Bomb Threat Schools: ਜਲੰਧਰ ਸਕੂਲਾਂ ਨੂੰ ਬੰਬ ਧਮਕੀ ਸੁਰੱਖਿਆ ਵਧਾਈ ਗਈ

On: May 7, 2026 12:37 PM
Follow Us:

Bomb Threat Schools: ਜਲੰਧਰ  ਸ਼ਹਿਰ ਦੇ ਮਸ਼ਹੂਰ ਏਪੀਜੇ ਸਕੂਲ ਤੋਂ ਬਾਅਦ ਹੁਣ ਕਈ ਹੋਰ ਸਕੂਲਾਂ ਨੂੰ ਵੀ ਧਮਕੀ ਭਰੀ ਈ-ਮੇਲ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਈ-ਮੇਲ ਵਿੱਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਦੱਸੀ ਜਾ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਤੁਰੰਤ ਚੌਕਸ ਹੋ ਗਏ ਹਨ।

Bomb Threat Schools
Bomb Threat Schools

Bomb Threat Schools: ਸਕੂਲਾਂ ਬਾਹਰ ਸਖ਼ਤ ਸੁਰੱਖਿਆ

ਸਕੂਲਾਂ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ। ਹਾਲਾਂਕਿ ਫਿਲਹਾਲ ਏਪੀਜੇ ਤੋਂ ਇਲਾਵਾ ਕਿਸੇ ਵੀ ਸਕੂਲ ਵਿੱਚ ਛੁੱਟੀ ਨਹੀਂ ਕੀਤੀ ਗਈ ਅਤੇ ਪੜ੍ਹਾਈ ਆਮ ਤਰ੍ਹਾਂ ਜਾਰੀ ਹੈ।

Bomb Threat Schools
Bomb Threat Schools

ਸਾਵਧਾਨੀ ਵਜੋਂ ਸਕੂਲਾਂ ਦੇ ਬਾਹਰ ਸੁਰੱਖਿਆ ਹੋਰ ਕੜੀ ਕਰ ਦਿੱਤੀ ਗਈ ਹੈ, ਜਦਕਿ ਸੁਰੱਖਿਆ ਏਜੰਸੀਆਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ। ਸੂਤਰਾਂ ਮੁਤਾਬਕ ਪੁਲਿਸ ਦੀ ਸਾਈਬਰ ਟੀਮ ਵੀ ਧਮਕੀ ਭਰੀ ਈ-ਮੇਲ ਭੇਜਣ ਵਾਲੇ ਦੀ ਪਛਾਣ ਕਰਨ ਵਿੱਚ ਲੱਗੀ ਹੋਈ ਹੈ। ਫਿਲਹਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਾਲਾਤ ਪੂਰੀ ਤਰ੍ਹਾਂ ਕਾਬੂ ਵਿੱਚ ਹਨ ਅਤੇ ਸੁਰੱਖਿਆ ਦੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ:  Focal Point Heist: ਫੋਕਲ ਪਵਾਇੰਟ ਵਿਚ ਚੋਰਾਂ ਦਾ ਤਾਂਡਵ ਇੰਸਟਾਕਾਰਟ-ਹੱਬ ਵਾਰਦਾਤ