iphone: ਜੇਕਰ ਤੁਸੀਂ ਕਿਤੇ ਸਸਤਾ ਵੇਖ ਕੇ ਨਵਾਂ ਆਈਫੋਨ ਲੀਤਾ ਹੈ ਜਾਂ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਅਸੀਂ ਤੁਹਾਡੇ ਲਈ ਇੱਕ ਖਾਸ ਟ੍ਰਿਕ ਲੈ ਕੇ ਆਏ ਹਾਂ, ਇਸਦੀ ਮਦਦ ਨਾਲ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਤੁਹਾਨੂੰ ਜੋ ਆਈਫੋਨ ਮਿਲਿਆ ਹੈ, ਉਹ ਨਕਲੀ ਤਾਂ ਨਹੀਂ ਹੈ।
ਇਹਦਾ ਕਰੋ ਨਕਲੀ iPhone ਦੀ ਜਾਂਚ
Apple ਹਰ ਸਾਲ ਆਈਫੋਨ ਲਾਂਚ ਕਰਦਾ ਹੈ, ਪਰ ਇਸਦੇ ਨਾਲ ਹੀ ਨਕਲੀ ਆਈਫੋਨ (Fake iPhone) ਵੀ ਬਜ਼ਾਰ ਵਿੱਚ ਵੱਡੇ ਪੱਧਰ 'ਤੇ ਉਪਲਬਧ ਹਨ। ਜ਼ਰਾ ਸੋਚੋ ਕਿ ਤੁਸੀਂ ਨਵਾਂ ਆਈਫੋਨ ਲੀਤਾ ਹੈ, ਲੇਕਿਨ ਬਾਅਦ ਵਿੱਚ ਇਹ ਨਕਲੀ ਨਿਕਲਦਾ ਹੈ ਤਾਂ ਤੁਸੀਂ ਕੀ ਕਰੋਗੇ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕਿਆਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਅਸਲੀ ਅਤੇ ਨਕਲੀ ਆਈਫੋਨ (Real And Fake iPhone) 'ਚ ਫਰਕ ਕਰ ਸਕੋਗੇ।
iPhone ਮਾਡਲ ਵਿੱਚ IMEI ਨੰਬਰ
ਸਾਰੇ ਅਸਲੀ ਆਈਫੋਨ ਮਾਡਲਾਂ ਦਾ ਇੱਕ IMEI ਨੰਬਰ ਹੁੰਦਾ ਹੈ। ਇਸ ਨਾਲ ਅਸਲੀ ਨਕਲੀ ਦੀ ਪਛਾਣ ਕਰਨਾ ਆਸਾਨ ਹੁੰਦਾ ਹੈ। ਫੋਨ ਦਾ IMEI ਨੰਬਰ ਲੱਭਣ ਲਈ, ਸੈਟਿੰਗਾਂ 'ਤੇ ਜਾਓ, General 'ਤੇ ਕਲਿੱਕ ਕਰੋ, About Option 'ਤੇ ਟੈਪ ਕਰੋ ਅਤੇ IMEI ਨੰਬਰ ਦੇਖਣ ਲਈ ਹੇਠਾਂ ਸਕ੍ਰੋਲ ਕਰੋ। ਜੇਕਰ ਕੋਈ IMEI ਜਾਂ ਸੀਰੀਅਲ ਨੰਬਰ ਨਹੀਂ ਹੈ, ਤਾਂ ਇਸ ਗੱਲ ਦੀ ਉੱਚ ਸੰਭਾਵਨਾ ਹੁੰਦੀ ਹੈ ਕਿ ਆਈਫੋਨ ਮਾਡਲ ਨਕਲੀ ਹੈ।
Operating System ਦੀ ਕਰੋ ਜਾਂਚ : ਇਹ ਤਾਂ ਹਰ ਕੋਈ ਜਾਣਦਾ ਹੈ ਕਿ iPhones iOS 'ਤੇ ਕੰਮ ਕਰਦੇ ਹਨ। ਅਤੇ ਨਾਲ ਹੀ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਇਸ ਦਾ ਆਪਰੇਟਿੰਗ ਸਿਸਟਮ ਐਂਡ੍ਰਾਇਡ ਤੋਂ ਬਿਲਕੁਲ ਵੱਖਰਾ ਹੁੰਦਾ ਹੈ। ਤਾਂ ਆਈਫੋਨ ਦੇ ਆਪਰੇਟਿੰਗ ਸਿਸਟਮ ਨੂੰ ਚੈੱਕ ਕਰਨ ਲਈ, ਫੋਨ ਦੇ ਸੈਟਿੰਗ ਮੈਨਿਊ 'ਤੇ ਜਾਓ ਅਤੇ ਫਿਰ ਸਾਫਟਵੇਅਰ ਟੈਬ 'ਤੇ ਟੈਪ ਕਰੋ। ਇੱਥੇ ਆਈਓਐਸ (iOS) ਵਰਜਨ ਦਾ ਪਤਾ ਚਲ ਜਾਵੇਗਾ। ਦੱਸ ਦੇਈਏ ਕਿ ਆਈਫੋਨ 'ਚ ਕਈ ਅਜਿਹੇ ਐਪਸ ਹਨ ਜੋ ਇਨਬਿਲਟ ਹੋ ਕੇ ਆਉਂਦੇ ਹਨ, ਜਿਨ੍ਹਾਂ 'ਚ Safari, Health, iMovie ਸ਼ਾਮਲ ਹਨ।
Siri ਦੀ ਸਹੂਲਤ: ਹਰ ਆਈਫੋਨ ਵਿੱਚ ਵੌਇਸ ਅਸਿਸਟੈਂਟ Siri ਦਾ ਵਿਕਲਪ ਹੁੰਦਾ ਹੈ। ਤਾਂ ਇਕ ਵਾਰ ‘Hey Siri’ ਕਹਿ ਕੇ ਜ਼ਰੂਰ ਦੇਖੋ। ਜੇਕਰ ਇਹ ਐਕਟੀਵੇਟ ਨਹੀਂ ਹੋ ਰਿਹਾ ਹੈ ਤਾਂ ਸੈਟਿੰਗ 'ਚ ਜਾ ਕੇ ਸਿਰੀ ਆਪਸ਼ਨ ਨੂੰ ਚੈੱਕ ਕਰੋ। ਜੇ ਉੱਥੇ ਵੀ ਇਹ ਨਹੀਂ ਮਿਲਦਾ ਹੈ ਤਾਂ ਚਾਂਸ ਹੈ ਕਿ ਤੁਹਾਡਾ ਆਈਫੋਨ ਅਸਲੀ ਨਹੀਂ ਹੈ।
ਬਾਡੀ ਦੀ ਕਰੋ ਜਾਂਚ : ਜ਼ਿਆਦਾਤਰ ਮਾਮਲਿਆਂ ਵਿੱਚ, ਨਕਲੀ ਆਈਫੋਨ ਦਾ ਪਤਾ ਉਨ੍ਹਾਂ ਦੀ ਬਾਡੀ ਦੁਆਰਾ ਹੀ ਪਤਾ ਚਲ ਜਾਂਦਾ ਹੈ। ਨਕਲੀ ਅਤੇ ਸਸਤੇ ਮਾਡਲ ਅਸਲ ਮਾਡਲ ਨਾਲੋਂ ਸਸਤੇ ਅਤੇ ਥੋੜੇ ਵੱਖਰੇ ਡਿਜ਼ਾਈਨ ਦੇ ਹੁੰਦੇ ਹਨ। ਇਸ ਲਈ, ਤੁਹਾਨੂੰ ਆਈਫੋਨ ਦੀ ਫਿਜ਼ੀਕਲ ਬਾਡੀ ਨੂੰ ਧਿਆਨ ਨਾਲ ਚੈੱਕ ਕਰਨਾ ਚਾਹੀਦਾ ਹੈ। ਇਨ੍ਹਾਂ 'ਚੋਂ ਸਭ ਤੋਂ ਮਹੱਤਵਪੂਰਨ ਹੈ ਆਈਫੋਨ ਦਾ ਨੌਚ, ਫਰੇਮ ਅਤੇ ਕੈਮਰਾ ਮੋਡਿਊਲ, ਜਿੱਥੋਂ ਨਕਲੀ ਮਾਡਲਾਂ ਦਾ ਪਤਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ।