Pritpal Singh
ਕਾਵਾਸਾਕੀ ਕੰਪਨੀ ਨੇ ਭਾਰਤੀ ਬਾਜ਼ਾਰ 'ਚ ਕਈ ਸੁਪਰਬਾਈਕਸ ਲਾਂਚ ਕੀਤੀਆਂ ਹਨ।
ਕਾਵਾਸਾਕੀ ਨੇ ਸਭ ਤੋਂ ਵੱਧ ਚਰਚਿਤ ਕਾਵਾਸਾਕੀ ਨਿੰਜਾ 650 ਨੂੰ ਨਵੇਂ ਅਵਤਾਰ ਵਿੱਚ ਲਾਂਚ ਕੀਤਾ ਹੈ।
ਕਾਵਾਸਾਕੀ ਨਿੰਜਾ 650 'ਚ 649 ਸੀਸੀ ਲਿਕੁਇਡ ਕੂਲਡ ਇੰਜਣ ਦਿੱਤਾ ਗਿਆ ਹੈ, ਜੋ 6-ਸਪੀਡ ਗਿਅਰਬਾਕਸ ਨਾਲ ਲੈਸ ਹੈ।
ਇਹ ਇੰਜਣ 67 ਬੀਐਚਪੀ ਦੀ ਪਾਵਰ ਅਤੇ 64 ਐਨਐਮ ਦਾ ਟਾਰਕ ਪੈਦਾ ਕਰਨ ਦੇ ਸਮਰੱਥ ਹੈ।
ਇਸ ਸੁਪਰਬਾਈਕ ਦੀ ਐਕਸ-ਸ਼ੋਅਰੂਮ ਕੀਮਤ 7.27 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਨਵੇਂ ਅਪਡੇਟਡ ਮਾਡਲ ਦੇ ਲਾਂਚ ਹੋਣ ਤੋਂ ਬਾਅਦ ਪੁਰਾਣੇ ਕਾਵਾਸਾਕੀ ਨਿੰਜਾ 650 'ਤੇ 25 ਹਜ਼ਾਰ ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ।
ਇਸ ਸੁਪਰਬਾਈਕ ਨੂੰ ਹੁਣ ਨਵਾਂ ਲਾਈਮ ਗ੍ਰੀਨ ਰੰਗ ਦਿੱਤਾ ਗਿਆ ਹੈ।
ਇਸ ਬਾਈਕ 'ਚ ਪ੍ਰੀਲੋਡ ਐਡਜਸਟੇਬਲ ਮੋਨੋਸ਼ੌਕ ਸਸਪੈਂਸ਼ਨ, ਦੋਵਾਂ ਟਾਇਰਾਂ 'ਚ ਡਿਸਕ ਬ੍ਰੇਕ, 17 ਇੰਚ ਦੇ ਵੱਡੇ ਅਲਾਇ ਵ੍ਹੀਲਜ਼ ਵਰਗੇ ਫੀਚਰ ਹਨ।