Pritpal Singh
ਸਿਰ 'ਤੇ ਤੇਲ ਨਾਲ ਮਾਲਸ਼ ਕਰਨ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ, ਅਜਿਹਾ ਕਰਨ ਨਾਲ ਵਾਲਾਂ ਦਾ ਝੜਨਾ ਘੱਟ ਹੁੰਦਾ ਹੈ।
ਤੇਲ ਨਾਲ ਖੋਪੜੀ ਦੀ ਮਾਲਸ਼ ਕਰਨ ਨਾਲ ਖੂਨ ਦੇ ਗੇੜ ਵਿੱਚ ਸੁਧਾਰ ਹੁੰਦਾ ਹੈ ਅਤੇ ਵਾਲ ਤੇਜ਼ੀ ਨਾਲ ਵਧਦੇ ਹਨ।
ਤੇਲ ਲਗਾਉਣ ਨਾਲ ਵਾਲਾਂ ਨੂੰ ਨਮੀ ਮਿਲਦੀ ਹੈ ਅਤੇ ਵਾਲਾਂ ਦੀ ਖੁਸ਼ਕੀ ਦੂਰ ਹੁੰਦੀ ਹੈ।
ਤੇਲ ਨਾਲ ਮਾਲਸ਼ ਕਰਨ ਨਾਲ ਵਾਲਾਂ ਦੀ ਚਮੜੀ ਨੂੰ ਪੋਸ਼ਣ ਮਿਲਦਾ ਹੈ, ਜਿਸ ਨਾਲ ਡੈਂਡਰਫ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਜੇਕਰ ਵਾਲਾਂ 'ਚ ਤੇਲ ਦੀ ਮਾਲਸ਼ ਕੀਤੀ ਜਾਵੇ ਤਾਂ ਇਸ ਨਾਲ ਚੰਗੀ ਨੀਂਦ ਵੀ ਆਉਂਦੀ ਹੈ।
ਨਾਰੀਅਲ, ਬਦਾਮ, ਤੇਲ ਨਾਲ ਮਾਲਸ਼ ਕਰਨ ਨਾਲ ਵਾਲਾਂ 'ਚ ਚਮਕ ਆਉਂਦੀ ਹੈ।
ਹਫਤੇ ਵਿੱਚ ਦੋ ਵਾਰ ਤੇਲ ਲਗਾਉਣ ਨਾਲ ਵਾਲ ਲੰਬੇ ਸਮੇਂ ਤੱਕ ਸਿਹਤਮੰਦ ਅਤੇ ਸੰਘਣੇ ਰਹਿੰਦੇ ਹਨ।