Pritpal Singh
ਭਾਰਤੀ ਬਾਜ਼ਾਰ 'ਚ ਹੋਂਡਾ ਦਾ ਸਭ ਤੋਂ ਵੱਧ ਵਿਕਣ ਵਾਲਾ ਸਕੂਟਰ ਐਕਟਿਵਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਹੁਣ ਹੋਂਡਾ ਨੇ ਐਕਟਿਵਾ 2025 ਦਾ ਨਵਾਂ ਵਰਜ਼ਨ ਲਾਂਚ ਕਰ ਦਿੱਤਾ ਹੈ।
ਪਿਛਲੇ ਐਕਟਿਵਾ ਸਕੂਟਰ ਦੇ ਮਾਮਲੇ 'ਚ ਇਸ ਸਕੂਟਰ 'ਚ ਕਈ ਨਵੇਂ ਫੀਚਰਸ ਦਿੱਤੇ ਗਏ ਹਨ।
ਐਕਟਿਵਾ 110 ਸਕੂਟਰ ਨੂੰ ਤਿੰਨ ਵੇਰੀਐਂਟ ਅਤੇ 6 ਕਲਰ ਵਿਕਲਪਾਂ ਦੇ ਨਾਲ ਪੇਸ਼ ਕੀਤਾ ਗਿਆ ਹੈ।
ਕੰਪਨੀ ਨੇ ਐਕਟਿਵਾ ਸਕੂਟਰ ਦੀ ਐਕਸ-ਸ਼ੋਅਰੂਮ ਕੀਮਤ 80,950 ਰੱਖੀ ਹੈ।
ਐਕਟਿਵਾ ਸਕੂਟਰ ਦੇ ਨਵੇਂ ਵਰਜ਼ਨ 'ਚ 4.2 ਇੰਚ ਦੀ ਡਿਜੀਟਲ ਡਿਸਪਲੇਅ ਹੈ ਅਤੇ ਬਲੂਟੁੱਥ ਕਨੈਕਟੀਵਿਟੀ ਵੀ ਉਪਲੱਬਧ ਹੈ।
ਹੋਂਡਾ ਕੰਪਨੀ ਨੇ ਸਮਾਰਟਫੋਨ ਨੂੰ ਚਾਰਜ ਕਰਨ ਲਈ ਸਕੂਟਰ 'ਚ ਸੀ ਟਾਈਪ ਚਾਰਜਰ ਵੀ ਦਿੱਤਾ ਹੈ।
ਐਕਟਿਵਾ ਸਕੂਟਰ ਤਿੰਨ ਵੇਰੀਐਂਟਾਂ ਐਸਟੀਡੀ, ਡੀਐਲਐਕਸ ਅਤੇ ਐਚ-ਸਮਾਰਟ ਵਿੱਚ ਉਪਲਬਧ ਹੈ।