Pritpal Singh
ਵਟਸਐਪ ਆਪਣੇ ਗਾਹਕਾਂ ਦੀ ਸਹੂਲਤ ਲਈ ਸਮੇਂ-ਸਮੇਂ 'ਤੇ ਨਵੇਂ ਫੀਚਰ ਲੈ ਕੇ ਆਉਂਦਾ ਰਹਿੰਦਾ ਹੈ।
ਹੁਣ ਇਸ ਨੇ ਕਾਲਿੰਗ ਫੀਚਰ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ।
ਯੂਜ਼ਰਸ ਵੀਡੀਓ ਕਾਲ ਦੌਰਾਨ ਸਨੈਪਚੈਟ ਵਰਗੇ ਵੱਖ-ਵੱਖ ਪ੍ਰਭਾਵਾਂ ਦੀ ਵਰਤੋਂ ਕਰ ਸਕਣਗੇ।
ਇਸ ਤੋਂ ਪਹਿਲਾਂ ਕੰਪਨੀ ਨੇ ਵੀਡੀਓ ਕਾਲ 'ਚ ਬੈਕਗ੍ਰਾਊਂਡ ਬਦਲਣ ਦੀ ਸਹੂਲਤ ਦਿੱਤੀ ਸੀ।
ਇਹ ਨਵੇਂ ਫੀਚਰ ਐਂਡਰਾਇਡ ਅਤੇ ਆਈਓਐਸ ਯੂਜ਼ਰਸ ਲਈ ਰੋਲਆਊਟ ਕੀਤੇ ਗਏ ਹਨ।
ਹੁਣ ਜੇਕਰ ਤੁਸੀਂ ਗਰੁੱਪ ਕਾਲ 'ਚ ਸਾਰੇ ਮੈਂਬਰਾਂ ਨੂੰ ਕਾਲ ਨਹੀਂ ਕਰਨਾ ਚਾਹੁੰਦੇ ਤਾਂ ਤੁਹਾਨੂੰ ਗਰੁੱਪ ਦੇ ਕੁਝ ਮੈਂਬਰਾਂ ਨੂੰ ਚੁਣਨ ਦਾ ਆਪਸ਼ਨ ਮਿਲੇਗਾ।
ਇਸ ਦੇ ਨਾਲ, ਤੁਸੀਂ ਬਿਨਾਂ ਪਰੇਸ਼ਾਨ ਹੋਏ ਗਰੁੱਪ ਦੇ ਹੋਰ ਮੈਂਬਰਾਂ ਨੂੰ ਕਾਲ ਕਰ ਸਕਦੇ ਹੋ।
ਜੇਕਰ ਤੁਸੀਂ ਡੈਸਕਟਾਪ 'ਤੇ ਵਟਸਐਪ 'ਚ ਲੌਗਇਨ ਕਰਦੇ ਹੋ ਤਾਂ ਤੁਹਾਨੂੰ ਕਾਲ ਲਈ ਡੈਸਕਟਾਪ ਐਪ 'ਤੇ ਕਾਲ ਟੈਬ ਦਾ ਆਪਸ਼ਨ ਮਿਲੇਗਾ।
ਜਿਵੇਂ ਹੀ ਤੁਸੀਂ ਇਸ ਟੈਬ 'ਤੇ ਕਲਿੱਕ ਕਰੋਗੇ, ਕਾਲ ਸ਼ੁਰੂ ਹੋ ਜਾਵੇਗੀ। ਟੈਬ 'ਤੇ ਕਲਿੱਕ ਕਰਨ ਨਾਲ ਕਾਲ ਲਿੰਕ ਬਣਾਉਣ ਜਾਂ ਨੰਬਰ ਡਾਇਲ ਕਰਨ ਦਾ ਆਪਸ਼ਨ ਮਿਲੇਗਾ।