ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਜੂਨ-ਜੁਲਾਈ 2025 'ਚ ਇੰਗਲੈਂਡ ਦੌਰੇ 'ਤੇ ਜਾਵੇਗੀ ਅਤੇ ਬੀਸੀਸੀਆਈ ਦੀ ਜੂਨੀਅਰ ਚੋਣ ਕਮੇਟੀ ਨੇ ਇਸ ਦੌਰੇ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਮਹੱਤਵਪੂਰਨ ਦੌਰੇ ਦੀ ਕਪਤਾਨੀ ਚੇਨਈ ਸੁਪਰ ਕਿੰਗਜ਼ ਦੇ ਨੌਜਵਾਨ ਖਿਡਾਰੀ ਆਯੁਸ਼ ਮਹਾਤਰੇ ਨੂੰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਭਿਗਿਆਨ ਕੁੰਡੂ ਨੂੰ ਉਪ ਕਪਤਾਨ ਬਣਾਇਆ ਗਿਆ ਹੈ ਅਤੇ ਉਹ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਵੀ ਨਿਭਾਉਣਗੇ।
ਇਹ ਟੂਰ 24 ਜੂਨ ਤੋਂ 23 ਜੁਲਾਈ ਤੱਕ ਚੱਲੇਗਾ। ਭਾਰਤ ਦੀ ਅੰਡਰ-19 ਟੀਮ ਇਸ ਇਕ ਮਹੀਨੇ ਦੇ ਦੌਰੇ 'ਚ ਇੰਗਲੈਂਡ ਦੀ ਅੰਡਰ-19 ਟੀਮ ਖਿਲਾਫ ਇਕ ਅਭਿਆਸ ਮੈਚ, ਪੰਜ ਵਨਡੇ ਅਤੇ ਦੋ ਬਹੁ-ਦਿਨਾ ਮੈਚ ਖੇਡੇਗੀ। ਇਹ ਮੌਕਾ ਨੌਜਵਾਨ ਭਾਰਤੀ ਖਿਡਾਰੀਆਂ ਲਈ ਇਕ ਵੱਡਾ ਪਲੇਟਫਾਰਮ ਹੋਵੇਗਾ, ਜਿੱਥੇ ਉਹ ਵਿਦੇਸ਼ੀ ਹਾਲਾਤ 'ਚ ਆਪਣਾ ਹੁਨਰ ਦਿਖਾ ਸਕਣਗੇ।
ਬੀਸੀਸੀਆਈ ਨੇ 22 ਮਈ ਨੂੰ ਇੱਕ ਪ੍ਰੈਸ ਬਿਆਨ ਰਾਹੀਂ ਦੌਰੇ ਦਾ ਐਲਾਨ ਕੀਤਾ ਸੀ। ਟੀਮ ਦੀ ਚੋਣ ਹਾਲ ਹੀ ਦੇ ਘਰੇਲੂ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਹੈ।
ਭਾਰਤ ਦੀ ਅੰਡਰ-19 ਟੀਮ (ਇੰਗਲੈਂਡ ਦੌਰੇ ਲਈ):
ਆਯੁਸ਼ ਮਹਾਤਰੇ (ਕਪਤਾਨ), ਵੈਭਵ ਸੂਰਿਆਵੰਸ਼ੀ, ਵਿਹਾਨ ਮਲਹੋਤਰਾ, ਮੌਲੀਰਾਜ ਸਿੰਘ ਚਾਵੜਾ, ਰਾਹੁਲ ਕੁਮਾਰ, ਅਭਿਗਿਆਨ ਕੁੰਡੂ (ਉਪ ਕਪਤਾਨ ਅਤੇ ਵਿਕਟਕੀਪਰ), ਹਰਵੰਸ਼ ਸਿੰਘ (ਵਿਕਟਕੀਪਰ), ਆਰਐਸ ਅੰਬਰੀਸ, ਕਨਿਸ਼ਕ ਚੌਹਾਨ, ਖਿਲਾਨ ਪਟੇਲ, ਹੇਨਿਲ ਪਟੇਲ, ਯੁੱਧਜੀਤ ਗੁਹਾ, ਪ੍ਰਣਵ ਰਾਘਵੇਂਦਰ, ਮੁਹੰਮਦ ਅੰਨਾ, ਆਦਿੱਤਿਆ ਰਾਣਾ, ਅਨਮੋਲਜੀਤ ਸਿੰਘ।
ਸਟੈਂਡਬਾਈ ਖਿਡਾਰੀ:
ਨਮਨ ਪੁਸ਼ਪਕ, ਡੀ ਦੀਪੇਸ਼, ਵੇਦਾਂਤ ਤ੍ਰਿਵੇਦੀ, ਵਿਕਲਪ ਤਿਵਾੜੀ, ਅਲੰਕ੍ਰਿਤ ਰਾਪੋਲ (ਵਿਕਟਕੀਪਰ)
ਇੰਗਲੈਂਡ ਦੌਰੇ ਦਾ ਪ੍ਰੋਗਰਾਮ:
24 ਜੂਨ: 50 ਓਵਰਾਂ ਦਾ ਅਭਿਆਸ ਮੈਚ - ਲੌਫਬੋਰੋ ਯੂਨੀਵਰਸਿਟੀ
27 ਜੂਨ: ਪਹਿਲਾ ਵਨਡੇ – ਹੋਵ
30 ਜੂਨ: ਦੂਜਾ ਵਨਡੇ - ਨਾਰਥਹੈਂਪਟਨ
2 ਜੁਲਾਈ: ਤੀਜਾ ਵਨਡੇ - ਨਾਰਥਹੈਂਪਟਨ
5 ਜੁਲਾਈ: ਚੌਥਾ ਵਨਡੇ - ਵੌਰਸੇਸਟਰ
7 ਜੁਲਾਈ: ਪੰਜਵਾਂ ਵਨਡੇ - ਵੌਰਸੇਸਟਰ
• 12-15 ਜੁਲਾਈ: ਪਹਿਲਾ ਬਹੁ-ਦਿਨਾ ਮੈਚ – ਬੇਕੇਨਹੈਮ
• 20-23 ਜੁਲਾਈ: ਦੂਜਾ ਬਹੁ-ਦਿਨਾ ਮੈਚ - ਚੇਮਸਫੋਰਡ
ਇਹ ਦੌਰਾ ਭਾਰਤੀ ਅੰਡਰ-19 ਖਿਡਾਰੀਆਂ ਲਈ ਕਰੀਅਰ ਦਾ ਮੀਲ ਪੱਥਰ ਸਾਬਤ ਹੋ ਸਕਦਾ ਹੈ, ਖ਼ਾਸਕਰ ਉਨ੍ਹਾਂ ਲਈ ਜੋ ਸੀਨੀਅਰ ਟੀਮ ਦਾ ਸੁਪਨਾ ਦੇਖ ਰਹੇ ਹਨ।
ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਜੂਨ-ਜੁਲਾਈ 2025 ਵਿੱਚ ਇੰਗਲੈਂਡ ਦੌਰੇ 'ਤੇ ਜਾਵੇਗੀ, ਜਿਸ ਦੀ ਕਪਤਾਨੀ ਚੇਨਈ ਦੇ ਆਯੁਸ਼ ਮਹਾਤਰੇ ਨੂੰ ਸੌਂਪੀ ਗਈ ਹੈ। ਇਸ ਦੌਰਾਨ ਟੀਮ ਪੰਜ ਵਨਡੇ ਅਤੇ ਦੋ ਬਹੁ-ਦਿਨਾ ਮੈਚ ਖੇਡੇਗੀ। ਇਹ ਮੌਕਾ ਨੌਜਵਾਨ ਖਿਡਾਰੀਆਂ ਲਈ ਵਿਦੇਸ਼ੀ ਹਾਲਾਤ ਵਿੱਚ ਖੇਡਣ ਦਾ ਮਹੱਤਵਪੂਰਨ ਪਲੇਟਫਾਰਮ ਹੋਵੇਗਾ।