Pritpal Singh
ਸ਼ਾਓਮੀ ਕੰਪਨੀ ਜਲਦੀ ਹੀ ਆਪਣਾ ਫਲੈਗਸ਼ਿਪ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਦੱਸ ਦੇਈਏ ਕਿ ਸ਼ਾਓਮੀ 15 ਅਲਟਰਾ ਨੂੰ ਸਭ ਤੋਂ ਪਹਿਲਾਂ ਚੀਨੀ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ।
ਸ਼ਿਓਮੀ 15 ਅਲਟਰਾ ਨੂੰ 27 ਫਰਵਰੀ ਨੂੰ ਸ਼ਾਮ 7 ਵਜੇ ਚੀਨ 'ਚ ਇਕ ਈਵੈਂਟ ਦੌਰਾਨ ਲਾਂਚ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਇਸ ਸਮਾਰਟਫੋਨ ਨੂੰ ਭਾਰਤ 'ਚ 2 ਮਾਰਚ ਨੂੰ ਲਾਂਚ ਕੀਤਾ ਜਾ ਸਕਦਾ ਹੈ।
ਸ਼ਾਓਮੀ 15 ਅਲਟਰਾ 'ਚ 6000 ਐੱਮਏਐੱਚ ਦੀ ਬੈਟਰੀ, 50 ਵਾਟ ਚਾਰਜਿੰਗ ਸਪੋਰਟ, ਕਵਾਡ ਕਰਵਡ ਡਿਸਪਲੇਅ ਅਤੇ ਸ਼ਕਤੀਸ਼ਾਲੀ ਸਨੈਪਡ੍ਰੈਗਨ 9 ਐਲੀਟ ਪ੍ਰੋਸੈਸਰ ਹੋਣ ਦੀ ਉਮੀਦ ਹੈ।
ਬਿਹਤਰ ਫੋਟੋ ਕੈਪਚਰ ਲਈ 200 ਮੈਗਾਪਿਕਸਲ ਦਾ ਪੈਰੀਸਪੋਕ ਲੈਂਸ, 50 ਮੈਗਾਪਿਕਸਲ ਦਾ ਮੇਨ, ਅਲਟਰਾ ਵਾਈਡ ਅਤੇ ਟੈਲੀਫੋਟੋ ਲੈਂਸ ਉਪਲਬਧ ਹੋਣ ਦੀ ਉਮੀਦ ਹੈ। Xiaomi 15 Ultra
ਕੀਮਤ ਦੀ ਗੱਲ ਕਰੀਏ ਤਾਂ ਭਾਰਤੀ ਬਾਜ਼ਾਰ 'ਚ ਇਸ ਸਮਾਰਟਫੋਨ ਦੀ ਕੀਮਤ 1 ਲੱਖ ਰੁਪਏ ਤੋਂ ਜ਼ਿਆਦਾ ਹੋ ਸਕਦੀ ਹੈ।
ਭਾਰਤੀ ਬਾਜ਼ਾਰ 'ਚ ਸ਼ਾਓਮੀ 14 ਅਲਟਰਾ ਦੀ ਕੀਮਤ ਕਰੀਬ 1 ਲੱਖ ਰੁਪਏ ਹੈ।