ਆਓ ਜਾਣਦੇ ਹਾਂ ਨੌਜਵਾਨਾਂ ਵਿੱਚ ਕਿਉਂ ਵੱਧ ਰਹੇ ਹਨ ਹਾਰਟ ਅਟੈਕ ਦੇ ਮਾਮਲੇ
ਪਹਿਲਾਂ ਹਾਰਟ ਅਟੈਕ ਦੇ ਮਾਮਲੇ ਸਿਰਫ਼ ਬਜ਼ੁਰਗਾਂ ਵਿੱਚ ਹੀ ਦੇਖਣ ਨੂੰ ਮਿਲਦੇ ਸਨ ਪਰ ਅੱਜ ਦੀ ਭਾਗਦੌੜ ਭਰੀ ਜ਼ਿੰਦਗੀ ਵਿੱਚ ਜਿਸ ਰਫ਼ਤਾਰ ਨਾਲ ਇਹ ਨੌਜਵਾਨਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ, ਉਸ ਦੇ ਕਾਰਨ ਭਾਰਤ ਦਾ ਹਰ ਦੂਜਾ ਨੌਜਵਾਨ ਇਸ ਤੋਂ ਚਿੰਤਤ ਹੈ। ਹਰ ਨੌਜਵਾਨ ਦੇ ਮਨ ਵਿੱਚ ਇੱਕ ਹੀ ਸਵਾਲ ਰਹਿੰਦਾ ਹੈ ਕਿ ਆਖਿਰ ਆਪਣੀ ਜੀਵਨ ਸ਼ੈਲੀ ਵਿੱਚ ਕੀ ਤਬਦੀਲੀਆਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਉਹ ਹਾਰਟ ਅਟੈਕ ਤੋਂ ਆਪਣੇ ਆਪ ਨੂੰ ਬਚਾ ਸਕਣ।
ਨੌਜਵਾਨਾਂ ਵਿੱਚ ਦੇਖਣ ਨੂੰ ਮਿਲਦੇ ਹਨ ਦਿਲ ਦੇ ਦੌਰੇ ਦੇ ਮਾਮਲੇ
ਡਾਕਟਰਾਂ ਦਾ ਕਹਿਣਾ ਹੈ ਕਿ ਅਕਸਰ ਨੌਜਵਾਨਾਂ ਵਿੱਚ ਖੂਨ ਦਾ ਵਹਾਅ ਘੱਟ ਜਾਂ ਬੰਦ ਹੋਣ ਕਾਰਨ ਦਿਲ ਦੇ ਦੌਰੇ ਦੇ ਮਾਮਲੇ ਸਾਹਮਣੇ ਆਉਂਦੇ ਹਨ। ਇਸ ਕਿਸਮ ਦੀ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਕੋਰੋਨਰੀ ਧਮਨੀਆਂ ਵਿੱਚ ਚਰਬੀ ਅਤੇ ਕੋਲੈਸਟ੍ਰੋਲ ਇਕੱਠਾ ਹੁੰਦਾ ਹੈ।
ਜਮਾਂ ਨੂੰ ਕਿਹਾ ਜਾਂਦਾ ਹੈ 'ਪਲਾਕ'
ਡਾਕਟਰੀ ਭਾਸ਼ਾ ਵਿੱਚ ਇਸ ਜਮ੍ਹਾਂ ਨੂੰ ‘ਪਲਾਕ’ ਕਿਹਾ ਜਾਂਦਾ ਹੈ। ਪਲਾਕ ਦਾ ਇਕੱਠਾ ਹੋਣਾ ਧਮਨੀਆਂ ਨੂੰ ਤੰਗ ਕਰ ਸਕਦਾ ਹੈ। ਇਸ ਨਾਲ ਖੂਨ ਦਾ ਵਹਾਅ ਘੱਟ ਜਾਂਦਾ ਹੈ। ਜਿਸ ਕਾਰਨ ਨੌਜਵਾਨਾਂ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਨੀਂਦ ਨਾ ਆਉਣ ਕਾਰਨ ਵੀ ਨੌਜਵਾਨਾਂ ਵਿੱਚ ਵੱਧ ਰਹੇ ਹਨ ਹਾਰਟ ਅਟੈਕ ਦੇ ਮਾਮਲੇ
ਆਮ ਤੌਰ 'ਤੇ ਨੌਜਵਾਨਾਂ ਵਿੱਚ ਮਾੜੀ ਜੀਵਨ ਸ਼ੈਲੀ, ਕਸਰਤ ਦੀ ਕਮੀ, ਤੇਲਯੁਕਤ ਭੋਜਨ ਦਾ ਸੇਵਨ, ਜੰਕ ਫੂਡ ਖਾਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਸਕਦਾ ਹੈ। ਨੀਂਦ ਦੀ ਕਮੀ ਦੇ ਕਾਰਨ ਵੀ ਨੌਜਵਾਨਾਂ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਵੱਧ ਸਕਦੇ ਹਨ।
ਦਿਲ ਦੇ ਦੌਰੇ ਤੋਂ ਬਚਣ ਲਈ ਫਲ, ਹਰੀਆਂ ਸਬਜ਼ੀਆਂ, ਸਾਬਤ ਅਨਾਜ ਦੀ ਕਰੋ ਵਰਤੋਂ
ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਰੋਜ਼ਾਨਾ ਅੱਧਾ ਘੰਟਾ ਕਸਰਤ ਕਰਦੇ ਹੋ ਤਾਂ ਤੁਸੀਂ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਕਾਫੀ ਹੱਦ ਤੱਕ ਘੱਟ ਕਰ ਸਕਦੇ ਹੋ। ਆਪਣੀ ਖੁਰਾਕ ਵਿੱਚ ਫਲ, ਹਰੀਆਂ ਸਬਜ਼ੀਆਂ, ਸਾਬਤ ਅਨਾਜ ਦੀ ਵਰਤੋਂ ਕਰੋ ਅਤੇ ਸਿਗਰਟ, ਸ਼ਰਾਬ ਤੋਂ ਪਰਹੇਜ਼ ਕਰੋ ਕਿਉਂਕਿ ਅਜਿਹੇ ਪਦਾਰਥਾਂ ਦੇ ਸੇਵਨ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ।
ਹਾਰਟ ਅਟੈਕ ਦੇ ਖਤਰੇ ਨੂੰ ਰੋਕਣ ਲਈ, ਹਰ ਰੋਜ਼ ਲਓ 7-8 ਘੰਟੇ ਦੀ ਨੀਂਦ
ਇਸ ਦੇ ਨਾਲ ਹੀ ਨੀਂਦ ਦੀ ਕਮੀ ਵੀ ਦਿਲ ਦੇ ਰੋਗਾਂ ਦਾ ਖ਼ਤਰਾ ਵਧਾਉਂਦੀ ਹੈ। ਇਸ ਲਈ ਹਰ ਵਿਅਕਤੀ ਲਈ ਰੋਜ਼ਾਨਾ 7-8 ਘੰਟੇ ਦੀ ਨੀਂਦ ਲੈਣਾ ਲਾਜ਼ਮੀ ਹੈ। ਇਸ ਤੋਂ ਇਲਾਵਾ, ਸਮੇਂ-ਸਮੇਂ 'ਤੇ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਹਾਈ ਕੋਲੈਸਟ੍ਰੋਲ ਵਰਗੇ ਟੈਸਟ ਕਰਵਾਉਂਦੇ ਰਹੋ, ਇਸ ਨਾਲ ਤੁਹਾਨੂੰ ਤੁਹਾਡੀ ਸਿਹਤ ਦੀਆਂ ਸਥਿਤੀਆਂ ਬਾਰੇ ਪਤਾ ਚਲਦਾ ਰਹੇਗਾ।