Pritpal Singh
ਗੂਗਲ ਦੇਸ਼ ਭਰ 'ਚ ਵੱਧ ਰਹੇ ਸਾਈਬਰ ਕ੍ਰਾਈਮ ਕਾਰਨ ਆਪਣੇ ਐਪਸ ਦੀ ਸੁਰੱਖਿਆ 'ਤੇ ਖਾਸ ਧਿਆਨ ਦਿੰਦਾ ਹੈ।
ਹੁਣ ਗੂਗਲ ਜੀਮੇਲ 'ਚ ਪ੍ਰਾਈਵੇਸੀ ਵਧਾਉਣ ਲਈ ਜਲਦ ਹੀ ਕਿਊਆਰ ਕੋਡ ਵੈਰੀਫਿਕੇਸ਼ਨ ਲਾਗੂ ਕਰਨ ਜਾ ਰਿਹਾ ਹੈ।
ਦੱਸ ਦੇਈਏ ਕਿ ਦੋ-ਕਾਰਕ ਪ੍ਰਮਾਣਿਕਤਾ ਇਸ ਸਮੇਂ ਐਸਐਮਐਸ ਰਾਹੀਂ ਕੀਤੀ ਜਾਂਦੀ ਹੈ। ਪਰ ਹੁਣ ਇਹ ਪ੍ਰਮਾਣਿਕਤਾ ਬੰਦ ਕਰ ਦਿੱਤੀ ਜਾਵੇਗੀ।
ਜੀਮੇਲ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ QR ਕੋਡ ਦੋ-ਕਾਰਕ ਪ੍ਰਮਾਣਿਕਤਾ ਦੀ ਵਰਤੋਂ ਕੀਤੀ ਜਾਵੇਗੀ।
ਯੂਜ਼ਰਸ ਨੂੰ ਜੀਮੇਲ 'ਚ ਲੌਗਇਨ ਕਰਨ ਲਈ ਸਮਾਰਟਫੋਨ ਦੇ ਕੈਮਰੇ ਨਾਲ ਕਿਊਆਰ ਕੋਡ ਨੂੰ ਸਕੈਨ ਕਰਨਾ ਹੋਵੇਗਾ, ਤਾਂ ਜੋ ਯੂਜ਼ਰਸ ਸੁਰੱਖਿਅਤ ਤਰੀਕੇ ਨਾਲ ਜੀ-ਮੇਲ 'ਚ ਲੌਗਇਨ ਕਰ ਸਕਣ।
SMS-ਅਧਾਰਤ 2-ਫੈਕਟਰ ਪ੍ਰਮਾਣਿਕਤਾ 2011 ਵਿੱਚ ਪੇਸ਼ ਕੀਤੀ ਗਈ ਸੀ
ਪਰ ਹੁਣ ਵੱਧ ਰਹੇ ਸਾਈਬਰ ਕ੍ਰਾਈਮ ਦੇ ਕਾਰਨ, ਇਹ ਦੋ-ਕਾਰਕ ਪ੍ਰਮਾਣਿਕਤਾ ਹੁਣ ਇੰਨੀ ਸੁਰੱਖਿਅਤ ਨਹੀਂ ਹੈ.
ਇਸ ਤੋਂ ਪਹਿਲਾਂ ਜੀਮੇਲ 'ਚ ਲੌਗਇਨ ਕਰਨ ਲਈ 6 ਅੰਕਾਂ ਦਾ ਓਟੀਪੀ ਮਿਲਦਾ ਸੀ, ਜਿਸ ਦੇ ਆਧਾਰ 'ਤੇ ਜੀ-ਮੇਲ ਲਾਗਇਨ ਕੀਤਾ ਜਾਂਦਾ ਸੀ।