Pritpal Singh
ਸਮਾਰਟਫੋਨ ਨਿਰਮਾਤਾ ਕੰਪਨੀ ਰੈੱਡਮੀ ਨੇ ਬਾਜ਼ਾਰ 'ਚ ਇਕ ਸਸਤਾ ਸਮਾਰਟਫੋਨ ਲਾਂਚ ਕੀਤਾ ਹੈ।
ਰੈੱਡਮੀ ਨੇ ਹਾਲ ਹੀ 'ਚ ਏ5 ਨੂੰ ਇੰਡੋਨੇਸ਼ੀਆ ਦੇ ਬਾਜ਼ਾਰ 'ਚ ਲਾਂਚ ਕੀਤਾ ਹੈ।
ਭਾਰਤੀ ਰੁਪਏ 'ਚ ਕੀਮਤ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ਦੀ ਕੀਮਤ ਸਿਰਫ 6200 ਰੁਪਏ ਹੈ।
ਡਿਸਪਲੇਅ ਦੀ ਗੱਲ ਕਰੀਏ ਤਾਂ ਇਸ 'ਚ 6.88 ਇੰਚ ਦੀ ਵੱਡੀ ਡਿਸਪਲੇਅ, 4 ਜੀਬੀ ਰੈਮ, 128 ਜੀਬੀ ਤੱਕ ਦੀ ਸਟੋਰੇਜ ਦਿੱਤੀ ਗਈ ਹੈ।
ਪ੍ਰੋਸੈਸਰ ਦੀ ਗੱਲ ਕਰੀਏ ਤਾਂ ਯੂਨੀਸੋਕ ਟੀ 616 ਦਾ ਪ੍ਰੋਸੈਸਰ ਦਿੱਤਾ ਗਿਆ ਹੈ।
ਰੈੱਡਮੀ ਏ5 ਦੀ ਕੀਮਤ ਘੱਟ ਹੈ, ਜ਼ਿਆਦਾ ਫੀਚਰਸ ਅਤੇ ਬਿਹਤਰ ਕੈਮਰਾ ਸੈੱਟਅਪ ਹੈ।
ਸਮਾਰਟਫੋਨ 'ਚ 32 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਬੈਟਰੀ ਨੂੰ ਚਾਰਜ ਕਰਨ ਲਈ 15 ਵਾਟ ਫਾਸਟ ਚਾਰਜਿੰਗ ਸਪੋਰਟ ਵੀ ਹੈ।