Pritpal Singh
ਰਾਸ਼ਟਰੀ ਰਾਜਧਾਨੀ ਦਿੱਲੀ ਦੀ ਭਾਜਪਾ ਸਰਕਾਰ ਨੇ ਈਵੀ ਖੇਤਰ ਨੂੰ ਉਤਸ਼ਾਹਤ ਕਰਨ ਲਈ ਈਵੀ ਨੀਤੀ 2.0 ਦਾ ਖਰੜਾ ਤਿਆਰ ਕੀਤਾ ਹੈ।
ਇਸ ਨੀਤੀ ਨਾਲ ਦਿੱਲੀ ਦੀਆਂ ਸੜਕਾਂ 'ਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।
ਈਵੀ ਨੀਤੀ 2.0 ਦੇ ਖਰੜੇ ਅਨੁਸਾਰ 15 ਅਗਸਤ 2025 ਤੋਂ ਸੀਐਨਜੀ ਆਟੋ ਦੀ ਨਵੀਂ ਰਜਿਸਟ੍ਰੇਸ਼ਨ 'ਤੇ ਪਾਬੰਦੀ ਹੋਵੇਗੀ।
ਦਿੱਲੀ 'ਚ 10 ਸਾਲ ਪੁਰਾਣਾ ਸੀਐਨਜੀ ਆਟੋ ਰਿਕਸ਼ਾ ਵੀ ਬੰਦ ਹੋਣ ਦੀ ਕਗਾਰ 'ਤੇ ਹੈ। ਅਜਿਹੇ ਸੀਐਨਜੀ ਆਟੋ ਰਿਕਸ਼ਾ ਨੂੰ ਈਵੀ ਵਿੱਚ ਬਦਲਣਾ ਜ਼ਰੂਰੀ ਹੋ ਜਾਵੇਗਾ।
ਪੈਟਰੋਲ, ਡੀਜ਼ਲ ਅਤੇ ਸੀਐਨਜੀ ਨਾਲ ਚੱਲਣ ਵਾਲੇ ਸਕੂਟੀ ਅਤੇ ਬਾਈਕ ਦੇ ਦੋ ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਵੀ ਬੰਦ ਰਹੇਗੀ।
ਇਸ ਵੱਡੇ ਬਦਲਾਅ ਕਾਰਨ ਈਵੀ ਸੈਗਮੈਂਟ ਨੂੰ ਹੁਲਾਰਾ ਮਿਲੇਗਾ।
ਸਰਕਾਰ ਨੇ ਟੀਚਾ ਰੱਖਿਆ ਹੈ ਕਿ ਸਾਲ 2027 ਤੱਕ ਦਿੱਲੀ 'ਚ 95 ਫੀਸਦੀ ਵਾਹਨ ਸਿਰਫ ਈਵੀ ਹੋਣੇ ਚਾਹੀਦੇ ਹਨ
2030 ਦਾ ਟੀਚਾ 98ਪ੍ਰਤੀਸ਼ਤ ਈਵੀ ਵਾਹਨਾਂ ਦੀ ਸਪਲਾਈ ਕਰਨਾ ਹੈ।