Pritpal Singh
4 ਮਾਰਚ ਨੂੰ Nothing ਦੋ ਸਮਾਰਟਫੋਨ ਫੋਨ 3ਏ ਅਤੇ ਫੋਨ 3ਏ ਪ੍ਰੋ ਲਾਂਚ ਕਰੇਗਾ।
ਇਸ ਦੇ ਸਮਾਰਟਫੋਨ ਨੂੰ ਵੱਖਰਾ ਲੁੱਕ ਦੇਣ ਲਈ Nothing ਜਾਣਿਆ ਜਾਂਦਾ।
3 ਮਾਰਚ ਨੂੰ ਲਾਂਚ ਹੋਣ ਵਾਲੇ ਸਮਾਰਟਫੋਨ ਨੂੰ ਬਿਹਤਰ ਲੁੱਕ ਵੀ ਦਿੱਤਾ ਜਾ ਸਕਦਾ ਹੈ।
ਫੀਚਰ ਦੀ ਗੱਲ ਕਰੀਏ ਤਾਂ 6.77 ਇੰਚ ਦੀ ਐਮੋਲੇਡ ਡਿਸਪਲੇਅ ਮਿਲਣ ਦੀ ਸੰਭਾਵਨਾ ਹੈ ਜੋ 120 ਹਰਟਜ਼ ਰਿਫਰੈਸ਼ ਰੇਟ ਨੂੰ ਸਪੋਰਟ ਕਰਦੀ ਹੈ।
ਸਮਾਰਟਫੋਨ 'ਚ ਸਨੈਪਡ੍ਰੈਗਨ 7ਐੱਸ ਪ੍ਰੋਸੈਸਰ ਦਿੱਤਾ ਗਿਆ ਹੈ ਅਤੇ ਇਸ 'ਚ 50 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ ਅਲਟਰਾ ਵਾਈਡ ਦੇ ਨਾਲ 8 ਮੈਗਾਪਿਕਸਲ ਦਾ ਕੈਮਰਾ ਹੋਣ ਦੀ ਉਮੀਦ ਹੈ।
ਸੈਲਫੀ ਲੈਣ ਲਈ ਸਮਾਰਟਫੋਨ ਦੇ ਫਰੰਟ 'ਚ 32 ਮੈਗਾਪਿਕਸਲ ਦਾ ਕੈਮਰਾ ਮਿਲਣ ਦੀ ਸੰਭਾਵਨਾ ਹੈ।
ਨਥਿੰਗ ਦੇ 3ਏ ਅਤੇ 3ਏ ਪ੍ਰੋ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ ਲਗਭਗ 30,000 ਹਜ਼ਾਰ ਤੋਂ ਸ਼ੁਰੂ ਹੋ ਸਕਦੀ ਹੈ।
ਉਥੇ ਹੀ 3ਏ ਪ੍ਰੋ ਦੀ ਸ਼ੁਰੂਆਤੀ ਕੀਮਤ ਲਗਭਗ 40,000 ਹਜ਼ਾਰ ਤੋਂ ਸ਼ੁਰੂ ਹੋ ਸਕਦੀ ਹੈ।
ਇਨ੍ਹਾਂ ਦੋਵਾਂ ਸਮਾਰਟਫੋਨਜ਼ 'ਚ 8 ਜੀਬੀ ਅਤੇ 12 ਜੀਬੀ ਰੈਮ ਦੇ ਨਾਲ 256 ਜੀਬੀ ਸਟੋਰੇਜ ਮਿਲਣ ਦੀ ਸੰਭਾਵਨਾ ਹੈ।