਨ ਸਾਈਬਰ ਦੱਖਣੀ, ਗੁਰੂਗ੍ਰਾਮ ਵਿੱਚ ਅਪਰਾਧ ਧਾਰਾ 318 (4), 319 ਬੀਐਨਐਸ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
ਸ਼ਿਕਾਇਤ ਮਿਲਣ ਤੋਂ ਬਾਅਦ, ਸਾਈਬਰ ਪੁਲਿਸ ਸਟੇਸ਼ਨ ਦੱਖਣੀ ਗੁਰੂਗ੍ਰਾਮ ਵਿਖੇ ਮਾਮਲਾ ਦਰਜ ਕੀਤਾ ਗਿਆ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਮਾਮਲੇ ਵਿੱਚ ਪੁਲਿਸ ਸਟੇਸ਼ਨ ਸਾਈਬਰ ਦੱਖਣੀ, ਗੁਰੂਗ੍ਰਾਮ ਵਿੱਚ ਅਪਰਾਧ ਧਾਰਾ 318 (4), 319 ਬੀਐਨਐਸ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
ਪੁਲਿਸ ਨੇ ਅਰੋਪੀ ਦੇ ਪੁਰਾਣੇ ਮਾਲੇ ਅਪਰਾਥਿਕ ਮਾਮਲੇ ਖੰਗਾਲ ਰਹੀ ਹਨ। ਪੁਲਿਸ ਨੇ ਦਸਿਆ ਕਿ ਆਰੋਪੀ ਦੇ ਵਟਸਐਪ ਚੈਟ, ਬੈਂਕ ਲੈਣ-ਦੇਣ ਦੇ ਵੇਰਵੇ ਅਤੇ ਉਸ ਦੇ ਨਾਲ ਸੰਬੰਥਿਤ ਦਸਤਾਵੇਜ਼ ਜਬਤ ਕੀਤੇ। ਗੋਪਾਲਗੰਜ ਦੇ ਪੁਲਿਸ ਸੁਪਰਡੈਂਟ ਅਵਧੇਸ਼ ਦੀਕਸ਼ਿਤ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਰਿਆਣਾ ਪੁਲਿਸ ਨੇ ਗੋਪਾਲਗੰਜ ਪੁਲਿਸ ਦੀ ਮਦਦ ਰਾਹੀਂ ਧੋਖਾਧੜੀ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰੋਪੀ ਤੋਂ ਪੁੱਛਗਿੱਛ ਜਾਰੀ ਹੈ ਅਤੇ ਕਾਨੂੰਨੀ ਕਾਰਵਾਈ ਤੋਂ ਬਾਅਦ ਆਰੋਪੀ ਨੂੰ ਹਰਿਆਣਾ ਭੇਜਿਆ ਜਾਵੇਗਾ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਗੁਰੂਗ੍ਰਾਮ ਦੀ ਰੀਅਲ ਅਸਟੇਟ ਕੰਪਨੀ ਦੇ ਫਰਜ਼ੀ ਮਾਲਕ ਬਣ ਕੇ 7 ਕਰੋੜ ਦੀ ਠਗੀ ਕਰਨ ਵਾਲੇ ਵਿਵੇਕ ਸਿੰਘ ਨੂੰ ਹਰਿਆਣਾ ਪੁਲਿਸ ਨੇ ਗੋਪਾਲਗੰਜ ਵਿੱਚ ਗ੍ਰਿਫ਼ਤਾਰ ਕੀਤਾ। ਸਾਈਬਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ।