ਭਾਜਪਾ ਨੇ ਰਾਜ ਸਭਾ ਚੋਣਾਂ ਲਈ ਉਮੀਦਵਾਰ ਦੇ ਜਾਰੀ ਕੀਤੇ ਨਾਮ , ਇਸ ਨੇਤਾ ਨੂੰ ਬਣਾਇਆ ਗਿਆ ਉਮੀਦਵਾਰ
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਾਜਸਭਾ ਦੇ ਆਉਣ ਵਾਲੇ ਚੌਣਾ ਲਈ ਅਸਾਮ ਤੋ ਉਮੀਦਵਾਰ ਦੇ ਰੁਪ ਵਿੱਚ ਕਣਾਦ ਪੁਰਕਾਯਸਥ ਦੇ ਨਾਮ ਦੀ ਖੋਸ਼ਣਾ ਕਰ ਦਿੱਤੀ। ਪਾਰਟੀ ਵੱਲੋਂ ਜਾਰੀ ਕੀਤੀ ਗਈ ਅਧਿਕਾਰਤ ਸੂਚੀ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਲੀਡਰਸ਼ਿਪ ਨੇ ਉਨ੍ਹਾਂ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੀਡਿਆ ਰਿਪੋਰਟ ਦੇ ਮੁਤਾਬਕ ਇਸਤੋ ਪਹਿਲਾ, ਅਸਾਮ ਦੀ ਭਾਜਪਾ ਇਕਾਈ ਵਲੋਂ ਰਾਜਸਭਾ ਚੌਣਾ ਦੇ ਲਈ 13 ਆਗੂਆ ਦੇ ਨਾਮ ਕੇਂਦਰ ਨੂੰ ਭੇਜੇ ਗਏ ਸਨ। ਇਨ੍ਹਾਂ ਨਾਮ ਵਿੱਚੋਂ ਕਨਾਦ ਪੁਰਕਾਯਸਥ ਦਾ ਨਾਮ ਵੀ ਸ਼ਾਮਲ ਸੀ, ਜੋ ਇਸ ਸਮੇਂ ਸੂਬਾ ਭਾਜਪਾ ਦੇ ਸਕੱਤਰ ਵਜੋਂ ਕੰਮ ਕਰ ਰਹੇ ਹਨ। ਅੰਤ ਵਿੱਚ, ਉਨ੍ਹਾਂ ਦੇ ਨਾਮ 'ਤੇ ਅੰਤਿਮ ਮੋਹਰ ਲਗਾ ਦਿੱਤੀ।
ਰਾਜ ਵਿੱਚ ਦੋ ਸੀਟਾ ਤੇ ਹੋਣਗੇ ਰਾਜਸਭਾ ਚੌਣ
ਅਸਾਮ ਵਿੱਚ ਇਸ ਵਾਰ ਦੋ ਸੀਟਾ ਤੇ ਚੌਣ ਹਨ। ਇਹਨਾ ਸੀਟਾਂ ਵਿੱਚ ਇਕ ਤੇ ਭਾਜਪਾ ਅਤੇ ਦੂਜੇ ਤੇ ਉਸਦੀ ਐਸੋਸੀਏਟ ਪਾਰਟੀ ਅਸਾਮ ਗਣ ਪਰਿਸ਼ਦ ਦੇ ਉਮਿਦਵਾਰ ਹਨ। ਰਾਜ ਵਿਧਾਨਸਭਾ ਵਿੱਚ ਦੋਨੇ ਪਾਰਟੀਆਂ ਕੋਲ ਬਹੁਮਤ ਹੋਣ ਕਰਕੇ ਜੀਤ ਪਕੱਕੀ ਮਨੀ ਜਾ ਰਹੀ ਹੈ।
ਕਉ ਹੋ ਰਿਹਾ ਚੌਣ?
ਰਾਜ ਸਭਾ ਮੈਂਬਰਾਂ ਰੰਜਨ ਦਾਸ (ਭਾਜਪਾ) ਅਤੇ ਬੀਰੇਂਦਰ ਪ੍ਰਸਾਦ ਬੈਸ਼ਯ (ਏਜੀਪੀ) ਦੇ ਕਾਰਜਕਾਲ ਖਤਮ ਹੋਣ ਕਾਰਕੇ ਇਹਨਾ ਸੀਟਾਂ ਤੇ ਚੌਣ ਹੋ ਰਹੇ ਹਨ। ਇਸ ਵੇਲੇ ਅਸਾਮ ਵਿੱਚ ਸੱਤ ਰਾਜ ਸਭਾ ਸੀਟਾਂ ਹਨ, ਜਿਨ੍ਹਾਂ ਵਿੱਚੋਂ ਛੇ ਐਨਡੀਏ ਕੋਲ ਹੈ। ਭਾਜਪਾ ਕੋਲ 4, ਯੂਪੀਪੀਐਲ ਕੋਲ 1 ਅਤੇ ਏਜੀਪੀ ਕੋਲ 1 ਸੀਟ ਹੈ। ਬਾਕੀ ਇੱਕ ਸੀਟ ਇੱਕ ਆਜ਼ਾਦ ਉਮੀਦਵਾਰ ਕੋਲ ਹੈ।
ਵੋਟਿੰਗ ਦੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ, ਚੋਣ ਕਮਿਸ਼ਨ ਨੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਵੋਟਰ ਸਿਰਫ਼ ਰਿਟਰਨਿੰਗ ਅਫਸਰ ਦੁਆਰਾ ਪ੍ਰਦਾਨ ਕੀਤੇ ਗਏ ਜਾਮਨੀ ਸਕੈਚ ਪੈੱਨ ਨਾਲ ਹੀ ਵੋਟ ਪਾ ਸਕਣਗੇ। ਕਿਸੇ ਵੀ ਹੋਰ ਪੈੱਨ ਜਾਂ ਲਿਖਣ ਸਮੱਗਰੀ ਦੀ ਵਰਤੋਂ 'ਤੇ ਸਖ਼ਤ ਪਾਬੰਦੀ ਹੋਵੇਗੀ। ਨਾਲ ਹੀ, ਪੂਰੀ ਚੋਣ ਪ੍ਰਕਿਰਿਆ ਦੀ ਨਿਗਰਾਨੀ ਲਈ ਨਿਗਰਾਨ ਨਿਯੁਕਤ ਕੀਤੇ ਜਾਣਗੇ। ਚੋਣਾਂ ਦੌਰਾਨ, ਕੋਵਿਡ-19 ਨਾਲ ਸਬੰਧਤ ਸਾਵਧਾਨੀਆਂ ਵਰਤੀ ਜਾਵੇਗੀ। ਪੋਲਿੰਗ ਸਟੇਸ਼ਨਾਂ 'ਤੇ ਮਾਸਕ, ਸੈਨੀਟਾਈਜ਼ਰ ਅਤੇ ਸਮਾਜਿਕ ਦੂਰੀ ਵਰਗੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ।
ਅਸਾਮ ਵਿੱਚ ਰਾਜਸਭਾ ਦੀਆਂ ਦੋ ਸੀਟਾਂ ਲਈ ਚੋਣਾਂ ਹੋਣਗੀਆਂ। ਭਾਜਪਾ ਨੇ ਕਨਾਦ ਪੁਰਕਾਯਸਥ ਨੂੰ ਉਮੀਦਵਾਰ ਬਣਾਇਆ ਹੈ। ਉਹ ਸੂਬਾ ਭਾਜਪਾ ਦੇ ਸਕੱਤਰ ਹਨ। ਪਾਰਟੀ ਦੀ ਜਿੱਤ ਪੱਕੀ ਮੰਨੀ ਜਾ ਰਹੀ ਹੈ ਕਿਉਂਕਿ ਵਿਧਾਨਸਭਾ ਵਿੱਚ ਬਹੁਮਤ ਹੈ।