ਭਾਰਤੀ ਸਟਾਕ ਮਾਰਕੀਟ
ਭਾਰਤੀ ਸਟਾਕ ਮਾਰਕੀਟ ਸਰੋਤ- ਸੋਸ਼ਲ ਮੀਡੀਆ

ਭਾਰਤ-ਅਮਰੀਕਾ ਵਪਾਰ ਸਮਝੌਤੇ 'ਤੇ ਨਿਵੇਸ਼ਕਾਂ ਦੀ ਨਜ਼ਰ

ਭਾਰਤ-ਅਮਰੀਕਾ ਵਪਾਰ ਸਮਝੌਤੇ 'ਤੇ ਨਿਵੇਸ਼ਕਾਂ ਦੀ ਨਜ਼ਰ
Published on

ਭਾਰਤੀ ਸਟਾਕ ਮਾਰਕੀਟ ਅੱਜ ਫਲੈਟ ਖੁਲਿਆ ਹੈ। ਦਸ ਦਈਏ ਕਿ ਨਿਵੇਸ਼ਕ ਸਾਵਧਾਨ ਹਨ ਅਤੇ ਸਟਾਕ ਮਾਰਕੀਟ ਦੇ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ। ਭਾਰਤੀ ਸਟਾਕ ਮਾਰਕੀਟ ਦੀ ਸ਼ੁਰੂਆਤ ਫਲੈਟ ਹੋਈ ਹੈ। ਨਿਫਟੀ 50 ਇੰਡੈਕਸ 7.90 ਅੰਕ ਅਤੇ 0.03 ਪ੍ਰਤੀਸ਼ਤ ਦੀ ਮਾਮੂਲੀ ਗਿਰਾਵਟ ਨਾਲ 25,514.60 'ਤੇ ਖੁੱਲ੍ਹਿਆ। BSE Sensex 92.69 ਅੰਕ ਅਤੇ 0.11 ਪ੍ਰਤੀਸ਼ਤ ਦੀ ਗਿਰਾਵਟ ਨਾਲ 83,619.82 'ਤੇ ਖੁੱਲ੍ਹਿਆ।

ਭਾਰਤੀ ਬਾਜ਼ਾਰ ਦੀ ਸੀਮਤ ਰੇਂਜ

ਭਾਰਤੀ ਸਟਾਕ ਮਾਰਕੀਟ ਦੀ ਫਲੈਟ ਸ਼ੁਰੂਆਤ ਦੇ ਨਾਲ, ਨਿਵੇਸ਼ਕ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ 'ਤੇ ਨਜ਼ਰ ਰੱਖ ਰਹੇ ਹਨ ਜਿਸ ਵਿੱਚ ਕਈ ਸਮਝੌਤੇ ਅਤੇ ਐਲਾਨ ਕੀਤੇ ਜਾ ਸਕਦੇ ਹਨ। ਜਿਸ ਕਾਰਨ ਭਾਰਤੀ ਬਾਜ਼ਾਰ ਸੀਮਤ ਰੇਂਜ ਵੇਖਣ ਵਿੱਚ ਮਿਲ ਸਕਦਾ ਹੈ।

ਇਹ ਸਟਾਕ ਹੋਣਗੇ ਫੋਕਸ ਵਿੱਚ

ਅੱਜ ਭਾਰਤੀ ਸਟਾਕਾਂ ਵਿੱਚ ਫਲੈਟ ਸ਼ੁਰੂਆਤ ਦੇ ਨਾਲ, ਨਿਵੇਸ਼ਕ Tata Steel, Tata Motors, Synergy Green Industries, ola, India Shelter Finance Corporation , zee ਦੇ ਸ਼ੇਅਰਾਂ 'ਤੇ ਨਜ਼ਰ ਰੱਖਣਗੇ।

ਭਾਰਤੀ ਸਟਾਕ ਮਾਰਕੀਟ
ਸੋਨੇ ਦੀ ਕੀਮਤ 500 ਰੁਪਏ ਵਧੀ, ਚਾਂਦੀ ਸਥਿਰ

ਏਸ਼ੀਆਈ ਬਾਜ਼ਾਰਾ ਦੀ ਸਥਿਤੀ

ਏਸ਼ੀਆਈ ਬਾਜ਼ਾਰਾਂ ਵਿੱਚ ਵੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਜਾਪਾਨ ਦਾ Nikkei 225 ਅੱਜ ਸਥਿਰ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਸਿੰਗਾਪੁਰ ਦੇ ਸਟ੍ਰੇਟਸ ਟਾਈਮਜ਼ ਵਿੱਚ 0.22 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ। ਹਾਂਗ ਕਾਂਗ ਦਾ ਹੈਂਗ ਸੇਂਗ ਇੰਡੈਕਸ 0.83 ਪ੍ਰਤੀਸ਼ਤ ਡਿੱਗ ਗਿਆ ਹੈ। ਤਾਈਵਾਨ weighted index 0.18 ਪ੍ਰਤੀਸ਼ਤ ਵਧਿਆ ਹੈ। ਦੱਖਣੀ ਕੋਰੀਆ ਦਾ ਕੋਸਪੀ ਇੰਡੈਕਸ 0.43 ਪ੍ਰਤੀਸ਼ਤ ਵਧਿਆ ਹੈ।

Summary

ਭਾਰਤੀ ਸਟਾਕ ਮਾਰਕੀਟ ਅੱਜ ਫਲੈਟ ਖੁਲ੍ਹਣ ਨਾਲ ਨਿਵੇਸ਼ਕ ਸਾਵਧਾਨ ਹਨ। ਨਿਫਟੀ 50 ਅਤੇ BSE ਸੈਂਸੈਕਸ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤ-ਅਮਰੀਕਾ ਵਪਾਰ ਸਮਝੌਤੇ 'ਤੇ ਨਜ਼ਰ ਰੱਖਦੇ ਹੋਏ, ਨਿਵੇਸ਼ਕ Tata Steel ਅਤੇ Tata Motors ਵਰਗੇ ਸ਼ੇਅਰਾਂ 'ਤੇ ਧਿਆਨ ਦੇ ਰਹੇ ਹਨ।

Related Stories

No stories found.
logo
Punjabi Kesari
punjabi.punjabkesari.com