ED Raid Kharar: ਖਰੜ ਵਿੱਚ ED ਛਾਪਾ ਕੈਸ਼ ਬੈਗ ਡਰਾਈਵਰ ਗ੍ਰਿਫਤਾਰ

On: May 7, 2026 12:46 PM
Follow Us:

ED Raid Kharar: ਮੋਹਾਲੀ ਦੇ ਖਰੜ ਵਿਚਲੀ ਵੈਸਟਰਨ ਟਾਵਰਜ਼ ਸੋਸਾਇਟੀ ਵਿੱਚ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਕੇਂਦਰੀ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ ਛਾਪੇਮਾਰੀ ਕੀਤੀ।

ED Raid Kharar
ED Raid Kharar

ED Raid Kharar:  9ਵੀਂ ਮੰਜ਼ਿਲੋਂ ਕੈਸ਼ ਬੈਗ ਸੁੱਟਿਆ

ਮਿਲੀ ਜਾਣਕਾਰੀ ਮੁਤਾਬਕ ED ਵੱਲੋਂ ਆਈਟੀ ਸੈਕਟਰ ਨਾਲ ਸੰਬੰਧਿਤ ਇਕ ਵਿਅਕਤੀ ਦੇ ਫਲੈਟ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੌਰਾਨ ਜਿਵੇਂ ਹੀ ਟੀਮ ਬਿਲਡਿੰਗ ਵਿੱਚ ਪਹੁੰਚੀ ਤਾਂ ਕਿਸੇ ਨੇ ਟਾਵਰ ਦੀ 9ਵੀਂ ਮੰਜ਼ਿਲ ਤੋਂ ਇਕ ਬੈਗ ਹੇਠਾਂ ਸੁੱਟ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬੈਗ ਵਿੱਚ ਵੱਡੀ ਮਾਤਰਾ ਵਿੱਚ ਨਕਦੀ ਮੌਜੂਦ ਸੀ।

ED Raid Kharar
ED Raid Kharar

ਹੇਠਾਂ ਪਹਿਲਾਂ ਤੋਂ ਕਾਰ ਵਿੱਚ ਮੌਜੂਦ ਇਕ ਡਰਾਈਵਰ ਨੇ ਫੌਰੀ ਤੌਰ ‘ਤੇ ਬੈਗ ਚੁੱਕਿਆ ਅਤੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ED ਅਧਿਕਾਰੀਆਂ ਦੀ ਨਜ਼ਰ ਉਸ ‘ਤੇ ਪੈ ਗਈ। ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਡਰਾਈਵਰ ਦਾ ਪਿੱਛਾ ਕੀਤਾ ਅਤੇ ਉਸ ਨੂੰ ਕਾਬੂ ਕਰ ਲਿਆ। ਜਾਂਚ ਦੌਰਾਨ ਬੈਗ ਵਿਚੋਂ ਕਰੀਬ 21 ਲੱਖ ਰੁਪਏ ਦੀ ਨਕਦੀ ਬਰਾਮਦ ਹੋਣ ਦੀ ਗੱਲ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ:  Bomb Threat Schools: ਜਲੰਧਰ ਸਕੂਲਾਂ ਨੂੰ ਬੰਬ ਧਮਕੀ ਸੁਰੱਖਿਆ ਵਧਾਈ ਗਈ