Pritpal Singh
ਹੁੰਡਈ ਕਾਰ ਨਿਰਮਾਤਾ ਪਹਿਲਾਂ ਹੀ 2025 ਦੀ ਸ਼ੁਰੂਆਤ ਵਿੱਚ ਤਿੰਨ ਪ੍ਰਸਿੱਧ ਵਾਹਨਾਂ ਦੇ ਮਾਡਲਾਂ ਨੂੰ ਅਪਡੇਟ ਕਰ ਚੁੱਕੀ ਹੈ।
ਹੁੰਡਈ ਦੇ ਇਨ੍ਹਾਂ ਤਿੰਨ ਮਾਡਲਾਂ ਵਿੱਚ ਕੰਪੈਕਟ ਐਸਯੂਵੀ ਵੇਨਿਊ, ਸੇਡਾਨ ਕਾਰ ਵਰਨਾ ਅਤੇ ਹੈਚਬੈਕ ਗ੍ਰੈਂਡ ਆਈ 10 ਨਿਓਸ ਕਾਰ ਸ਼ਾਮਲ ਹਨ।
2025 ਕੰਪੈਕਟ ਐਸਯੂਵੀ ਵੇਨਿਊ ਨੂੰ ਨਵੇਂ ਫੀਚਰਸ ਅਤੇ ਵੇਰੀਐਂਟ ਦੇ ਨਾਲ ਪੇਸ਼ ਕੀਤਾ ਗਿਆ ਹੈ।
ਕੰਪੈਕਟ ਐਸਯੂਵੀ ਵੇਨਿਊ ਦੇ ਅਪਡੇਟਡ ਵਰਜ਼ਨ ਨੂੰ ਤਿੰਨ ਨਵੇਂ ਵੇਰੀਐਂਟ ਮਿਲੇ ਹਨ
ਇਸ 'ਚ ਇਲੈਕਟ੍ਰਿਕ ਸਨਰੂਫ, 8 ਇੰਚ ਦਾ ਇੰਫੋਟੇਨਮੈਂਟ ਸਿਸਟਮ ਅਤੇ ਪੁਸ਼ ਬਟਨ ਸਟਾਰਟ ਦੇ ਨਾਲ ਸਮਾਰਟ ਕੀ ਦਿੱਤੀ ਗਈ ਹੈ।
ਵਰਨਾ ਕਾਰ 2025 ਦੇ ਅਪਡੇਟਡ ਵਰਜ਼ਨ ਨੂੰ 2 ਨਵੇਂ ਵੇਰੀਐਂਟ ਮਿਲੇ ਹਨ।
ਇਨ੍ਹਾਂ ਵੇਰੀਐਂਟ 'ਚ ਐੱਸ ਸੀਵੀਟੀ ਅਤੇ ਐੱਸ (ਓ) ਡੀਸੀਟੀ ਵੇਰੀਐਂਟ ਲਾਂਚ ਕੀਤੇ ਗਏ ਹਨ।
ਵਰਨਾ ਦੇ ਅਪਡੇਟਡ ਵਰਜ਼ਨ 'ਚ ਸਨਰੂਫ, (ਈਕੋ, ਨਾਰਮਲ, ਸਪੋਰਟ) ਡਰਾਈਵ ਮੋਡ ਫੀਚਰ ਦਿੱਤੇ ਗਏ ਹਨ।
ਹੁੰਡਈ ਦੀ ਹੈਚਬੈਕ ਗ੍ਰੈਂਡ ਆਈ10 ਐਨਆਈਓਐਸ ਨੂੰ ਨਵੇਂ ਵੇਰੀਐਂਟ ਸਪੋਰਟਜ਼ (ਓ) 'ਚ ਪੇਸ਼ ਕੀਤਾ ਗਿਆ ਹੈ।
ਇਸ ਵੇਰੀਐਂਟ 'ਚ 15 ਇੰਚ ਦੀ ਡਾਇਮੰਡ ਕਟ ਅਲਾਇ ਵ੍ਹੀਲਜ਼ ਅਤੇ 8 ਇੰਚ ਦੀ ਇੰਫੋਟੇਨਮੈਂਟ ਸਕ੍ਰੀਨ ਦਿੱਤੀ ਗਈ ਹੈ।