Pritpal Singh
ਰੇਨੋ ਨੇ ਭਾਰਤੀ ਬਾਜ਼ਾਰ 'ਚ ਕਈ ਵਾਹਨ ਲਾਂਚ ਕੀਤੇ ਹਨ।
ਹੁਣ ਭਾਰਤੀ ਬਾਜ਼ਾਰ ਵਿੱਚ ਇੱਕ ਨਵੀਂ ਪਛਾਣ ਬਣਾਉਣ ਲਈ, ਰੇਨੋ ਨੇ ਤਾਮਿਲਨਾਡੂ ਦੇ ਅੰਬਤੂਰ ਵਿੱਚ ਪ੍ਰੀਮੀਅਮ ਡੀਲਰਸ਼ਿਪ ਦਾ ਉਦਘਾਟਨ ਕੀਤਾ।
ਰੇਨੋ ਹੁਣ ਜਲਦੀ ਹੀ ਆਪਣਾ ਲੋਗੋ ਵੀ ਬਦਲੇਗੀ, ਰੇਨੋ ਨੇ 2025 ਵਿੱਚ 100 ਨਵੇਂ ਆਊਟਲੈਟ ਖੋਲ੍ਹਣ ਦਾ ਟੀਚਾ ਰੱਖਿਆ ਹੈ।
ਭਾਰਤੀ ਬਾਜ਼ਾਰ 'ਚ ਰੇਨੋ ਕਾਇਗਰ ਨੂੰ ਲਗਭਗ 4 ਸਾਲਾਂ ਤੋਂ ਕੋਈ ਵੱਡਾ ਬਦਲਾਅ ਨਹੀਂ ਮਿਲਿਆ ਹੈ।
ਇਸ ਸਾਲ ਰੇਨੋ ਕਾਇਗਰ ਨੂੰ ਨਵੇਂ ਫੇਸਲਿਫਟ ਅਤੇ ਵੱਡੇ ਬਦਲਾਅ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ।
ਦੂਜੇ ਪਾਸੇ ਰੇਨੋ ਦੀ ਕਿਫਾਇਤੀ 7 ਸੀਟਰ ਟ੍ਰਾਈਬਰ ਨੂੰ ਨਵਾਂ ਡਿਜ਼ਾਈਨ ਅਤੇ ਫੇਸਲਿਫਟ ਮਿਲਣ ਦੀ ਉਮੀਦ ਹੈ।
ਰੇਨੋ ਦੀ ਡਸਟਰ ਕਾਰ ਨੇ ਭਾਰਤੀ ਬਾਜ਼ਾਰ 'ਚ ਧਮਾਲ ਮਚਾ ਦਿੱਤੀ ਸੀ।
ਹੁਣ ਮੰਨਿਆ ਜਾ ਰਿਹਾ ਹੈ ਕਿ ਡਸਟਰ ਨੂੰ 2026 ਸਾਲ 'ਚ ਨਵੇਂ ਅਵਤਾਰ ਨਾਲ ਲਾਂਚ ਕੀਤਾ ਜਾ ਸਕਦਾ ਹੈ।
ਵਾਹਨ ਨੂੰ ਟਰਬੋ ਪੈਟਰੋਲ ਇੰਜਣ ਅਤੇ ਹਾਈਬ੍ਰਿਡ ਪਾਵਰਟ੍ਰੇਨ ਮਿਲਣ ਦੀ ਉਮੀਦ ਹੈ।