Pritpal Singh
ਆਈਫੋਨ 16ਈ ਲਾਂਚ ਕਰਨ ਤੋਂ ਬਾਅਦ ਐਪਲ ਹੁਣ ਇਕ ਹੋਰ ਪ੍ਰੋਡਕਟ ਬਾਜ਼ਾਰ 'ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਮੰਨਿਆ ਜਾ ਰਿਹਾ ਹੈ ਕਿ ਐਪਲ ਹੁਣ ਜਲਦੀ ਹੀ ਮੈਕਬੁੱਕ ਏਅਰ ਲਾਂਚ ਕਰੇਗੀ।
ਨਵੇਂ ਮੈਕਬੁੱਕ ਏਅਰ ਨੂੰ ਕਈ ਤਰੀਕਿਆਂ ਨਾਲ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ 'ਚ ਨਵਾਂ ਪਾਵਰਫੁੱਲ ਪ੍ਰੋਸੈਸਰ ਐੱਮ4 ਚਿਪਸੈੱਟ ਮਿਲਣ ਦੀ ਉਮੀਦ ਹੈ।
ਮੰਨਿਆ ਜਾ ਰਿਹਾ ਹੈ ਕਿ ਐਪਲ ਮੈਕਬੁੱਕ ਏਅਰ ਦੇ ਡਿਜ਼ਾਈਨ 'ਚ ਜ਼ਿਆਦਾ ਬਦਲਾਅ ਨਹੀਂ ਕਰੇਗੀ।
ਮੈਕਬੁੱਕ ਏਅਰ ਨੂੰ 13 ਅਤੇ 15 ਇੰਚ ਦੇ ਦੋ ਵਿਕਲਪਾਂ ਦੇ ਨਾਲ ਪੇਸ਼ ਕੀਤੇ ਜਾਣ ਦੀ ਉਮੀਦ ਹੈ।
ਇਸ ਦੇ ਨਾਲ ਹੀ ਡਬਲ ਐਕਸਟਰਨਲ ਡਿਸਪਲੇਅ ਸਪੋਰਟ, ਐੱਮ4 ਚਿਪਸੈੱਟ ਅਤੇ ਕਈ ਵੱਡੇ ਫੀਚਰਸ ਦੀ ਉਮੀਦ ਹੈ।
ਮਾਰਕ ਗੁਰਮਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਕਿ ਐਪਲ ਜਲਦੀ ਹੀ ਮੈਕਬੁੱਕ ਏਅਰ ਲਾਂਚ ਕਰਨ ਜਾ ਰਿਹਾ ਹੈ
ਇਸ ਦੇ ਨਾਲ ਹੀ ਐਪਲ ਨੇ ਪ੍ਰਚੂਨ, ਵਿਕਰੀ ਅਤੇ ਮਾਰਕੀਟਿੰਗ ਟੀਮਾਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।