ਪੇਟੀਐਮ 'ਤੇ ਹੁਣ ਬਿਨਾਂ ਪਿੰਨ ਦੇ ਯੂਪੀਆਈ ਭੁਗਤਾਨ ਦੀ ਸੁਵਿਧਾ

Pritpal Singh

Paytm ਇੱਕ ਮਸ਼ਹੂਰ ਡਿਜੀਟਲ ਭੁਗਤਾਨ ਪਲੇਟਫਾਰਮ ਹੈ, ਭਾਰਤ ਵਿੱਚ ਕਰੋੜਾਂ ਲੋਕ ਯੂਪੀਆਈ ਭੁਗਤਾਨ ਲਈ ਇਸਦੀ ਵਰਤੋਂ ਕਰਦੇ ਹਨ।

ਹਾਲ ਹੀ 'ਚ ਪੇਟੀਐਮ ਨੇ ਇਕ ਨਵਾਂ ਫੀਚਰ ਲਾਂਚ ਕੀਤਾ ਹੈ, ਜਿਸ ਦੀ ਮਦਦ ਨਾਲ ਤੁਸੀਂ ਬਿਨਾਂ ਪਿੰਨ ਦਰਜ ਕੀਤੇ ਯੂਪੀਆਈ ਪੇਮੈਂਟ ਕਰ ਸਕੋਗੇ।

ਇਹ ਫੀਚਰ ਸਿਰਫ ਪੇਟੀਐਮ ਯੂਪੀਆਈ ਲਾਈਟ ਯੂਜ਼ਰਸ ਲਈ ਹੈ।

ਇਹ ਸੇਵਾ ਤੁਹਾਨੂੰ ਪਿੰਨ ਦਾਖਲ ਕੀਤੇ ਬਿਨਾਂ ਆਨਲਾਈਨ ਯੂਪੀਆਈ ਭੁਗਤਾਨ ਕਰਨ ਦੀ ਆਗਿਆ ਦਿੰਦੀ ਹੈ।

ਪੇਟੀਐਮ ਨੇ ਯੂਪੀਆਈ ਲਾਈਟ ਲਈ 'ਆਟੋ ਟਾਪ-ਅੱਪ ਫੀਚਰ' ਲਾਂਚ ਕੀਤਾ ਹੈ, ਜਿਸ ਨਾਲ ਤੁਹਾਡੇ ਯੂਪੀਆਈ ਲਾਈਟ ਅਕਾਊਂਟ 'ਚ ਬੈਲੇਂਸ ਐਡ ਕਰਨਾ ਆਸਾਨ ਹੋ ਜਾਵੇਗਾ।

ਆਟੋ ਟਾਪ-ਅੱਪ ਫੀਚਰ ਐਕਟੀਵੇਟ ਹੋਣ 'ਤੇ ਇਹ ਆਪਣੇ ਆਪ ਹੀ ਤੁਹਾਡੇ ਬੈਂਕ ਖਾਤੇ 'ਚੋਂ ਪੈਸੇ ਕੱਟ ਕੇ ਪੇਟੀਐਮ ਯੂਪੀਆਈ ਲਾਈਟ 'ਚ ਜਮ੍ਹਾ ਕਰ ਦੇਵੇਗਾ।

ਤੁਸੀਂ ਪਿੰਨ ਦਾਖਲ ਕੀਤੇ ਬਿਨਾਂ ਇੱਕ ਵਾਰ ਵਿੱਚ 500 ਰੁਪਏ ਤੱਕ ਦਾ ਭੁਗਤਾਨ ਕਰ ਸਕੋਗੇ। ਨਾਲ ਹੀ, ਤੁਸੀਂ ਇੱਕ ਦਿਨ ਵਿੱਚ ਸਿਰਫ 2,000 ਰੁਪਏ ਤੱਕ ਦਾ ਭੁਗਤਾਨ ਕਰ ਸਕੋਗੇ।

ਯੂਪੀਆਈ ਲਾਈਟ 2,000 ਰੁਪਏ ਤੋਂ ਵੱਧ ਜਮ੍ਹਾ ਨਹੀਂ ਕਰੇਗਾ, ਬੈਂਕ ਖਾਤੇ ਤੋਂ ਦਿਨ ਵਿੱਚ ਸਿਰਫ 5 ਵਾਰ ਪੈਸੇ ਜੋੜੇ ਜਾ ਸਕਦੇ ਹਨ।