ਡੈਸਟੀਨੀ 125 ਸਕੂਟਰ ਸਰੋਤ: ਸੋਸ਼ਲ ਮੀਡੀਆ
ਟੈਕ ਅਤੇ ਗੈਜੇਟ

ਹੀਰੋ ਨੇ ਲਾਂਚ ਕੀਤਾ ਡੈਸਟੀਨੀ 125 ਸਕੂਟਰ ਦਾ ਨਵਾਂ ਵਰਜ਼ਨ, ਜਾਣੋ ਕੀਮਤ ਅਤੇ ਫੀਚਰਸ

ਡੈਸਟੀਨੀ 125 'ਚ ਐੱਲਈਡੀ ਲਾਈਟਸ ਅਤੇ ਬਲੂਟੁੱਥ ਕਨੈਕਟੀਵਿਟੀ ਦੇ ਨਾਲ ਨਵੇਂ ਫੀਚਰ ਦਿੱਤੇ ਗਏ ਹਨ

Pritpal Singh

ਹੀਰੋ ਸਕੂਟਰ ਕੰਪਨੀ ਨੇ ਡੈਸਟੀਨੀ 125 ਦਾ ਨਵਾਂ ਵਰਜ਼ਨ ਨਵੇਂ ਲੁੱਕ ਅਤੇ ਸ਼ਾਨਦਾਰ ਫੀਚਰਸ ਨਾਲ ਲਾਂਚ ਕੀਤਾ ਹੈ। ਡੈਸਟੀਨੀ 125 ਨੂੰ ਸਾਲ 2024 'ਚ ਹੀ ਪੇਸ਼ ਕੀਤਾ ਗਿਆ ਸੀ ਅਤੇ ਹੁਣ ਡੈਸਟੀਨੀ 125 ਦਾ ਨਵਾਂ ਵਰਜ਼ਨ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ। ਡੈਸਟੀਨੀ 125 ਨੂੰ ਤਿੰਨ ਵੇਰੀਐਂਟ ਵੀਐਕਸ, ਜ਼ੈਡਐਕਸ+ ਅਤੇ ਜ਼ੈਡਐਕਸ ਵਿੱਚ ਪੇਸ਼ ਕੀਤਾ ਗਿਆ ਹੈ। ਸਕੂਟਰ ਦੀ ਐਕਸ-ਸ਼ੋਅਰੂਮ ਕੀਮਤ 80,450 ਰੁਪਏ ਤੋਂ ਸ਼ੁਰੂ ਹੁੰਦੀ ਹੈ।

ਡੈਸਟੀਨੀ 125 ਸਕੂਟਰ

ਡੈਸਟੀਨੀ 125 ਲਈ ਨਵਾਂ ਅੱਪਡੇਟ

ਡੈਸਟੀਨੀ 125 ਦੇ ਨਵੇਂ ਵਰਜ਼ਨ 'ਚ ਐੱਲਈਡੀ ਲਾਈਟਾਂ, ਚਾਰਜਿੰਗ ਲਈ ਪੋਰਟ, ਬਲੂਟੁੱਥ ਕਨੈਕਟੀਵਿਟੀ, ਈਸੀਓ ਮੋਡ, 12 ਇੰਚ ਟਾਇਰ, ਫਰੰਟ ਡਿਸਕ ਬ੍ਰੇਕ, ਬਿਹਤਰ ਸੀਟ ਅਤੇ ਡਾਇਮੰਡ ਕਟ ਅਲਾਇ ਸ਼ਾਮਲ ਹਨ। ਡੈਸਟੀਨੀ 125 ਦਾ ਨਵਾਂ ਵਰਜ਼ਨ 5 ਨਵੇਂ ਬਿਹਤਰ ਰੰਗਾਂ ਨਾਲ ਲਾਂਚ ਕੀਤਾ ਗਿਆ ਹੈ।

ਡੈਸਟੀਨੀ 125 ਕੀਮਤ

ਡੈਸਟੀਨੀ 125 ਨੂੰ ਤਿੰਨ ਵੇਰੀਐਂਟ ਵੀਐਕਸ, ਜ਼ੈਡਐਕਸ+ ਅਤੇ ਜ਼ੈਡਐਕਸ ਵਿੱਚ ਲਾਂਚ ਕੀਤਾ ਗਿਆ ਹੈ। ਬੇਸ ਮਾਡਲ ਵੀਐਕਸ ਦੀ ਕੀਮਤ 80,450 ਰੁਪਏ, ਦੂਜੇ ਮਾਡਲ ਜ਼ੈਡਐਕਸ ਦੀ ਕੀਮਤ 89,300 ਰੁਪਏ ਅਤੇ ਤੀਜੇ ਮਾਡਲ ਜ਼ੈਡਐਕਸ ਦੀ ਕੀਮਤ 90,300 ਰੁਪਏ (ਐਕਸ-ਸ਼ੋਅਰੂਮ) ਹੈ।