Pritpal Singh
ਸਮਾਰਟਫੋਨ ਨਿਰਮਾਤਾ ਕੰਪਨੀ ਆਈਕਿਓਓ ਬਾਜ਼ਾਰ 'ਚ ਨਵਾਂ ਸਮਾਰਟਫੋਨ ਆਈਕਿਓਓ ਜ਼ੈੱਡ10 ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਟੀਜ਼ਰ ਮੁਤਾਬਕ ਆਈਕਿਓਓ ਜ਼ੈੱਡ10 ਸਮਾਰਟਫੋਨ ਨੂੰ ਸਭ ਤੋਂ ਪਤਲੀ ਅਤੇ ਸਭ ਤੋਂ ਵੱਡੀ ਬੈਟਰੀ ਦੇ ਨਾਲ ਪੇਸ਼ ਕੀਤਾ ਜਾਵੇਗਾ।
ਦੱਸ ਦੇਈਏ ਕਿ ਇਸ ਸਮਾਰਟਫੋਨ 'ਚ 7,300 ਐੱਮਏਐੱਚ ਦੀ ਬੈਟਰੀ ਦਿੱਤੀ ਜਾਵੇਗੀ
ਸਮਾਰਟਫੋਨ ਨੂੰ 11 ਅਪ੍ਰੈਲ ਨੂੰ ਸਨੈਪਡ੍ਰੈਗਨ ਪ੍ਰੋਸੈਸਰ, ਅਮੋਲੇਡ ਡਿਸਪਲੇਅ ਨਾਲ ਲਾਂਚ ਕੀਤਾ ਜਾਵੇਗਾ।
ਫੀਚਰ ਦੀ ਗੱਲ ਕਰੀਏ ਤਾਂ ਇਸ 'ਚ 6.67 ਇੰਚ ਦੀ ਡਿਸਪਲੇਅ, ਸਨੈਪਡ੍ਰੈਗਨ 7ਐੱਸ ਦਾ ਮਜ਼ਬੂਤ ਪ੍ਰੋਸੈਸਰ ਹੋਵੇਗਾ।
ਇਸ 'ਚ 90 ਵਾਟ ਫਾਸਟ ਚਾਰਜਿੰਗ ਸਪੋਰਟ ਮਿਲਣ ਦੀ ਉਮੀਦ ਹੈ।
8 ਜੀਬੀ ਤੋਂ 12 ਜੀਬੀ ਰੈਮ ਵਿਕਲਪ ਅਤੇ 128 ਜੀਬੀ ਤੋਂ 256 ਜੀਬੀ ਤੱਕ ਸਟੋਰੇਜ ਵਿਕਲਪ ਹਨ।
ਮੇਨ ਕੈਮਰੇ ਦੀ ਗੱਲ ਕਰੀਏ ਤਾਂ 50 ਮੈਗਾਪਿਕਸਲ ਦਾ ਸੋਨੀ ਕੈਮਰਾ ਮਿਲ ਸਕਦਾ ਹੈ
ਉਥੇ ਹੀ ਸੈਲਫੀ ਲਈ ਫਰੰਟ 'ਤੇ 32 ਮੈਗਾਪਿਕਸਲ ਦਾ ਕੈਮਰਾ ਮਿਲਣ ਦੀ ਉਮੀਦ ਹੈ।
ਕੀਮਤ ਦੀ ਗੱਲ ਕਰੀਏ ਤਾਂ ਇਹ ਸਮਾਰਟਫੋਨ 25,000 ਰੁਪਏ ਤੱਕ ਦਾ ਹੋ ਸਕਦਾ ਹੈ।