Honda Amaze 'ਤੇ ਮਿਲ ਰਹੀ ਹੈ 1.22 ਲੱਖ ਰੁਪਏ ਦੀ ਛੋਟ, ਹੋਰ ਕਾਰਾਂ ਵੀ ਸਸਤੀ

Pritpal Singh

Maruti Suzuki ਨੇ ਹਾਲ ਹੀ 'ਚ New Dzire ਲਾਂਚ ਕੀਤੀ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।

ਇਸ ਦੌਰਾਨ Honda ਨੇ Dzire ਦੀ ਮੁਕਾਬਲੇਬਾਜ਼ Amaze'ਤੇ ਭਾਰੀ ਛੋਟ ਦੀ ਪੇਸ਼ਕਸ਼ ਨੂੰ ਕਢਿਆ ਹੈ।

ਹੋਂਡਾ ਕਾਰਜ਼ ਇੰਡੀਆ ਨੇ ਅਮੇਜ਼ ਨੂੰ ਖਰੀਦਣ 'ਤੇ ਇਕ ਲੱਖ ਰੁਪਏ ਤੋਂ ਜ਼ਿਆਦਾ ਦੀ ਬਚਤ ਦੀ ਪੇਸ਼ਕਸ਼ ਕੀਤੀ ਹੈ।

ਹੋਂਡਾ ਕਾਰਜ਼ ਨੇ ਆਪਣੇ ਹੋਰ ਵਾਹਨਾਂ City, City Hybrid ਅਤੇ Elevate SUV ਲਈ ਵੀ ਡਿਸਕਾਊਂਟ ਆਫਰ ਦੀ ਪੇਸ਼ਕਸ਼ ਕੀਤੀ ਹੈ।

ਡਿਜ਼ਾਇਰ ਦੀ ਸਿੱਧੀ ਵਿਰੋਧੀ Honda Amaze 'ਤੇ 1.22 ਲੱਖ ਰੁਪਏ ਦੀ ਪੂਰੀ ਛੋਟ ਦਿੱਤੀ ਜਾ ਰਹੀ ਹੈ। ਹਾਲ ਹੀ 'ਚ ਹੋਂਡਾ ਨੇ ਅਮੇਜ਼ ਦੇ ਫੇਸਲਿਫਟ ਵਰਜ਼ਨ ਦੀ ਝਲਕ ਵੀ ਦਿਖਾਈ ਸੀ।

ਹੋਂਡਾ ਈ ਵੇਰੀਐਂਟ 'ਤੇ 72,000 ਰੁਪਏ ਅਤੇ ਈ ਵੇਰੀਐਂਟ 'ਤੇ 82,000 ਰੁਪਏ ਤੱਕ ਦਾ ਲਾਭ ਦੇ ਰਹੀ ਹੈ।

ਜੇਕਰ ਤੁਸੀਂ ਹੋਂਡਾ ਸਿਟੀ ਖਰੀਦਣਾ ਚਾਹੁੰਦੇ ਹੋ ਤਾਂ ਨਵੰਬਰ ਮਹੀਨੇ 'ਚ ਤੁਹਾਨੂੰ 1.14 ਲੱਖ ਰੁਪਏ ਤੱਕ ਦੀ ਬਚਤ ਹੋਵੇਗੀ।

ਫਿਲਹਾਲ ਹੋਂਡਾ ਦੀ ਇਕਲੌਤੀ ਐਸਯੂਵੀ ਹੋਂਡਾ ਐਲੀਵੇਟ ਬਾਜ਼ਾਰ 'ਚ ਹੈ ਅਤੇ ਨਵੰਬਰ 'ਚ ਇਸ ਕਾਰ 'ਤੇ 75,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ।

ਜੇ ਤੁਸੀਂ ਵੀ ਕਾਰ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਦੱਸੇ ਗਏ ਵਾਹਨਾਂ 'ਤੇ ਇੱਕ ਵੱਡਾ ਡਿਕਾਊਂਟ ਪ੍ਰਾਪਤ ਕਰ ਸਕਦੇ ਹੋ.