Pritpal Singh
ਭਾਰਤ ਚੰਦਰਯਾਨ-4 ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ।
ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਚੰਦਰਯਾਨ ਮਿਸ਼ਨ 4 ਨੂੰ 2027 ਵਿੱਚ ਲਾਂਚ ਕੀਤਾ ਜਾਵੇਗਾ।
ਚੰਦਰਯਾਨ-4 'ਚ ਉੱਚ ਸ਼ਕਤੀ ਵਾਲਾ ਐਲਵੀਐਮ3 ਰਾਕੇਟ ਦੋ ਵੱਖ-ਵੱਖ ਲਾਂਚਾਂ ਤੋਂ ਬਾਅਦ ਪੰਜ ਵੱਖ-ਵੱਖ ਕੰਪੋਨੈਂਟਸ ਨੂੰ ਆਰਬਿਟ 'ਚ ਲੈ ਜਾਵੇਗਾ।
ਚੰਦਰਯਾਨ-4 ਮਿਸ਼ਨ ਦਾ ਉਦੇਸ਼ ਚੰਦਰਮਾ ਦੀ ਸਤਹ ਤੋਂ ਨਮੂਨੇ ਇਕੱਠੇ ਕਰਨਾ ਹੈ।
ਇਕੱਤਰ ਕੀਤੇ ਨਮੂਨਿਆਂ ਨੂੰ ਧਰਤੀ 'ਤੇ ਵਾਪਸ ਲਿਆਂਦਾ ਜਾਣਾ ਹੈ। ਸਰਕਾਰ ਨੇ ਚੰਦਰਯਾਨ-4 ਮਿਸ਼ਨ ਲਈ 2104.06 ਕਰੋੜ ਰੁਪਏ ਦਾ ਫੰਡ ਦਿੱਤਾ ਹੈ।
ਗਗਨਯਾਨ ਮਿਸ਼ਨ ਅਗਲੇ ਸਾਲ ਲਾਂਚ ਕੀਤਾ ਜਾਵੇਗਾ। ਇਸ 'ਚ ਭਾਰਤੀ ਪੁਲਾੜ ਯਾਤਰੀਆਂ ਨੂੰ ਇਕ ਵਿਸ਼ੇਸ਼ ਵਾਹਨ ਨਾਲ ਪੁਲਾੜ ਦੇ ਹੇਠਲੇ ਪੰਧ 'ਚ ਭੇਜਿਆ ਜਾਵੇਗਾ
ਕੇਂਦਰੀ ਮੰਤਰੀ ਨੇ ਕਿਹਾ ਕਿ ਸਾਲ 2026 'ਚ ਭਾਰਤ ਸੀ-ਪਲੇਨ ਲਾਂਚ ਕਰੇਗਾ।
ਇਸ ਮਿਸ਼ਨ 'ਚ ਤਿੰਨ ਵਿਗਿਆਨੀ ਸਮੁੰਦਰ ਤਲ ਦੇ 6 ਹਜ਼ਾਰ ਮੀਟਰ ਦੀ ਡੂੰਘਾਈ 'ਚ ਜਾ ਕੇ ਸਮੁੰਦਰ ੀ ਤਲ ਦੀ ਖੋਜ ਕਰਨਗੇ।