ਬਠਿੰਡਾ ਵਿੱਚ ਕਿਸਾਨ ਯੂਨਿਅਨ ਦਾ ਆਮ ਪਾਰਟੀ ਦੀ ਨੀਤਿਆਂ ਦੇ ਵਿਰੁੰਧ ਪ੍ਰਦਸ਼ਣ
ਭਾਰਤੀਯ ਕਿਸਾਨ ਯੂਨਿਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਸੌਮਵਾਰ ਨੂੰ ਬਠਿੰਡਾ ਟੀਚਰ ਹੋਮ ਵਿੱਚ ਮੀਡਿਆ ਨਾਲ ਕਿੱਤੀ ਗੱਲ-ਬਾਤ, ਇਸ ਦੋਰਾਨ ਉੁਹਨਾ ਨੇ ਕਿਹਾ ਮੰਗਲਵਾਰ ਨੂੰ 11 ਵੱਜੇ ਆਮ ਆਦਮੀ ਪਾਰਟੀ ਦੀ ਗਲਤ ਨੀਤਿਆਂ ਦੇ ਵਿਰੁੱਧ ਕੇਜ਼ਰੀਵਾਲ ਅਤੇ ਮੁੱਖਮੰਤਰੀ ਭਗਵੰਤ ਮਾਨ ਦੇ ਪੁਤਲੇ ਸਾਡੇ ਜਾਣਗੇ। ਇਹ ਪ੍ਰਦਸ਼ਣ ਕਿਸਾਨਾਂ ਦੀ ਗਿਰਫ਼ਤਾਰੀ ਅਤੇ ਪ੍ਰਸ਼ਾਸਨ ਦੀ ਦਮਨਕਾਰੀ ਨੀਤਿਆਂ ਵਿੱਰੁਧ ਕਿੱਤਾ ਜਾਵੇਗਾ। ਡੱਲੇਵਾਲ ਨੇ ਦਸਿਆ ਕਿ ਕੁੱਛ ਦਿਨ ਪਹਿਲਾ ਮੋਡ ਮੰਡੀ ਦੇ ਪਿੰਡ ਖਸੋਘਾਣਾ ਵਿੱਚ ਪ੍ਰਸ਼ਾਸਨ ਵਲੋ ਗੰਦੀ ਪਾਈਪਲਾਇਨ ਦੇ ਵਿਰੁੱਧ 19 ਕਿਸਾਨਾਂ ਨੂੰ ਗਿਰਫ਼ਤਾਰ ਕਿੱਤਾ ਗਿਆ, ਜਿਦੇ ਵਿੱਚ ਮੁੱਖ ਕਿਸਾਨ ਆਗੂ ਕਾਕਾ ਸਿੰਘ ਕੋਟਡਾ ਵੀ ਸਨ।
ਇਹਨਾ ਕਿਸਾਨਾਂ ਨੇ ਵੱਖ-ਵੱਖ ਜ਼ਿਲ੍ਹਿਆਂ ਦੀ ਜੇਲਾ ਚ ਭੂਖ ਹਡਤਾਲ ਕਰ ਦਿੱਤੀ ਅਤੇ ਸਰਕਾਰ ਦੀ ਕਿਸਾਨ ਵਿਰੁੱਧ ਨੀਤਿਆਂ ਦੇ ਖਿਲਾਫ਼ ਪ੍ਰਦਸ਼ਣ ਕਰ ਰਹੇ ਹਨ। ਡੱਲੇਵਾਲ ਨੇ ਕਿਹਾ ਕਿ ਉਹ ਪ੍ਰਸ਼ਾਸਨ ਵੱਲੋ ਅਪਣੇ ਪਿੰਡ ਵਿੱਚ ਗੰਦੀ ਪਾਈਪਲਾਇਨ ਨਹੀਂ ਪੈਣ ਦੇਣਗੇ ਅਤੇ ਪ੍ਰਸ਼ਾਸਨ ਵੱਲੋ ਗਿਰਫ਼ਤਾਰ ਕਿੱਤੇ ਕਿਸਾਨਾਂ ਦੀ ਰਿਹਾਈ ਮੰਗ ਕਰਣਗੇ।
ਉਹਨਾ ਨੇ ਕਿਹਾ ਕਿ ਐਤਵਾਰ ਨੂੰ ਉਹ ਬਠਿੰਡਾ ਮੀਡਿਆ ਨਾਲ ਗੱਲ ਕਰਨ ਆ ਰਹੇ ਸਨ ਪਰ ਉਹਨਾ ਨੂੰ ਹਾਉਸ ਅਰੇਸਟ ਕਰ ਲਿਆ ਗਿਆ। ਅੱਜ ਵੀ ਉਹਨਾ ਨੂੰ ਰੋਕਣ ਦੀ ਕੋਸ਼ਿਸ਼ ਕਿੱਤੀ ਗਈ। ਡੱਲੇਵਾਲ ਨੇ ਕਿਹਾ ਕਿ ਬਠਿੰਡਾ ਪੁਲਿਸ ਦੇ ਡੀਐਸਪੀ ਨੇ ਉਹਨਾ ਨੂੰ ਕਿਹਾ ਕਿ ਮੈਂ ਤੁਹਾਡੀ ਗੱਲ ਵਿਧਾਅਕ ਨਾਲ ਕਰਾ ਦਵਾਂਗਾ, ਬਸ ਉਹ ਬਠਿੰਡਾ ਨਾ ਜਾਵੇ। ਇਸਤੋ ਬਾਅਦ ਵੀ ਉਹ ਪੁਲਿਸ ਦੇ ਦਬਾਵ ਵਿੱਚ ਨਹੀਂ ਆਏ ਤੇ ਮੀਡਿਆ ਨਾਲ ਗੱਲ ਕਰਨ ਪਹੁੰਚੇ ਅਤੇ ਆਪਣੀ ਗੱਲ ਰੱਖੀ। ਕਿਸਾਨ ਆਗੂ ਨੇ ਅਰੋਪ ਲਾਇਆ ਕੀ ਪੰਜਾਬ ਮੁੱਖਮੰਤਰੀ ਡਬੇਟ ਦਾ ਖੁੱਲਾ ਸੱਦਾ ਦੇ ਰਹੇ ਹਨ।
ਡੱਲੇਵਾਲ ਨੇ ਕਿਹਾ ਕਿ ਗੈਰ-ਰਾਜਨਿਤਿਕ ਮੌਰਚਾ ਮੁੱਖਮੰਤਰੀ ਦੇ ਸੱਦਾ ਸਵਿਕਾਰ ਕਰਦਾ ਹੈ। ਉਹਨਾਂ ਨੇ ਕਿਹਾ ਉਹ ਕਿਸੇ ਵੀ ਮੰਚ ਦੇ ਚਰਚਾ ਲਈ ਤਿਆਰ ਹਨ, ਮੁੱਖਮੰਤਰੀ ਸਮਾਂ ਅਤੇ ਮਿੱਤੀ ਦਸ ਦੇਣ ਅਤੇ ਪੁਰੀ ਡਬੇਟ ਮੀਡਿਆ ਦੇ ਸਾਮਣੇ ਲਾਇਵ ਹੋਵੇ। ਉਹਨਾ ਨੇ ਕਿਹਾ ਕਿ ਗੈਰ-ਰਾਜਨੀਤਿ ਮੌਰਚੇ ਉਹਨਾ ਦੇ ਨਾਲ ਹੈ ਇਸਦੇ ਚੱਲਦੇ ਮੰਗਲਵਾਰ ਨੂੰ ਦੇਸ਼ ਭਰ ਵਿੱਚ ਪ੍ਰਦਸ਼ਣ ਆਯੋਜਿਤ ਕਿੱਤਾ ਜਾ ਰਿਹਾ ਹੈ।
ਭਾਰਤੀ ਕਿਸਾਨ ਯੂਨਿਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਬਠਿੰਡਾ ਵਿੱਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਵਿਰੁੱਧ ਪ੍ਰਦਸ਼ਨ ਦਾ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਗਿਰਫ਼ਤਾਰੀ ਅਤੇ ਪ੍ਰਸ਼ਾਸਨ ਦੀ ਦਮਨਕਾਰੀ ਨੀਤੀਆਂ ਖਿਲਾਫ਼ ਕੇਜ਼ਰੀਵਾਲ ਅਤੇ ਭਗਵੰਤ ਮਾਨ ਦੇ ਪੁਤਲੇ ਸਾਡੇ ਜਾਣਗੇ।