Pritpal Singh
ਹੁੰਡਈ ਨੇ ਭਾਰਤੀ ਬਾਜ਼ਾਰ 'ਚ ਕਈ ਸ਼ਾਨਦਾਰ ਵਾਹਨ ਪੇਸ਼ ਕੀਤੇ ਹਨ।
ਹੁੰਡਈ ਦੇ ਭਾਰਤੀ ਬਾਜ਼ਾਰ 'ਚ ਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਮੁਨਾਫੇ 'ਚ ਕਮੀ ਆਈ ਹੈ।
ਹੁੰਡਈ ਮੋਟਰ ਨੇ ਵਿੱਤੀ ਸਾਲ 2025 ਦੀ ਚੌਥੀ ਤਿਮਾਹੀ ਬਾਰੇ ਜਾਣਕਾਰੀ ਦਿੱਤੀ ਹੈ।
ਹੁੰਡਈ ਮੋਟਰ ਨੇ 2025 ਦੀ ਚੌਥੀ ਤਿਮਾਹੀ 'ਚ 1,614 ਕਰੋੜ ਰੁਪਏ ਦਾ ਮੁਨਾਫਾ ਦਰਜ ਕੀਤਾ ਹੈ।
ਸਾਲ 2024 ਦੀ ਚੌਥੀ ਤਿਮਾਹੀ 'ਚ ਕੰਪਨੀ ਨੂੰ 1,677 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ।
ਇਹ ਮੁਨਾਫਾ 2024 ਦੇ ਮੁਕਾਬਲੇ 4 ਫੀਸਦੀ ਘੱਟ ਹੈ।
ਹੁੰਡਈ ਮੋਟਰ ਦੀ ਆਮਦਨ ਸਾਲਾਨਾ ਆਧਾਰ 'ਤੇ 1.5 ਫੀਸਦੀ ਵਧ ਕੇ 17,940 ਕਰੋੜ ਰੁਪਏ ਰਹੀ।
ਸਾਲ 2025 ਲਈ ਕੰਪਨੀ ਨੇ 21 ਰੁਪਏ ਪ੍ਰਤੀ ਸ਼ੇਅਰ ਦੇ ਲਾਭਅੰਸ਼ ਦਾ ਐਲਾਨ ਕੀਤਾ ਹੈ।