Pritpal Singh
ਸ਼ਾਹੀ ਪਨੀਰ ਬਣਾਉਣ ਲਈ ਸਮੱਗਰੀ : 500 ਗ੍ਰਾਮ ਪਨੀਰ, 4 ਤੋਂ 5 ਟਮਾਟਰ, 2 ਹਰੀ ਮਿਰਚ, ਇਕ ਛੋਟਾ ਟੁਕੜਾ ਅਦਰਕ, 1/2 ਚਮਚ ਜੀਰਾ, 1 ਚਮਚ ਹਲਦੀ ਪਾਊਡਰ, 2 ਚਮਚ ਘਿਓ ਜਾਂ ਤੇਲ, 1 ਚਮਚ ਲਾਲ ਮਿਰਚ, ਧਨੀਆ ਪੱਤੇ, ਮੁੱਠੀ ਭਰ ਕਾਜੂ, 1/2 ਕੱਪ ਕਰੀਮ, 1 ਚਮਚ ਗਰਮ ਮਸਾਲਾ, 1 ਚਮਚ ਧਨੀਆ ਪਾਊਡਰ, ਸਵਾਦ ਅਨੁਸਾਰ ਨਮਕ
ਸਭ ਤੋਂ ਪਹਿਲਾਂ ਪਨੀਰ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ। ਇੱਕ ਪੈਨ ਵਿੱਚ ਇੱਕ ਚਮਚ ਤੇਲ ਪਾਓ ਅਤੇ ਪਨੀਰ ਨੂੰ ਹਲਕਾ ਫ੍ਰਾਈ ਕਰੋ। (Ai Generated)
ਕਾਜੂ ਨੂੰ ਲਗਭਗ ਅੱਧੇ ਘੰਟੇ ਲਈ ਪਾਣੀ ਵਿੱਚ ਭਿਓਂ ਦਿਓ ਅਤੇ ਫਿਰ ਉਨ੍ਹਾਂ ਨੂੰ ਬਾਰੀਕ ਪੀਸ ਲਓ
ਹੁਣ ਟਮਾਟਰ, ਅਦਰਕ, ਹਰੀ ਮਿਰਚ ਨੂੰ ਤੇਲ 'ਚ 1 ਮਿੰਟ ਲਈ ਭੁੰਨ ਲਓ। ਇਸ ਤੋਂ ਬਾਅਦ ਇਸ ਨੂੰ ਪੀਸ ਕੇ ਪੇਸਟ ਬਣਾ ਲਓ
ਇੱਕ ਪੈਨ ਵਿੱਚ ਘਿਓ ਗਰਮ ਕਰੋ। ਇਸ ਵਿੱਚ ਜੀਰਾ, ਹਲਦੀ, ਲਾਲ ਮਿਰਚ ਪਾਊਡਰ ਅਤੇ ਧਨੀਆ ਪਾਊਡਰ ਮਿਲਾਓ। ਫਿਰ ਟਮਾਟਰ ਦਾ ਪੇਸਟ ਪਾਓ ਅਤੇ ਚੰਗੀ ਤਰ੍ਹਾਂ ਭੁੰਨ ਲਓ
ਇਸ ਤੋਂ ਬਾਅਦ ਇਸ 'ਚ ਕਰੀਮ ਮਿਲਾਓ ਅਤੇ ਥੋੜ੍ਹੀ ਦੇਰ ਤੱਕ ਤਲਦੇ ਰਹੋ। ਅੰਤ ਵਿੱਚ, ਲੋੜ ਅਨੁਸਾਰ ਪਾਣੀ ਅਤੇ ਨਮਕ ਪਾਓ
ਜਦੋਂ ਤਰੀ ਪਕ ਜਾਵੇ ਤਾਂ ਪਨੀਰ ਦੇ ਟੁਕੜੇ ਪਾਓ ਅਤੇ ਇਸ ਨੂੰ ਹੌਲੀ ਗੈਸ 'ਤੇ ਪਕਣ ਦਿਓ। ਜਦੋਂ ਪਨੀਰ ਮਸਾਲਿਆਂ ਵਿੱਚ ਚੰਗੀ ਤਰ੍ਹਾਂ ਲੇਪ ਹੋ ਜਾਵੇ, ਤਾਂ ਗੈਸ ਨੂੰ ਬੰਦ ਕਰ ਦਿਓ। (Ai Generated)
ਬੱਸ ਢਾਬੇ ਵਰਗਾ ਸ਼ਾਹੀ ਪਨੀਰ ਤਿਆਰ ਹੈ। ਇਸ ਨੂੰ ਨਾਨ ਜਾਂ ਸਾਧਾਰਨ ਰੋਟੀ ਨਾਲ ਸਰਵ ਕਰੋਸਟ੍ਰਾਬੇਰੀ ਜੂਸ