Pritpal Singh
ਮਹਾਕੁੰਭ ਮੇਲਾ ਦੁਨੀਆ ਦਾ ਸਭ ਤੋਂ ਵੱਡਾ ਮੇਲਾ ਮੰਨਿਆ ਜਾਂਦਾ ਹੈ।
ਮਹਾਕੁੰਭ ਮੇਲੇ ਦਾ ਇਤਿਹਾਸ ਲਗਭਗ 850 ਸਾਲ ਪੁਰਾਣਾ ਮੰਨਿਆ ਜਾਂਦਾ ਹੈ।
ਪ੍ਰਯਾਗਰਾਜ 'ਚ 12 ਸਾਲ ਬਾਅਦ ਹੋਵੇਗਾ ਮਹਾਕੁੰਭ ਮੇਲਾ 2025
ਕੁੰਭ ਮੇਲਾ 2025 ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ 13 ਜਨਵਰੀ ਤੋਂ 26 ਫਰਵਰੀ ਤੱਕ ਆਯੋਜਿਤ ਕੀਤਾ ਜਾਵੇਗਾ।
ਮਹਾਕੁੰਭ 2025 ਮੇਲੇ ਵਿੱਚ 50 ਕਰੋੜ ਸ਼ਰਧਾਲੂਆਂ ਦੇ ਆਕਰਸ਼ਿਤ ਹੋਣ ਦੀ ਉਮੀਦ ਹੈ।
12 ਸਾਲਾਂ ਬਾਅਦ ਹੋਣ ਵਾਲਾ ਇਹ ਸਮਾਗਮ ਅਧਿਆਤਮਿਕ ਨਵੀਨੀਕਰਨ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਲਈ ਇਕ ਮਹੱਤਵਪੂਰਨ ਮੌਕਾ ਹੈ।
45 ਦਿਨਾਂ ਤੱਕ ਚੱਲਣ ਵਾਲੇ ਮਹਾਕੁੰਭ ਮੇਲੇ ਵਿੱਚ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਅਧਿਆਤਮਿਕ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।
ਮੁੱਖ ਇਸ਼ਨਾਨ ਤਿਉਹਾਰ ਮਹਾਕੁੰਭ ਮੇਲੇ ਵਿੱਚ ਮਨਾਇਆ ਜਾਂਦਾ ਹੈ ਜਿਸਨੂੰ ਸ਼ਾਹੀ ਸਨਾਨ ਵੀ ਕਿਹਾ ਜਾਂਦਾ ਹੈ।
ਸ਼ਾਹੀ ਇਸ਼ਨਾਨ 14 ਜਨਵਰੀ (ਮਕਰ ਸੰਕ੍ਰਾਂਤੀ), 29 ਜਨਵਰੀ (ਮੌਨੀ ਅਮਾਵਸਿਆ) ਅਤੇ 3 ਫਰਵਰੀ (ਬਸੰਤ ਪੰਚਮੀ) ਨੂੰ ਹੋਵੇਗਾ।