Pritpal Singh
ਤੁਸੀਂ ਮਹਿੰਗੀਆਂ ਕਾਰਾਂ ਬਾਰੇ ਜ਼ਰੂਰ ਸੁਣਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਭਾਰਤ ਦੀ ਸਭ ਤੋਂ ਸਸਤੀ ਕਾਰ ਬਾਰੇ ਦੱਸਣ ਜਾ ਰਹੇ ਹਾਂ
ਅਸੀਂ ਗੱਲ ਕਰ ਰਹੇ ਹਾਂ ਦੇਸ਼ ਦੀ ਸਭ ਤੋਂ ਸਸਤੀ ਕਾਰ ਬਜਾਜ ਕਿਊਟ ਦੀ, ਇਹ ਕੁਆਡਰੀਸਾਈਕਲ ਹੈ ਪਰ ਇਸ ਦਾ ਲੁੱਕ ਕਾਰ ਵਰਗਾ ਲੱਗਦਾ ਹੈ
Bajaj Qute ਦੀ ਐਕਸ-ਸ਼ੋਅਰੂਮ ਕੀਮਤ ਲਗਭਗ 2.48 ਲੱਖ ਰੁਪਏ ਹੈ, ਜੋ ਮਾਰੂਤੀ ਆਲਟੋ K10 (3.99 ਲੱਖ ਰੁਪਏ) ਦੀ ਸ਼ੁਰੂਆਤੀ ਕੀਮਤ ਤੋਂ ਘੱਟ ਹੈ
ਜੇਕਰ ਤੁਸੀਂ Qute ਦਾ ਟਾਪ ਵੇਰੀਐਂਟ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਥੋੜ੍ਹਾ ਜ਼ਿਆਦਾ ਪੈਸਾ ਖਰਚ ਕਰਨਾ ਪਵੇਗਾ, ਇਸ ਦੀ ਐਕਸ-ਸ਼ੋਅਰੂਮ ਕੀਮਤ 3.60 ਲੱਖ ਰੁਪਏ ਹੈ
ਕਿਊਟ ਕਾਰ ਟਾਟਾ ਨੈਨੋ ਵਰਗੀ ਦਿਖਾਈ ਦਿੰਦੀ ਹੈ, ਇਸ ਦੀ ਛੱਤ ਸਖਤ ਹੈ ਅਤੇ 2×2 ਸੀਟਿੰਗ ਕੰਫਿਗਰੇਸ਼ਨ ਹੈ
ਕਿਊਟ 'ਚ ਆਟੋ ਰਿਕਸ਼ਾ ਦੀ ਤਰ੍ਹਾਂ 216 ਸੀਸੀ ਦਾ ਇੰਜਣ ਦਿੱਤਾ ਗਿਆ ਹੈ ਅਤੇ ਇਹ 13.1 ਪੀਐੱਸ ਦੀ ਪਾਵਰ ਅਤੇ 18.9 ਐੱਨਐੱਮ ਦਾ ਟਾਰਕ ਜਨਰੇਟ ਕਰਦੀ ਹੈ
ਇਸ ਕਾਰ ਦੀ ਟਾਪ ਸਪੀਡ 70 ਕਿਲੋਮੀਟਰ ਪ੍ਰਤੀ ਘੰਟਾ ਹੈ
ਕਿਊਟ ਸੀਐਨਜੀ 'ਤੇ 50 ਕਿਲੋਮੀਟਰ, ਪੈਟਰੋਲ 'ਤੇ 34 ਕਿਲੋਮੀਟਰ ਪ੍ਰਤੀ ਲੀਟਰ ਅਤੇ ਐਲਪੀਜੀ 'ਤੇ 22 ਕਿਲੋਮੀਟਰ ਪ੍ਰਤੀ ਲੀਟਰ ਦਾ ਮਾਈਲੇਜ ਦਿੰਦੀ ਹੈ
ਬਜਾਜ ਕਿਊਟ ਇਕ ਕਿਫਾਇਤੀ ਵਿਕਲਪ ਹੈ, ਖ਼ਾਸਕਰ ਸ਼ਹਿਰਾਂ ਵਿਚ ਛੋਟੇ, ਟ੍ਰੈਫਿਕ ਮੁਕਤ ਰੂਟਾਂ ਲਈ