Pritpal Singh
ਮਾਰੂਤੀ ਸੁਜ਼ੂਕੀ ਨੇ ਆਪਣੀ ਸ਼ਕਤੀਸ਼ਾਲੀ ਕਾਰ ਬ੍ਰੇਜ਼ਾ ਨੂੰ ਅਪਡੇਟ ਕੀਤਾ ਹੈ।
ਬ੍ਰੇਜ਼ਾ ਦੇ ਨਵੇਂ ਮਾਡਲ 'ਚ 1.5 ਲੀਟਰ ਦਾ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 103 ਬੀਐਚਪੀ ਦੀ ਪਾਵਰ ਅਤੇ 137 ਐਨਐਮ ਦਾ ਟਾਰਕ ਪੈਦਾ ਕਰਨ ਦੇ ਸਮਰੱਥ ਹੈ।
ਮਾਰੂਤੀ ਸੁਜ਼ੂਕੀ ਦਾ ਦਾਅਵਾ ਹੈ ਕਿ ਮੈਨੂਅਲ ਇੰਜਣ 20.15 ਕਿਲੋਮੀਟਰ ਪ੍ਰਤੀ ਲੀਟਰ ਦਾ ਮਾਈਲੇਜ ਦੇਵੇਗਾ।
ਨਵੀਂ ਬ੍ਰੇਜ਼ਾ 'ਚ ਸੁਰੱਖਿਆ 'ਤੇ ਖਾਸ ਧਿਆਨ ਦਿੱਤਾ ਗਿਆ ਹੈ, ਜਿਸ 'ਚ ਕਾਰ ਦੇ ਸਾਰੇ ਵੇਰੀਐਂਟ 'ਚ 6 ਏਅਰਬੈਗ, 360 ਡਿਗਰੀ ਕੈਮਰਾ, ਪਾਰਕਿੰਗ ਸੈਂਸਰ ਅਤੇ ਵਾਇਰਲੈੱਸ ਚਾਰਜਿੰਗ ਦਿੱਤੀ ਗਈ ਹੈ।
ਬੇਸ ਪੈਟਰੋਲ ਮਾਡਲ ਐਲਐਕਸਆਈ ਦੀ ਐਕਸ-ਸ਼ੋਅਰੂਮ ਕੀਮਤ 8.69 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਉਥੇ ਹੀ ਟਾਪ-ਸਪੈਕ ਜ਼ੈੱਡਐਕਸਆਈ ਪਲੱਸ ਦੀ ਐਕਸ-ਸ਼ੋਅਰੂਮ ਕੀਮਤ 3.98 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਸੀਐਨਜੀ ਵੇਰੀਐਂਟ ਦੀ ਗੱਲ ਕਰੀਏ ਤਾਂ ਬੇਸ ਮਾਡਲ ਦੀ ਐਕਸ-ਸ਼ੋਅਰੂਮ ਕੀਮਤ 9.64 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ
ਟਾਪ ਮਾਡਲ ਦੀ ਐਕਸ-ਸ਼ੋਅਰੂਮ ਕੀਮਤ 12.21 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।