Pritpal Singh
21 ਮਾਰਚ , 2000
ਰਾਤ ਦੇ ਹਨੇਰੇ 'ਚ ਅੱਤਵਾਦੀਆਂ ਨੇ ਅਨੰਤਨਾਗ ਜ਼ਿਲ੍ਹੇ ਦੇ ਛੱਤੀਸਿੰਘਪੋਰਾ ਪਿੰਡ 'ਚ ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ 'ਚ ਘੱਟੋ-ਘੱਟ 36 ਲੋਕਾਂ ਦੀ ਮੌਤ ਹੋ ਗਈ ਸੀ।
ਅਗਸਤ, 2000
ਅੱਤਵਾਦੀਆਂ ਨੇ ਨੂਨਵਾਨ ਬੇਸ ਕੈਂਪ 'ਤੇ ਹਮਲਾ ਕੀਤਾ ਸੀ, ਜਿਸ 'ਚ ਦੋ ਦਰਜਨ ਅਮਰਨਾਥ ਯਾਤਰੀਆਂ ਸਮੇਤ 32 ਲੋਕਾਂ ਦੀ ਮੌਤ ਹੋ ਗਈ ਸੀ।
ਜੁਲਾਈ, 2001
ਇਹ ਹਮਲਾ ਅਨੰਤਨਾਗ ਦੇ ਸ਼ੇਸ਼ਨਾਗ ਬੇਸ ਕੈਂਪ 'ਤੇ ਹੋਇਆ ਸੀ, ਜਿਸ 'ਚ 13 ਅਮਰਨਾਥ ਯਾਤਰੀਆਂ ਦੀ ਮੌਤ ਹੋ ਗਈ ਸੀ
1 ਅਕਤੂਬਰ, 2001
ਸ਼੍ਰੀਨਗਰ— ਜੰਮੂ-ਕਸ਼ਮੀਰ ਵਿਧਾਨ ਸਭਾ ਕੰਪਲੈਕਸ 'ਤੇ ਇਕ ਆਤਮਘਾਤੀ ਹਮਲਾਵਰ ਨੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਘੱਟੋ-ਘੱਟ 36 ਲੋਕਾਂ ਦੀ ਮੌਤ ਹੋ ਗਈ ਸੀ।
2002
ਚੰਦਨਵਾੜੀ ਬੇਸ ਕੈਂਪ 'ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ 'ਚ 11 ਅਮਰਨਾਥ ਯਾਤਰੀ ਮਾਰੇ ਗਏ ਸਨ।
ਨਵੰਬਰ 23, 2002
ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਦੱਖਣੀ ਕਸ਼ਮੀਰ ਦੇ ਲੋਅਰ ਮੁੰਡਾ ਕਸਬੇ 'ਚ ਸ਼ਨੀਵਾਰ ਨੂੰ ਇਕ ਆਈਈਡੀ ਧਮਾਕੇ 'ਚ ਸੁਰੱਖਿਆ ਬਲਾਂ ਦੇ 9 ਜਵਾਨਾਂ, 3 ਔਰਤਾਂ ਅਤੇ 2 ਬੱਚਿਆਂ ਸਮੇਤ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ
23 ਮਾਰਚ, 2003
ਪੁਲਵਾਮਾ ਜ਼ਿਲ੍ਹੇ ਦੇ ਨੰਦੀਮਾਰਗ ਪਿੰਡ ਵਿੱਚ ਅੱਤਵਾਦੀਆਂ ਨੇ 11 ਔਰਤਾਂ ਅਤੇ ਦੋ ਬੱਚਿਆਂ ਸਮੇਤ 24 ਕਸ਼ਮੀਰੀ ਪੰਡਤਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ
13 ਜੂਨ, 2005
ਪੁਲਵਾਮਾ ਦੇ ਇੱਕ ਸਰਕਾਰੀ ਸਕੂਲ ਦੇ ਸਾਹਮਣੇ ਇੱਕ ਕਾਰ ਵਿੱਚ ਧਮਾਕਾ ਹੋਣ ਨਾਲ ਦੋ ਸਕੂਲੀ ਬੱਚਿਆਂ ਸਮੇਤ 13 ਨਾਗਰਿਕਾਂ ਅਤੇ ਸੀਆਰਪੀਐਫ ਦੇ ਤਿੰਨ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖਮੀ ਹੋ ਗਏ।
ਜੂਨ 12, 2006
ਕੁਲਗਾਮ 'ਚ 9 ਨੇਪਾਲੀ ਅਤੇ ਬਿਹਾਰੀ ਮਜ਼ਦੂਰ ਮਾਰੇ ਗਏ
ਜੁਲਾਈ 10, 2017
ਕੁਲਗਾਮ 'ਚ ਅਮਰਨਾਥ ਬੱਸ 'ਤੇ ਹਮਲਾ, 8 ਲੋਕਾਂ ਦੀ ਮੌਤ