Pritpal Singh
ਵਧਦੀ ਆਧੁਨਿਕਤਾ ਦੇ ਨਾਲ, ਮੇਟਾ ਆਪਣੇ ਉਪਭੋਗਤਾਵਾਂ ਲਈ ਵਟਸਐਪ ਦੇ ਨਵੇਂ ਫੀਚਰ ਵੀ ਜੋੜ ਰਿਹਾ ਹੈ।
ਦੁਨੀਆ ਭਰ 'ਚ 3.35 ਅਰਬ ਤੋਂ ਜ਼ਿਆਦਾ ਲੋਕ ਵਟਸਐਪ ਦੀ ਵਰਤੋਂ ਕਰਦੇ ਹਨ।
ਯੂਜ਼ਰਸ ਲਈ ਨਵੇਂ ਅਨੁਭਵ ਨੂੰ ਵਧਾਉਣ ਲਈ ਵਟਸਐਪ ਇਕ ਨਵਾਂ ਫੀਚਰ ਸ਼ਾਮਲ ਕਰਨ ਜਾ ਰਿਹਾ ਹੈ।
ਵਟਸਐਪ 'ਚ ਇਕ ਨਵਾਂ ਏਆਈ ਪਾਵਰਡ ਟੂਲ ਸ਼ਾਮਲ ਕੀਤਾ ਜਾਵੇਗਾ, ਇਹ ਏਆਈ ਆਧਾਰਿਤ ਟੈਕਨਾਲੋਜੀ ਹੋਵੇਗੀ।
ਇਸ ਟੂਲ ਦੀ ਮਦਦ ਨਾਲ ਯੂਜ਼ਰਸ ਆਪਣੀ ਪਸੰਦ ਦੀਆਂ ਬੈਸਟ ਫੋਟੋਆਂ ਅਤੇ ਵਾਲਪੇਪਰ ਬਣਾ ਸਕਦੇ ਹਨ।
ਇਹ ਏਆਈ ਤਕਨਾਲੋਜੀ ਸਭ ਤੋਂ ਵਧੀਆ ਗੁਣਵੱਤਾ ਵਾਲੀਆਂ ਫੋਟੋਆਂ ਤਿਆਰ ਕਰਨ ਵਿੱਚ ਮਦਦ ਕਰੇਗੀ।
ਤੁਸੀਂ ਏਆਈ ਚਿੱਤਰ ਬਣਾਉਣ ਦੇ ਵਿਕਲਪ 'ਤੇ ਕਲਿੱਕ ਕਰਕੇ ਏਆਈ ਫੋਟੋ ਬਣਾ ਸਕਦੇ ਹੋ।
ਇਹ ਫੀਚਰ ਜਲਦੀ ਹੀ ਆਈਓਐਸ ਵਰਜ਼ਨ ਲਈ ਵੀ ਉਪਲੱਬਧ ਹੋਵੇਗਾ।