ਹੌਂਡਾ ਦਾ ਪਹਿਲਾ ਇਲੈਕਟ੍ਰਿਕ ਸਕੂਟਰ ਜਲਦੀ ਆ ਰਿਹਾ ਹੈ, 27 ਨਵੰਬਰ ਨੂੰ ਹੋਵੇਗਾ ਲਾਂਚ

Pritpal Singh

ਭਾਰਤੀ ਬਾਜ਼ਾਰ 'ਚ ਇਲੈਕਟ੍ਰਿਕ ਵਾਹਨਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ।

ਖਾਸ ਤੌਰ 'ਤੇ ਟੂ-ਵੀਲਰ ਵਾਹਨਾਂ ਦੇ ਸੈਗਮੈਂਟ 'ਚ ਨਵੇਂ ਮਾਡਲ ਲਗਾਤਾਰ ਦਸਤਕ ਦੇ ਰਹੇ ਹਨ।

ਗਾਹਕਾਂ ਦਾ ਇੱਕ ਵੱਡਾ ਹਿੱਸਾ ਅਜੇ ਵੀ ਹੋਂਡਾ ਦੇ ਇਲੈਕਟ੍ਰਿਕ ਸਕੂਟਰ ਦੀ ਉਡੀਕ ਕਰ ਰਿਹਾ ਹੈ। ਪਰ ਬਹੁਤ ਜਲਦੀ ਇਹ ਇੰਤਜ਼ਾਰ ਖਤਮ ਹੋਣ ਵਾਲਾ ਹੈ।

ਹੌਂਡਾ ਨੇ ਭਾਰਤੀ ਬਾਜ਼ਾਰ ਲਈ ਆਪਣੇ ਪਹਿਲੇ ਇਲੈਕਟ੍ਰਿਕ ਸਕੂਟਰ ਦਾ ਅਧਿਕਾਰਤ ਟੀਜ਼ਰ ਜਾਰੀ ਕਰ ਦਿੱਤਾ ਹੈ।

ਸ਼ਾਇਦ ਇਹ ਐਕਟਿਵਾ ਇਲੈਕਟ੍ਰਿਕ ਹੋਵੇਗੀ ਅਤੇ ਇਸ ਨੂੰ ਈਐਕਟਿਵਾ ਦਾ ਨਾਂ ਦਿੱਤਾ ਜਾ ਸਕਦਾ ਹੈ।

ਮਿਲੀ ਜਾਣਕਾਰੀ ਮੁਤਾਬਕ ਕੰਪਨੀ ਇਸ ਇਲੈਕਟ੍ਰਿਕ ਸਕੂਟਰ ਨੂੰ 27 ਨਵੰਬਰ ਨੂੰ ਲਾਂਚ ਕਰੇਗੀ।

ਹਾਲਾਂਕਿ, ਹੋਂਡਾ ਪਹਿਲਾਂ ਹੀ ਗਲੋਬਲ ਮਾਰਕੀਟ ਵਿੱਚ ਇਲੈਕਟ੍ਰਿਕ ਮਾਡਲ ਵੇਚਦੀ ਹੈ।

ਹਾਲ ਹੀ 'ਚ ਕੰਪਨੀ ਨੇ ਇਟਲੀ 'ਚ ਆਯੋਜਿਤ ਈਆਈਸੀਐਮਏ ਮੋਟਰ ਸ਼ੋਅ ਦੌਰਾਨ ਵੀ ਨਵੇਂ ਇਲੈਕਟ੍ਰਿਕ ਸਕੂਟਰ ਦਾ ਪ੍ਰਦਰਸ਼ਨ ਕੀਤਾ ਸੀ।

S. Puodit

ਹਾਲਾਂਕਿ ਇਸ ਸਕੂਟਰ ਨਾਲ ਜੁੜੇ ਤਕਨੀਕੀ ਵੇਰਵਿਆਂ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਐਕਟਿਵਾ ਦੇ ਪੈਟਰੋਲ ਮਾਡਲ ਵਰਗਾ ਹੀ ਪ੍ਰਦਰਸ਼ਨ ਕਰੇਗਾ।

S. Puodit